ਕੈਲੇਫੋਰਨੀਆ ਵਿੱਚ ਅਨੂਪਮ ਖੇਰ ਵਿਰੁੱਧ ਮੁਜ਼ਾਹਰਾ

ਕੈਲੇਫੋਰਨੀਆ ਵਿੱਚ ਅਨੂਪਮ ਖੇਰ ਵਿਰੁੱਧ ਮੁਜ਼ਾਹਰਾ

ਅੰਮ੍ਰਿਤਸਰ ਟਾਈਮਜ਼ ਬਿਉਰੋ

ਕੈਲੇਫੋਰਨੀਆ  : ਹਾਲ ਹੀ ਵਿੱਚ ਅਨੂਪਮ ਖੇਰ ਵੱਲੋਂ  ਦਿੱਤੇ ਗਏ ਕਿਸਾਨ ਵਿਰੋਧੀ ਬਿਆਨ  ਜਿਸ ਵਿੱਚ ਉਨ੍ਹਾਂ ਨੇ ਭਾਰਤੀ ਲੋਕਾਂ ਨੂੰ ਹੀ  ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਲੋਕ ਭਾਰਤ ਦੀ ਸੰਸਕ੍ਰਿਤੀ ਨੂੰ ਸੱਟ ਮਾਰ ਰਹੇ ਹਨ  ਅਤੇ ਪੜ੍ਹੇ ਲਿਖੇ ਲੋਕ ਹੀ ਦੇਸ਼ ਦਾ ਵਿਕਾਸ ਨਹੀਂ ਚਾਹੁੰਦੇ ।

ਬੌਲੀਵੁੱਡ ਹਸਤੀਆਂ ਦੇ ਅਜਿਹੇ ਬਿਆਨ  ਜੋ ਦੇਸ਼ ਤੋਂ ਬਾਹਰ ਜਾ ਕੇ ਦਿੱਤੇ ਜਾ ਰਹੇ ਹਨ  ਇਹ ਵੀ ਕਿਸਾਨੀ ਸੰਘਰਸ਼ ਨੂੰ ਢਾਹ ਲਾ ਰਹੇ ਹਨ ।ਅਨੂਪਮ ਖੇਰ ਵੱਲੋਂ ਬੀ ਜੇ ਪੀ ਦੀ ਬੇਲੋੜੀ ਤੂਤੀ ਵਜਾਉਣ ਕਰਕੇ ਅਮਰੀਕਾ ਦੇ ਸਿੱਖਾਂ ਨੇ ਅੱਜ ਉਸ ਵਿਰੁੱਧ ਮੁਜ਼ਾਹਰਾ ਕੀਤਾ। ਇਸ ਮੁਜ਼ਾਹਰੇ ਦੌਰਾਨ  ਸਿੱਖਾਂ ਵੱਲੋਂ  ਕਿਸਾਨੀ ਸੰਘਰਸ਼ ਦਾ ਹੱਕ ਪੂਰਦੇ ਹੋਏ ਇਹ ਵੀ ਕਿਹਾ ਕਿ  ਜੇਕਰ ਕਿਸਾਨ ਨਹੀਂ ਰਹੇਗਾ ਤਾਂ ਆਮ ਲੋਕਾਂ ਨੂੰ ਭੋਜਨ ਵੀ ਨਹੀਂ ਮਿਲੇਗਾ  ।

ਦੱਸਣਯੋਗ ਹੈ ਕਿ  ਬੀਤੇ ਦਿਨੀਂ  ਭਾਰਤ ਦੇ ਹਰਿਆਣਾ ਰਾਜ ਵਿਚ  ਕਿਸਾਨਾਂ ਉਤੇ ਹੋਇਆ ਲਾਠੀਚਾਰਜ ਇਸ ਗੱਲ ਦਾ ਸੰਕੇਤ ਦਿੰਦਾ ਹੈ  ਕੀ ਆਉਣ ਵਾਲੇ ਸਮੇਂ ਦੌਰਾਨ ਭਾਰਤੀ ਬੀ ਜੇ ਪੀ ਸਰਕਾਰ  ਦਮਨਕਾਰੀ ਨੀਤੀ ਅਪਣਾਵੇਗੀ । ਅਨੂਪਮ ਖੇਰ ਜਿਹੇ ਅਭਿਨੇਤਾ ਜੇਕਰ  ਸਰਕਾਰ ਦੀਆਂ ਗਲਤ ਨੀਤੀਆਂ ਦਾ ਪੱਖ ਪੂਰਨਗੇ ਤਾਂ ਆਉਣ ਵਾਲੇ ਸਮੇਂ ਵਿਚ ਸਿੱਖ ਕੌਮ ਦੁਆਰਾ ਇਨ੍ਹਾਂ ਦਾ ਬਾਈਕਾਟ ਕੀਤਾ ਜਾਵੇਗਾ ।