ਗਾਲਟ, ਕੈਲੀਫੋਰਨੀਆ ਦੇ ਪੰਜਾਬੀ ਸਿੱਖ ਪੁਲੀਸ ਅਫਸਰ ਹਰਮਿੰਦਰ ਗਰੇਵਾਲ ਦਾ ਸੜਕ ਦੁਰਘਟਨਾ ਤੋਂ ਬਾਅਦ ਹਸਪਤਾਲ ਚ ਹੋਈ ਮੌਤ ਤੇ ਦੂਜਾ ਜਖਮੀ।

ਗਾਲਟ, ਕੈਲੀਫੋਰਨੀਆ ਦੇ ਪੰਜਾਬੀ ਸਿੱਖ ਪੁਲੀਸ ਅਫਸਰ ਹਰਮਿੰਦਰ ਗਰੇਵਾਲ ਦਾ ਸੜਕ ਦੁਰਘਟਨਾ ਤੋਂ ਬਾਅਦ ਹਸਪਤਾਲ ਚ ਹੋਈ ਮੌਤ ਤੇ ਦੂਜਾ ਜਖਮੀ।
.ਪੁਲੀਸ ਅਫਸਰ ਹਰਮਿੰਦਰ ਗਰੇਵਾਲ

ਦੂਸਰੇ ਪਾਸੇ ਗੱਡੀ ਮਾਰਨ ਵਾਲੇ ਪੰਜਾਬੀ ਦੀ ਵੀ ਮੌਤ।

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਸੈਕਰਾਮੈਂਟੋ ਲਾਗੇ ਪੈਂਦੇ ਸ਼ਹਿਰ ਗਾਲਟ ਦੇ ਪੰਜਾਬੀ ਸਿੱਖ ਅਫਸਰ ਹਰਮਿੰਦਰ ਗਰੇਵਾਲ ਜੋ ਸੈਕਰਾਮੈਂਟੋ ਲਾਗੇ ਲੱਗੀ ਅੱਗ ਦਾ ਜਇਜਾ ਲੈਣ ਲਈ ਗਰਾਂਟ ਲਾਈਨ ਪਾਸ ਜਾ ਰਿਹਾ ਸੀ ਪਰ ਦੂਜੇ ਪਾਸੇ ਤੋਂ ਆਉਂਦੇ ਟਰੱਕ ਨੇ ਸੜਕ ਨੂੰ ਪਾਰ ਕਰਕੇ ਉੱਕਤ ਅਫਸਰ ਦੀ ਗੱਡੀ ਵਿੱਚ ਜਾ ਵੱਜੀ ਜਿਸ ਕਰਕੇ ਪੁਲੀਸ ਅਫ਼ਸਰ ਹਰਮਿੰਦਰ ਗਰੇਵਾਲ ਜਿਸਦੀ ਉਮਰ ਮਹਿਜ 27 ਸਾਲ ਸੀ, ਗੰਭੀਰ ਜਖਮੀ ਹੋ ਗਏ ਤੇ ਉਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਦੂਸਰੇ ਦਿਨ ਉਨਾਂ ਦੀ ਹਸਪਤਾਲ ਵਿੱਚ ਹੀ ਮੌਤ ਹੋ ਗਈ। ਇਸ ਦੌਰਾਨ ਇੱਕ ਹੋਰ ਲੇਡੀ ਅਫ਼ਸਰ ਕੇਪੀ ਹਰੇਰਾ ਜੋ ਅਫਸਰ ਹਰਮਿੰਦਰ ਗਰੇਵਾਲ ਨਾਲ ਜਾ ਰਹੀ ਸੀ ਵੀ ਗੰਭੀਰ ਜਖਮੀ ਹੋ ਗਈ ਜੋ ਯੂ ਸੀ ਡੇਵਿਸ ਵਿੱਚ ਜੇਰੇ ਇਲਾਜ ਹੈ । ਇਹ ਕੁਦਰਤ ਦਾ ਕਰਿਸਮਾ ਹੀ ਸਮਝੋ ਕਿ ਪੁਲੀਸ ਦੀ ਗੱਡੀ ਚ ਵੱਜਣ ਵਾਲਾ ਪਿੱਕਅਪ ਦਾ ਡਰਾਇਵਰ ਵੀ ਪੰਜਾਬੀ ਮਨਜੋਤ ਸਿੰਘ ਥਿੰਦ ਸੀ ਜੋ ਮਨਟੀਕਾ ਸ਼ਹਿਰ ਦਾ ਦੱਸਿਆ ਗਿਆ ਹੈ ਉਸ ਨਾਲ ਵੀ ਦੋ ਹੋਰ ਵਿਆਕਤੀ ਸਨ ਜੋ ਡਬਲਨ ਤੇ ਟਰਲੱਕ ਸ਼ਹਿਰ ਦੇ ਦੱਸੇ ਜਾਂਦੇ ਹਨ ਜੋ ਵੀ ਜਖਮੀ ਹੋ ਗਏ। ਪੰਜਾਬੀ ਮਨਜੋਤ ਸਿੰਘ ਥਿੰਦ ਦਾ ਪਿਛਲਾ ਪਿੰਡ ਰਾਏਕੋਟ ਲੁਧਿਆਣਾ ਦੱਸਿਆ ਜਾਂਦਾ ਹੈ।

