ਅਮਰੀਕਾ ਵਿਚ ਮਾਲ ਗੱਡੀ ਪੱਟੜੀ ਤੋਂ ਲੱਥੀ, ਦੋ ਡੱਬੇ ਦਰਿਆ ਵਿਚ ਡੁੱਬੇ

ਅਮਰੀਕਾ ਵਿਚ ਮਾਲ ਗੱਡੀ ਪੱਟੜੀ ਤੋਂ ਲੱਥੀ, ਦੋ ਡੱਬੇ ਦਰਿਆ ਵਿਚ ਡੁੱਬੇ
ਕੈਪਸ਼ਨ ਨਜਰ ਆ ਰਹੀ ਪੱਟੜੀ ਤੋਂ ਲੱਥੀ ਮਾਲ ਗੱਡੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਰਾਜ ਵਿਸਕਾਨਸਿਨ ਦੇ ਦੱਖਣ ਪੱਛਮ ਵਿਚ ਇਕ ਮਾਲ ਗੱਡੀ ਪੱਟੜੀ ਤੋਂ ਉਤਰ ਗਈ ਤੇ ਉਸ ਦੇ ਦੋ ਡੱਬੇ ਮਿਸੀਸਿਪੀ ਦਰਿਆ ਵਿਚ ਜਾ ਡਿੱਗੇ। ਗੱਡੀ ਦੇ ਆਪਰੇਟਰ ਅਨੁਸਾਰ ਅਮਲੇ ਦੇ ਇਕ ਮੈਂਬਰ ਨੂੰ ਸੱਟਾਂ ਲੱਗੀਆਂ ਹਨ ਜਿਸ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ ਹੈ। ਬੀ ਐਨ ਐਸ ਐਫ ਰੇਲਵੇ ਅਨੁਸਾਰ ਗੱਡੀ ਡੀ ਸੋਟੋ ਪਿੰਡ ਨੇੜੇ ਸਥਾਨਕ ਸਮੇ ਅਨੁਸਾਰ ਦੁਪਹਿਰ 12.15 ਵਜੇ ਦੇ ਆਸ ਪਾਸ ਪੱਟੜੀ ਤੋਂ ਉਤਰੀ। ਕੋਈ ਦਰਜਨ ਦੇ ਕਰੀਬ ਕੰਟੇਨਰ ਪੱਟੜੀ ਤੋਂ ਉਤਰੇ ਹਨ। ਰੇਲਵੇ ਨੇ ਕਿਹਾ ਹੈ ਕਿ ਹਾਦਸੇ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਕਰਾਅਫੋਰਡ ਕਾਊਂਟੀ ਐਮਰਜੈਂਸੀ ਮੈਨੇਜਮੈਂਟ ਮਾਹਿਰ ਮਾਰਕ ਮਾਈਹਰ ਅਨੁਸਾਰ ਗੱਡੀ ਖਤਰਨਾਕ ਸਮੱਗਰੀ ਲਿਜਾ ਰਹੀ ਸੀ ਪਰੰਤੂ ਜੋ ਕੰਟੇਨਰ ਦਰਿਆ ਵਿਚ ਡਿੱਗੇ ਹਨ, ਉਨਾਂ ਵਿਚ ਖਤਰਨਾਕ ਸਮੱਗਰੀ ਨਹੀਂ ਹੈ।