ਭਾਰਤੀ ਫੌਜ ਵਿਚ ਨੌਜਵਾਨਾਂ ਨੂੰ ਤਿੰਨ ਸਾਲਾਂ ਦੀ ਇੰਟਰਨਸ਼ਿਪ ਦੇਣ ਦੀ ਤਿਆਰੀ

ਭਾਰਤੀ ਫੌਜ ਵਿਚ ਨੌਜਵਾਨਾਂ ਨੂੰ ਤਿੰਨ ਸਾਲਾਂ ਦੀ ਇੰਟਰਨਸ਼ਿਪ ਦੇਣ ਦੀ ਤਿਆਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ
ਭਾਰਤੀ ਫੌਜ ਨੇ ਨੌਜਵਾਨਾਂ ਨੂੰ ਫੌਜ ਵਿਚ ਤਿੰਨ ਸਾਲਾਂ ਦੀ ਇੰਟਰਨਸ਼ਿਪ 'ਤੇ ਸ਼ਾਮਲ ਕਰਨ ਦੀ ਸਲਾਹ ਦਿੱਤਾ ਹੈ। ਇਹ ਇੰਟਰਨਿਸ਼ਪ ਅਫਸਰਾਂ ਅਤੇ ਸਿਪਾਹੀਆਂ ਬਤੌਰ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ।

ਇਸ ਸਬੰਧੀ ਦਿੱਤੇ ਮਤੇ ਵਿਚ ਕਿਹਾ ਗਿਆ ਹੈ ਕਿ ਇਹ ਇੰਟਰਨਸ਼ਿਪ ਉਹਨਾਂ ਨੌਜਵਾਨਾਂ ਲਈ ਹੈ ਜੋ ਪੱਕੇ ਤੌਰ 'ਤੇ ਫੌਜ ਨੂੰ ਪੇਸ਼ੇ ਵਜੋਂ ਨਹੀਂ ਚੁਣਨਾ ਚਾਹੁੰਦੇ ਪਰ ਉਹ ਫੌਜੀ ਜ਼ਿੰਦਗੀ ਦਾ ਅਹਿਸਾਸ ਕਰਨਾ ਚਾਹੁੰਦੇ ਹਨ।

ਇਸ ਨੂੰ ਰਾਸ਼ਟਰਵਾਦ ਦੀ ਭਾਵਨਾ ਪ੍ਰਚੰਡ ਕਰਨ ਹਿੱਤ ਵੀ ਇਕ ਵਧੀਆ ਤਰੀਕਾ ਸਮਝਦਿਆਂ ਲਾਗੂ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਬੇਰੁਜ਼ਗਾਰੀ ਨੂੰ ਵੀ ਅਧਾਰ ਬਣਾਇਆ ਗਿਆ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।