2. ਮਨਜੋਤ ਸਿੰਘ ਥਿੰਦ

ਪੰਜਾਬੀ ਸਿੱਖ ਅਫਸਰ ਹਰਮਿੰਦਰ ਗਰੇਵਾਲ ਦਾ ਪਿੰਡ ਗਾਲਬ, ਲੁਧਿਆਣਾ ਦਾ ਦੱਸਿਆ ਜਾਂਦਾ ਹੈ ਤੇ ਇਥੇ ਗਾਲਟ ਵਿੱਚ ਉਹ ਆਪਣੇ ਮਾਂ ਬਾਪ ਤੇ ਭਰਾ ਨਾਲ ਰਹਿ ਰਿਹਾ ਸੀ। ਗਾਲਟ ਸ਼ਹਿਰ ਦੇ ਮੇਅਰ ਸ. ਪ੍ਰਗਟ ਸਿੰਘ ਸੰਧੂ ਨੇ ਦੱਖ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਇੱਥੇ ਗਾਲਟ ਵਿੱਚ ਇੱਕ ਨੇੜਿਓਂ ਜੁੜੇ ਹੋਏ ਭਾਈਚਾਰਾਂ ਹਾਂਪੰਜਾਬੀ ਸਿੱਖ ਭਾਈਚਾਰੇ ਲਈ ਇਹ ਅਸਿਹ ਸਦਮਾ ਹੈ, ਦੂਸਰੇ ਪਾਸੇ ਸਾਡੇ ਪੁਲਿਸ ਅਧਿਕਾਰੀ ਅਤੇ ਸਟਾਫ ਇੱਕ ਪਰਿਵਾਰ ਸਮੂਹ ਵਾਂਗ ਹਨ  ਜੋ ਵੀ ਅਫਸਰ ਹਰਮਿੰਦਰ ਗਰੇਵਾਲ ਨੂੰ ਜਾਣਦਾ ਸੀ, ਉਸਨੁੰ ਇੱਕ ਬਹਾਦਰ, ਦਿਆਲੂ, ਸਤਿਕਾਰਯੋਗ ਵਿਅਕਤੀ ਤੌਰ ਤੇ ਜਾਣਦਾ ਸੀ ਉਹ 2019 ਦੇ ਅਰੰਭ ਵਿੱਚ ਗਾਲਟ ਪੁਲਿਸ ਵਿਭਾਗ ਵਿੱਚ ਸ਼ਾਮਲ ਹੋਇਆ ਸੀ ਅਫਸਰ ਹਰਮਿੰਦਰ ਗਰੇਵਾਲ ਨੇ ਛੋਟੀ ਉਮਰ ਵਿੱਚ ਅਤੇ ਆਪਣੇ ਕੈਰੀਅਰ ਦੇ ਸ਼ੁਰੂ ਵਿੱਚ ਬਹੁਤ ਕੁਝ ਹਾਸਲ ਕੀਤਾ ਉਸਨੁੰ ਪੁਲੀਸ ਵਿਭਾਗ ਵਲੋਂ ਹਾਲ ਹੀ ਦੇ ਕੁਝ ਮਿਲੇ ਪੁਰਸਕਾਰਾਂ ਵਿੱਚ ਜ਼ਿਆਦਾਤਰ ਡੀਯੂਆਈ ਗ੍ਰਿਫਤਾਰੀ, ਜੀਵਨ ਬਚਾਉਣ ਵਾਲੇ ਪੁਰਸਕਾਰ ਵੀ ਸ਼ਾਮਲ ਸੀ ਅਤੇ ਉਸਨੂੰ ਸਾਲ 2020 ਦਾ ਬੈਸਟ ਅਧਿਕਾਰੀ ਵੀ ਚੁਣਿਆ ਗਿਆ ਸੀ