ਬਿੱਲ ਗੇਟਸ ਤੇ ਮੇਲਿੰਡਾ ਗੇਟਸ ਨੇ 27 ਸਾਲ ਇਕੱਠੇ ਰਹਿਣ ਉਪਰੰਤ ਲਿਆ ਤਲਾਕ

ਬਿੱਲ ਗੇਟਸ ਤੇ ਮੇਲਿੰਡਾ ਗੇਟਸ ਨੇ 27 ਸਾਲ ਇਕੱਠੇ ਰਹਿਣ ਉਪਰੰਤ ਲਿਆ ਤਲਾਕ
: ਬਿੱਲ ਗੇਟਸ ਦੇ ਮਿਲਿੰਡਾ ਗੇਟਸ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਮਾਈਕਰੋ ਸਾਫਟ ਦੇ ਸਹਿ ਸੰਸਥਾਪਕ ਬਿੱਲ ਗੇਟਸ ਤੇ ਉਸ ਦੀ ਪਤਨੀ ਮੇਲਿੰਡਾ ਨੇ 27 ਸਾਲ ਦਾ ਗ੍ਰਹਿਸਥ ਜੀਵਨ ਬਿਤਾਉਣ ਬਾਅਦ ਇਕ ਦੂਸਰੇ ਤੋਂ ਵੱਖ ਹੋਣ ਤੇ ਤਲਾਕ ਲੈਣ ਦਾ ਐਲਾਨ ਕੀਤਾ ਹੈ। ਜੋੜਾ ਜੋ ਬਿੱਲ ਐਂਡ ਮੇਲਿੰਡਾ ਗੇਟਸ ਫਾਉਂਡੇਸ਼ਨ ਦੇ ਸਹਿ ਪ੍ਰਧਾਨ ਹਨ ਨੇ ਟਵਿਟਰ ਉਪਰ ਆਪਣੇ ਫੈਸਲੇ ਤੋਂ ਜਾਣੂ ਕਰਵਾਇਆ। ਉਨਾਂ ਨੇ ਕਿਹਾ ਹੈ ਕਿ ਉਹ ਬਿੱਲ ਐਂਡ ਮੇਲਿੰਡਾ ਗੇਟਸ ਫਾਉਂਡੇਸ਼ਨ ਜੋ ਇਕ ਕੌਮਾਂਤਰੀ ਸਿਹਤ ਤੇ ਚੈਰਿਟੀ ਸੰਸਥਾ ਹੈਵਿਚ ਇਕੱਠੇ ਕੰਮ ਕਰਦੇ ਰਹਿਣਗੇ। ਦੋਨਾਂ ਨੇ ਆਪਣੇ ਟਵਿਟਰ ਉਪਰ ਪਾਏ ਸਾਂਝੇ ਬਿਆਨ ਵਿਚ ਕਿਹਾ ਹੈ ਕਿ ' ਮਹਾਨ ਵਿਚਾਰ ਵਟਾਂਦਰੇ ਤੇ ਆਪਸੀ ਸਬੰਧਾਂ ਉਪਰ ਨਜਰਸਨੀ ਉਪਰੰਤ ਅਸੀਂ ਆਪਣਾ ਵਿਆਹੁਤਾ ਜੀਵਨ ਖਤਮ ਕਰਨ ਦਾ ਫੈਸਲਾ ਕੀਤਾ ਹੈ। ਪਿਛਲੇ 27 ਸਾਲਾਂ ਦੌਰਾਨ ਅਸੀਂ 3 ਅਸਧਾਰਨ ਬੱਚਿਆਂ ਨੂੰ ਪਾਲਿਆ ਹੈ ਤੇ ਇਕ ਸੰਸਥਾ ਖੜੀ ਕੀਤੀ ਹੈ ਤਾਂ ਜੋ ਵਿਸ਼ਵ ਭਰ ਵਿਚ ਲੋਕ ਸਿਹਤਮੰਦ ਤੇ ਉਪਯੋਗੀ ਜੀਵਨ ਜੀਅ ਸਕਣ। ਅਸੀਂ ਇਸ ਸੰਸਥਾ ਵਿਚ ਮਿਲਕੇ ਕੰਮ ਕਰਨਾ ਜਾਰੀ ਰਖਾਂਗੇ। ਜੀਵਨ ਦੇ ਅਗਲੇ ਪੜਾਅ ਵਿਚ ਅਸੀਂ ਇਹ ਭੁੱਲ ਜਾਵਾਂਗੇ ਕਿ ਅਸੀਂ ਕਦੀ ਜੋੜੇ ਵਜੋਂ ਵਿਚਰਦੇ ਰਹੇ ਸੀ।'' ਬਿੱਲ ਤੇ ਮੇਲਿੰਡਾ ਗੇਟਸ ਦੇ ਨੇੜਲੇ ਹਲਕਿਆਂ ਨੇ ਦੋਨਾਂ ਦੇ ਫੈਸਲਾ ਉਪਰ ਹੈਰਾਨ ਪ੍ਰਗਟਾਈ ਹੈ ਪਰ ਇਸ ਦੇ ਨਾਲ ਹੀ ਉਨਾਂ ਦੇ ਅਗਲੇ ਜੀਵਨ ਲਈ ਸ਼ੁਭ ਕਾਮਨਾਵਾਂ ਵੀ ਭੇਜੀਆਂ ਹਨ।