ਅਖਰੋਟ ਖਾਣ ਨਾਲ ਨਾਬਾਲਗਾਂ ਦੀ ਯਾਦਆਸ਼ਤ ਵਿਚ ਹੰਦਾ ਏ ਵਾਧਾ

ਅਖਰੋਟ ਖਾਣ ਨਾਲ ਨਾਬਾਲਗਾਂ ਦੀ ਯਾਦਆਸ਼ਤ ਵਿਚ ਹੰਦਾ ਏ ਵਾਧਾ

ਸਪੇਨ ਦੇ ਖੋਜੀਆਂ ਨੇ ਕੀਤਾ ਨਵੇਂ ਅਧਿਐਨ ਵਿਚ ਖ਼ੁਲਾਸਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਲੰਡਨ : ਅਖਰੋਟ ਇਕਾਗਰਤਾ ਵਧਾਉਣ ਵਿਚ ਮਦਦਗਾਰ ਹੋ ਸਕਦਾ ਹੈ। ਇਕ ਅਧਿਐਨ ’ਵਿਚ ਸਾਹਮਣੇ ਆਇਆ ਹੈ ਕਿ ਹਰ ਰੋਜ਼ ਜਾਂ ਹਫ਼ਤੇ ’ਵਿਚ ਘੱਟੋ-ਘੱਟ ਤਿੰਨ ਦਿਨ ਇੱਕ ਮੁੱਠੀ ਅਖਰੋਟ ਖਾਣ ਨਾਲ ਨਾਬਾਲਗਾਂ ’ਵਿਚ ਇਕਾਗਰਤਾ ਤੇਜ਼ੀ ਨਾਲ ਵਧਦੀ ਹੈ। ਇਹ ਅਧਿਐਨ ਸਪੇਨ ਦੇ ਖੋਜੀਆਂ ਨੇ ਕੀਤਾ ਹੈ। ਇਸ ਨੂੰ ਜਰਨਲ ਈ ਕਲੀਨਿਕਲ ਮੈਡੀਸਨ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ।

ਇਹ ਪਾਇਆ ਗਿਆ ਹੈ ਕਿ ਰੋਜ਼ਾਨਾ ਆਧਾਰ ’ਤੇ ਅਖਰੋਟ ਖਾਣ ਨਾਲ ਨਾਬਾਲਗਾਂ ਦੇ ਬੋਧਾਤਮਕ ਹੁਨਰ ਵਿਚ ਮਹੱਤਵਪੂਰਨ ਵਾਧਾ ਹੁੰਦਾ ਹੈ। ਇਸ ਦੇ ਨਾਲ ਹੀ ਇਹ ਉਨ੍ਹਾਂ ਦੀ ਮਨੋਵਿਗਿਆਨਕ ਪਰਿਪੱਕਤਾ ਨੂੰ ਵਧਾਉਣ ਵਿਚ ਵੀ ਮਦਦਗਾਰ ਹੈ।

ਖੋਜੀਆਂ ਦੇ ਅਨੁਸਾਰ, ਪਿਛਲੇ ਅਧਿਐਨਾਂ ਨੇ ਮਾਨਸਿਕ ਸਿਹਤ ’ਤੇ ਬਦਾਮ ਦੇ ਪ੍ਰਭਾਵ ਨੂੰ ਦਰਸਾਇਆ ਹੈ। ਉਹ ਦਾਅਵਾ ਕਰਦੇ ਹਨ ਕਿ ਕਿਸ਼ੋਰ ਅਵਸਥਾ ਵਿਚ ਬੋਧਾਤਮਕ ਵਿਕਾਸ ’ਤੇ ਅਜਿਹੇ ਖਪਤ ਦੇ ਪ੍ਰਭਾਵ ਦੀ ਕਦੇ ਵੀ ਜਾਂਚ ਨਹੀਂ ਕੀਤੀ ਗਈ ਹੈ। ਅਖਰੋਟ ਅਲਫ਼ਾ-ਲਿਨੋਲੇਨਿਕ ਫੈਟੀ ਐਸਿਡ ਨਾਲ ਭਰਪੂਰ ਹੁੰਦਾ ਹੈ। ਇਹ ਓਮੇਗਾ-3 ਦੀ ਇਕ ਕਿਸਮ ਹੈ, ਜੋ ਦਿਮਾਗ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਖਾਸ ਕਰਕੇ ਨਾਬਾਲਿਗ ਅਵਸਥਾ ਦੌਰਾਨ।ਖੋਜ ਵਿਚ 700 ਨਾਬਾਲਿਗਾਂ ਨੇ ਹਿੱਸਾ ਲਿਆ। ਨਾਬਾਲਿਗਾਂ ਨੂੰ ਰੋਜ਼ਾਨਾ ਲਗਭਗ 30 ਗ੍ਰਾਮ ਅਖਰੋਟ ਦਿੱਤੇ ਗਏ ਸਨ। ਉਨ੍ਹਾਂ ਨੂੰ ਛੇ ਮਹੀਨੇ ਲਗਾਤਾਰ ਇਸੇ ਤਰ੍ਹਾਂ ਇਨ੍ਹਾਂ ਨੂੰ ਖਾਣ ਲਈ ਕਿਹਾ ਗਿਆ। ਇਹ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਨੇ 100 ਦਿਨਾਂ ਤੱਕ ਇਸ ਦੀ ਵਰਤੋਂ ਕੀਤੀ, ਉਨ੍ਹਾਂ ਦੀ ਇਕਾਗਰਤਾ ਵਿਚ ਕਾਫ਼ੀ ਸੁਧਾਰ ਹੋਇਆ ਹੈ।