ਕਸ਼ਮੀਰ ਮੁੱਦੇ ਉੱਪਰ ਲੇਬਰ ਪਾਰਟੀ ਦੀ ਭਾਰਤ ਦੇ ਹੱਕ ਵਿਚ ਭੁਗਤਣ ਦੀ ਸੰਭਾਵਨਾ

ਕਸ਼ਮੀਰ ਮੁੱਦੇ ਉੱਪਰ ਲੇਬਰ ਪਾਰਟੀ ਦੀ ਭਾਰਤ ਦੇ ਹੱਕ ਵਿਚ ਭੁਗਤਣ ਦੀ ਸੰਭਾਵਨਾ

ਕਸ਼ਮੀਰ ਮੁੱਦੇ ਬਾਰੇ ਲੇਬਰ ਪਾਰਟੀ ਦੀ ਨੀਤੀ

11 ਅਗਸਤ 2019 ਨੂੰ ਲੇਬਰ ਪਾਰਟੀ ਦੇ ਪ੍ਰਧਾਨ ਰਹੇ ਜੇਰਿਮੀ ਕੌਰਬਿਨ ਨੇ ਇੱਕ ਟਵੀਟ ਕਰਕੇ ਕਿਹਾ ਕਿ ਕਸ਼ਮੀਰ ਵਿੱਚ ਸਥਿਤੀ “ਪਰੇਸ਼ਾਨ ਕਰਨ ਵਾਲੀ ਹੈ”।

ਉਨ੍ਹਾਂ ਨੇ ਭਾਰਤ ਨੂੰ ਅਪੀਲ ਕੀਤੀ ਸੀ ਕਿ ਇੱਥੇ ਹੋ ਰਹੀ ਮਨੁੱਖੀ ਹੱਕਾਂ ਦੀ ਉਲੰਘਣਾ ਖ਼ਤਮ ਹੋਵੇ ਅਤੇ ਸੰਯੁਕਤ ਰਾਸ਼ਟਰ ਦੇ ਮਤਿਆਂ ਦੇ ਤਹਿਤ ਮਾਮਲੇ ਦਾ ਹੱਲ ਲੱਭਿਆ ਜਾਵੇ।ਉਨ੍ਹਾਂ ਦਾ ਇਹ ਟਵੀਟ ਭਾਰਤ ਵੱਲੋਂ ਜੰਮੂ-ਕਸ਼ਮੀਰ ਨੂੰ ਖਾਸ ਦਰਜਾ ਦੇਣ ਵਾਲੇ ਸੰਵਿਧਾਨ ਦੇ ਆਰਟੀਕਲ 370 ਨੂੰ ਹਟਾਏ ਜਾਣ ਦੇ ਫੈਸਲੇ ਤੋਂ ਬਾਅਦ ਆਇਆ ਸੀ।ਭਾਰਤ ਨੇ 5 ਅਗਸਤ 2019 ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ ਸੀ।

ਕੌਰਬਿਨ ਦਾ ਟਵੀਟ ਕਸ਼ਮੀਰ ਮੁੱਦੇ ਉੱਤੇ ਲੇਬਰ ਪਾਰਟੀ ਦੇ ਮੁਤਾਬਕ ਹੀ ਸੀ, ਜਿਸਦੇ ਅਨੁਸਾਰ ਜੰਮੂ-ਕਸ਼ਮੀਰ ਦੇ ਮੁੱਦੇ ਦਾ ਹੱਲ ਸੰਯੁਕਤ ਰਾਸ਼ਟਰ ਦੇ ਮਾਮਲੇ ਦਾ ਹੱਲ ਮਤਿਆਂ ਦੇ ਤਹਿਤ ਹੋ ਸਕਦਾ ਹੈ।

ਇਸ ਤੋਂ ਬਾਅਦ ਕਰੀਬ 100 ਭਾਰਤੀ ਮੂਲ ਦੇ ਬ੍ਰਿਟਿਸ਼ ਲੋਕਾਂ ਨੇ ਕੌਰਬਿਨ ਨੂੰ ਚਿੱਠੀ ਲਿਖ ਕੇ ਇਸ ਉੱਤੇ ਇਤਰਾਜ਼ ਜ਼ਾਹਰ ਕੀਤਾ ਸੀ।

ਇਸ ਤੋਂ ਬਾਅਦ 25 ਸਤੰਬਰ ਨੂੰ ਲੇਬਰ ਪਾਰਟੀ ਦੇ ਸਲਾਨਾ ਸਮਾਗਮ ਹੋਇਆ, ਜਿਸ ਵਿੱਚ ਇੱਕ ਹੰਗਾਮੀ ਮਤਾ ਪਾਸ ਕੀਤਾ ਗਿਆ ਸੀ ਕਿ ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦੀ ਉਲੰਘਣਾ ਹੋ ਰਹੀ ਹੈ।” ਇਸਦੇ ਨਾਲ ਹੀ ਮੰਗ ਕੀਤੀ ਗਈ ਕਿ ਕੌਮਾਂਤਰੀ ਅਬਜ਼ਰਵਰਾਂ ਨੂੰ “ਕਸ਼ਮੀਰ ਜਾਣ ਦੀ ਇਜਾਜ਼ਤ” ਦਿੱਤੀ ਜਾਵੇ। ਕਸ਼ਮੀਰ ਦੇ ਲੋਕਾਂ ਨੂੰ ਆਪਣੇ ਲਈ ਫੈਸਲਾ ਲੈਣ ਦਾ ਹੱਕ ਦਿੱਤਾ ਜਾਵੇ।ਪਾਰਟੀ ਦੇ ਸਾਲਾਨਾ ਸਮਾਗਮ ਵਿੱਚ ਇਹ ਮਤਾ ਪਾਸ ਹੋ ਗਿਆ ਸੀ ਲੇਕਿਨ ਮਾਮਲਾ ਇੱਥੋਂ ਹੀ ਹੱਥ ਵਿੱਚੋਂ ਤਿਲਕਣ ਲੱਗਿਆ। ਲੇਬਰ ਪਾਰਟੀ ਦੇ ਮਤੇ ਬਾਰੇ ਭਾਰਤੀ ਮੂਲ ਦੇ ਬ੍ਰਿਟਿਸ਼ ਨਾਗਰਿਕਾਂ ਨੇ ਪਾਰਟੀ ਦੇ ਵਿਰੋਧ ਵਿੱਚ ਅਵਾਜ਼ ਚੁੱਕੀ ਸੀ ।ਉਨ੍ਹਾਂ ਨੇ ਕੌਰਬਿਨ ਨੂੰ ਚਿੱਠੀ ਲਿਖੀ ਅਤੇ ਕਿਹਾ ਕਿ ਲੇਬਰ ਪਾਰਟੀ ਦਾ ਵਤੀਰਾ ਭਾਰਤ ਵਿਰੋਧੀ ਹੈ ਅਤੇ ਉਹ ਇਸ ਤੋਂ ਨਰਾਜ਼ ਹਨ।ਵਧਦੇ ਵਿਰੋਧ ਕਾਰਨ ਲੇਬਰ ਪਾਰਟੀ ਦੀ ਚਿੰਤਾ ਵਧਣ ਲੱਗੀ, ਕਿਉਂਕਿ ਇਸਦੇ ਸਮਰਥਕਾਂ ਵਿੱਚ ਭਾਰਤੀ ਮੂਲ ਦੇ ਲੋਕ ਵੱਡੀ ਸੰਖਿਆ ਵਿੱਚ ਸ਼ਾਮਲ ਹਨ।

ਲੇਬਰ ਪਾਰਟੀ ਦੇ ਚੇਅਰਮੈਨ ਇਆਨ ਲੇਵਰੀ ਨੇ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਚਿੱਠੀ ਲਿਖ ਕੇ ਕਿਹਾ ਕਿ ਲੇਬਰ ਪਾਰਟੀ ਕਿਸੇ ਵੀ ਦੇਸ ਦੇ ਸਿਆਸੀ ਮਾਮਲਿਆਂ ਵਿੱਚ ਬਾਹਰੀ ਮੁਲਕ ਦੇ ਦਖ਼ਲ ਦਾ ਵਿਰੋਧ ਕਰਦੀ ਹੈ।ਉਨ੍ਹਾਂ ਨੇ ਲਿਖਿਆ, “ਅਸੀਂ ਮੰਨਦੇ ਹਾਂ ਕਿ ਆਪਣੇ ਭਵਿੱਖ ਲਈ ਕਸ਼ਮੀਰੀਆਂ ਦੇ ਆਪਣੇ ਹੱਕ ਹਨ, ਪਰ ਕਸ਼ਮੀਰ ਇੱਕ ਦੁਵੱਲਾ ਮਸਲਾ ਹੈ ਜਿਸ ਨੂੰ ਭਾਰਤ ਅਤੇ ਪਾਕਿਸਤਾਨ ਨੂੰ ਮਿਲ ਕੇ ਹੱਲ ਕਰਨਾ ਚਾਹੀਦਾ ਹੈ।ਉਨ੍ਹਾਂ ਨੇ ਸਾਫ਼ ਕੀਤਾ ਕਿ ਕਸ਼ਮੀਰ ਮਸਲੇ ਉੱਤੇ ਲੇਬਰ ਪਾਰਟੀ ਨਾ ਤਾਂ ਭਾਰਤ ਅਤੇ ਨਾ ਹੀ ਪਾਕਿਸਤਾਨ ਦਾ ਸਮਰਥਨ ਕਰਦੀ ਹੈ।”

ਹਾਲਾਂਕਿ ਮੰਨਿਆ ਜਾਂਦਾ ਹੈ ਕਿ 2019 ਦੀ ਘਟਨਾ ਤੋਂ ਬਾਅਦ ਲੇਬਰ ਪਾਰਟੀ ਨੂੰ ਭਾਰਤ ਵਿਰੋਧੀ ਦੇ ਰੂਪ ਵਿੱਚ ਦੇਖਿਆ ਜਾਣ ਲੱਗਿਆ।

ਜੇਰਿਮੀ ਕੌਰਬਿਨ ਦੀ ਅਗਵਾਈ ਵਿੱਚ ਪਾਸ ਹੋਏ ਕਸ਼ਮੀਰ ਮਤੇ ਦੇ ਕਾਰਨ ਲੇਬਰ ਪਾਰਟੀ ਨੂੰ ਉੱਥੇ ਰਹਿਣ ਵਾਲੇ ਭਾਰਤੀ ਅਤੇ ਪਾਕਿਸਤਾਨੀ ਮੂਲ ਦੇ ਲੋਕਾਂ ਦਾ ਉਨਾਂ ਸਮਰਥਨ ਨਹੀਂ ਮਿਲ ਸਕਿਆ ਅਤੇ ਪਾਰਟੀ ਨੂੰ ਚੋਣਾਂ ਵਿੱਚ 59 ਸੀਟਾਂ ਦਾ ਨੁਕਸਾਨ ਹੋਇਆ।2019 ਦੀਆਂ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ 365 ਸੀਟਾਂ ਮਿਲੀਆਂ ਸਨ ਜਦਕਿ ਲੇਬਰ ਪਾਰਟੀ ਦੇ ਖਾਤੇ ਵਿੱਚ 203 ਸੀਟਾਂ ਆਈਆਂ। ਕੰਜ਼ਰਵੇਟਿਵ ਪਾਰਟੀ ਨੂੰ 47 ਸੀਟਾਂ ਦਾ ਫਾਇਦਾ ਹੋਇਆ ਸੀ।ਇਸ ਤੋਂ ਕੁਝ ਮਹੀਨੇ ਬਾਅਦ 30 ਅਪ੍ਰੈਲ 2020 ਨੂੰ ਕੀਅਰ ਸਮਾਰਟਰ ਨੇ ਲੇਬਰ ਫਰੈਂਡਸ ਆਫ ਇੰਡੀਆ ਗਰੁੱਪ ਵਾਲਿਆਂ ਨਾਲ ਮੁਲਾਕਾਤ ