ਖਾਲਿਸਤਾਨ ਐਲਾਨ ਦਿਵਸ ਨੂੰ ਮਾਨਤਾ ਦੇਣ ਦਾ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਸਵਾਗਤ

ਖਾਲਿਸਤਾਨ ਐਲਾਨ ਦਿਵਸ ਨੂੰ ਮਾਨਤਾ ਦੇਣ ਦਾ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਸਵਾਗਤ

ਸਿੱਖ ਸੰਘਰਸ਼ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਆਜਾਈਂ ਨਹੀਂ ਜਾਣਗੀਆਂ " 

ਅੰਮ੍ਰਿਤਸਰ ਟਾਈਮਜ਼

ਲੰਡਨ – ਅਮਰੀਕਾ ਦੇ ਸੂਬੇ ਕਨੇਟੀਕਟ ਦੀ ਸਰਕਾਰ ਵਲੋਂ ਸਿੱਖਾਂ ਦੇ ਕੌਮੀ ਨਿਸ਼ਾਨੇ ਖਾਲਿਸਤਾਨ ਦਿਵਸ ਨੰ ਮਾਨਤਾ ਦੇਣ ਦਾ ਬਰਤਾਨੀਆ ਵਿੱਚ ਅਜ਼ਾਦ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ  ਸਿੱਖ ਜਥੇਬੰਦੀਆਂ ਦੇ  ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਹਾਰਦਿਕ ਸਵਾਗਤ  ਕੀਤਾ ਗਿਆ ਹੈ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ  ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ,ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਇਸ ਕਾਰਜ ਵਿੱਚ ਖਾਸ ਭੁਮਿਕਾ ਨਿਭਾਉਣ ਵਾਲੇ ਭਾਈ ਸਵਰਨਜੀਤ ਸਿੰਘ  ਅਤੇ ਕਨੇਟੀਕਟ ਸੂਬੇ ਦੀ ਸਰਕਾਰ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ। ਜਿਸ ਸਰਕਾਰ ਨੇ ਸਿੱਖ  ਭਾਵਨਾਵਾਂ ਦੀ ਕਦਰ ਕੀਤੀ ਅਤੇ ਭਾਰਤ ਵਿੱਚ ਹਿੰਦੂਤਵੀ ਲਾਬੀ ਵਲੋਂ ਸਿੱਖਾਂ ਉਪਰ ਕੀਤੇ ਜਾ  ਰਹੇ ਜ਼ੁਲਮਾਂ ਨੂੰ ਮਹਿਸੂਸ ਕਰਦਿਆਂ  ਸਿੱਖਾਂ ਦੇ ਕੌਮੀ ਸੰਘਰਸ਼  ਨੂੰ  ਉਸਾਰੂ ਢੰਗ ਨਾਲ ਲਿਆ ਹੈ  ਜਿਕਰਯੋਗ ਹੈ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਵਲੋਂ ਅਰੰਭੇ ਹੋਏ ਹੱਕ, ਸੱਚ,ਇਨਸਾਫ ਅਤੇ ਧਰਮ ਤੇ ਅਧਾਰਿਤ ਸਿੱਖ ਸੰਘਰਸ਼ ਵਿੱਚ ਸਿੱਖ ਨੌਜਵਾਨਾਂ ਨੇ ਵੱਡੀ ਪੱਧਰ ਤੇ ਕੁਰਬਾਨੀਆਂ ਕੀਤੀਆਂ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਤੋਂ ਇਲਾਵਾ ਸਿੱਖ ਬਜੁਰਗਾਂ ਦੇ ਬੁਢਾਪੇ  ਦੇ ਸਹਾਰੇ ਪੁੱਤਰ, ਮਾਤਾਵਾਂ ਦੇ ਜਿਗਰ ਦੇ ਟੋਟੇ ਅਤੇ ਹਜਾਰਾਂ ਭੈਣਾਂ ਦੇ ਸੁਹਾਗ ਇਸ ਸੰਘਰਸ਼ ਦੀ ਸ਼ਮਾਂ ਨੂੰ ਜਗਦੀ ਰੱਖਣ, ਸਿੱਖ ਕੌਮ ਨੂੰ ਆਜਾਦ ਫਿਜ਼ਾ ਵਿੱਚ ਸਾਹ ਲੈਣ ਦੇ ਯੋਗ ਬਣਾਉਣ ,ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ  ਆਪਾ ਨਿਸ਼ਾਵਰ ਕਰ ਗਏ ਹਨ। ਖਾਲਿਸਤਾਨ ਦਾ ਸੰਘਰਸ਼ ਵੱਖ ਵੱਖ ਮੌੜਾਂ ਘੋੜਾਂ ਵਿੱਚੋਂ ਲੰਘਦਾ ਹੋਇਆ ਨਿਰੰਤਰ ਜਾਰੀ ਹੈ ਅਤੇ ਫਤਿਹ ਦੀ ਪੂਰਤੀ ਤੱਕ ਜਾਰੀ ਰਹੇਗਾ। ਖਾਲਿਸਤਾਨ ਦੇ ਐਲਾਨ ਦਿਵਸ ਨੂੰ ਕਨੇਟੀਕਟ ਸੂਬੇ ਦੀ ਸਰਕਾਰ ਵਲੋਂ ਮਾਨਤਾ ਦੇਣ ਨਾਲ ਜਿਹਨਾਂ ਸਿੱਖੀ ਸਰੂਪ ਵਾਲਿਆਂ ਨੂੰ ਤੰਗੀ ਹੋ ਰਹੀ ਹੈ ਉਹ ਨਿਰਸੰਦੇਹ ਭਾਰਤ ਸਰਕਾਰ ਦੇ ਜਰਖਰੀਦ ਫੀਲੇ ਅਤੇ ਭੇਖੀ ਸਿੱਖ  ਹਨ।  ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਦੁਨੀਆ ਭਰ ਦੇ ਸਿੱਖਾਂ ਨੂੰ ਖਾਲਿਸਤਾਨ ਦੇ ਚਲ ਰਹੇ ਸੰਘਰਸ਼ ਵਿੱਚ ਉਸਾਰੂ ਅਤੇ ਸਾਰਥਕ ਯੋਗਦਾਨ ਪਾਉਣ ਦੀ ਆਪੀਲ ਕੀਤੀ ਗਈ ਹੈ। ਅਜਾਦ ਸਿੱਖ ਰਾਜ ਖਾਲਿਸਤਾਨ ਹੀ   ਸਿੱਖਾਂ ਦੀਆਂ ਆਰਥਿਕ, ਰਾਜਨੀਤਕ ਅਤੇ ਸਮਾਜਿਕ ਸਮੱਸਿਆਵਾਂ ਦਾ ਸਥਾਈ ਹੱਲ ਹੈ ।