ਹਿੰਦੂਤਵ ਨੂੰ ਕਦੇ ਨਹੀਂ ਛੱਡਾਂਗਾ: ਠਾਕਰੇ

ਹਿੰਦੂਤਵ ਨੂੰ ਕਦੇ ਨਹੀਂ ਛੱਡਾਂਗਾ: ਠਾਕਰੇ

ਮੁੰਬਈ: ਮਹਾਰਾਸ਼ਟਰ ਵਿੱਚ ਆਪਣੇ ਰਵਾਇਤੀ ਭਾਈਵਾਲੀ ਭਾਜਪਾ ਨਾਲੋਂ ਵੱਖ ਹੋ ਕੇ ਕਾਂਗਰਸ ਅਤੇ ਐਨਸੀਪੀ ਦੀ ਮਦਦ ਨਾਲ ਸਰਕਾਰ ਬਣਾਉਣ ਵਾਲੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਹਿੰਦੂਤਵ ਦੀ ਵਿਚਾਰਧਾਰਾ ਨੂੰ ਕਦੇ ਨਹੀਂ ਛੱਡਣਗੇ। 

ਹਲਾਂਕਿ ਇਸ ਗਠਜੋੜ ਸਰਕਾਰ ਦੇ ਸਾਂਝੇ ਘੱਟੋ-ਘੱਟ ਪ੍ਰੋਗਰਾਮ ਵਿੱਚ ਧਰਮ ਨਿਰਪੱਖ ਸ਼ਬਦ ਦਾ ਜ਼ਿਕਰ ਕੀਤਾ ਗਿਆ ਹੈ ਪਰ ਊਧਵ ਠਾਕਰੇ ਨੇ ਸਾਫ ਕੀਤਾ ਹੈ ਕਿ ਉਹ ਕਦੇ ਵੀ ਹਿੰਦੂਤਵ ਦੀ ਵਿਚਾਰਧਾਰਾ ਨਹੀਂ ਛੱਡਣਗੇ। 

ਉਹਨਾਂ ਕਿਹਾ ਕਿ ਉਹ ਅਜੇ ਵੀ ਹਿੰਦੂਤਵ ਦੀ ਵਿਚਾਰਧਾਰਾ ਦੇ ਨਾਲ ਹਨ ਜਿਸ ਨੂੰ ਉਹਨਾਂ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ, "ਮੈਂ ਕੱਲ੍ਹ ਵੀ ਹਿੰਦੂਤਵ ਨਾਲ ਜੁੜਿਆ ਸੀ, ਅੱਜ ਵੀ ਹਾਂ ਅਤੇ ਭਵਿੱਖ ਵਿੱਚ ਵੀ ਜੁੜਿਆ ਰਹਾਂਗਾ।" 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।