ਫੇਸਬੁੱਕ ਨੇ ਸਾਬਕਾ ਰਾਸ਼ਟਰਪਤੀ ਟਰੰਪ ਦੇ ਖਾਤੇ ਉਪਰ ਲਾਈ ਰੋਕ ਦੋ ਸਾਲ ਲਈ ਵਧਾਈ

ਫੇਸਬੁੱਕ ਨੇ ਸਾਬਕਾ ਰਾਸ਼ਟਰਪਤੀ ਟਰੰਪ ਦੇ ਖਾਤੇ ਉਪਰ ਲਾਈ ਰੋਕ ਦੋ ਸਾਲ ਲਈ ਵਧਾਈ

ਅੰਮ੍ਰਿਤਸਰ ਟਾਈਮਜ਼ ਬਿਉਰੋ 

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)-ਫੇਸਬੁੱਕ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਾਤੇ ਉਪਰ ਲਾਈ ਰੋਕ ਦੋ ਸਾਲ ਲਈ ਵਧਾ ਦਿੱਤੀ ਹੈ ਜੋ ਰੋਕ 2024 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਖਤਮ ਹੋ ਜਾਵੇਗੀ। ਫੇਸਬੁੱਕ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਦੋ ਸਾਲ ਪੂਰੇ ਹੋਣ ਉਪਰੰਤ ਉਹ  ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰਨਗੇ ਤੇ ਇਹ ਪਤਾ ਲਾਉਣ ਦਾ ਯਤਨ ਕਰਨਗੇ ਕੀ ਆਮ ਲੋਕਾਂ ਦੀ ਸੁਰੱਖਿਆ ਨੂੰ ਖਤਰਾ ਘਟਿਆ ਹੈ ਤੇ ਕੀ ਟਰੰਪ ਫੇਸਬੁੱਕ ਉਪਰ ਆਪਣੀ ਗੱਲ ਕਹਿ ਸਕਦੇ ਹਨਟਰੰਪ ਨੇ ਫੇਸਬੁੱਕ ਦੇ ਇਸ ਨਿਰਨੇ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਜੇਕਰ ਉਹ 2024 ਵਿਚ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਫੇਸਬੁੱਕ ਨਾਲ ਸੁਖਾਵੇਂ ਸਬੰਧਾਂ ਦਾ ਦੌਰ ਸਦਾ ਲਈ ਖਤਮ ਹੋ ਜਾਵੇਗਾ।