ਓਹੀਓ ਬਾਰ ਵਿਚ ਹੋਈ ਗੋਲੀਬਾਰੀ ਵਿਚ 3 ਮੌਤਾਂ, 8 ਜ਼ਖਮੀ

ਓਹੀਓ ਬਾਰ ਵਿਚ ਹੋਈ ਗੋਲੀਬਾਰੀ ਵਿਚ 3 ਮੌਤਾਂ, 8 ਜ਼ਖਮੀ
ਓਹੀਓ ਬਾਰ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾਓਹੀਓ ਦੀ ਇਕ ਬਾਰ ਵਿਚ ਹੋਈ ਗੋਲੀਬਾਰੀ ਵਿਚ ਘੱਟੋ ਘੱਟ 3 ਵਿਅਕਤੀ ਮਾਰੇ ਗਏ ਤੇ 8 ਹੋਰ ਜਖਮੀ ਹੋ ਗਏ। ਯੰਗਸਟਾਊਨ ਪੁਲਿਸ ਵਿਭਾਗ ਨੇ ਇਹ ਖੁਲਾਸਾ ਕਰਦਿਆਂ ਕਿਹਾ ਹੈ ਕਿ ਪੁਲਿਸ ਨੂੰ ਤਕਰੀਬਨ ਤੜਕਸਾਰ 2 ਵਜੇ ਟਾਰਚ ਕਲੱਬ ਬਾਰ ਐਂਡ ਗਰਿਲ ਵਿਚ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਸੀ। ਜਖਮੀਆਂ ਨੂੰ ਸੇਂਟ ਅਲਿਜਾਬੈਥ ਯੰਗਸਟਾਊਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿਨਾਂ ਦੀ ਹਾਲਤ ਬਾਰੇ ਪੁਲਿਸ ਨੇ ਕੁਝ ਨਹੀਂ ਦਸਿਆ। ਪੁਲਸ ਅਧਿਕਾਰੀ ਲੈਫਟੀਨੈਂਟ ਫਰੈਂਕ ਰੂਦਰਫੋਰਡ ਨੇ ਕਿਹਾ ਹੈ ਕਿ ਅਧਿਕਾਰੀ ਸੰਭਾਵੀ ਚਸ਼ਮਦੀਦ ਗਵਾਹਾਂ ਤੋਂ ਜਾਣਕਾਰੀ ਲੈਣ ਦਾ ਯਤਨ ਕਰ ਰਹੀ ਹੈ। ਪੁਲਿਸ ਵੱਲੋਂ ਸ਼ੱਕੀ ਦੋਸ਼ੀਆਂ ਜਾਂ ਘਟਨਾ ਸਬੰਧੀ ਹੋਰ ਕੋਈ ਜਾਣਕਾਰੀ ਜਨਤਿਕ ਨਹੀਂ ਕੀਤੀ ਗਈ। ਕੇਵਲ ਏਨਾ ਹੀ ਕਿਹਾ ਹੈ ਕਿ ਜਾਂਚ ਚੱਲ ਰਹੀ ਹੈ।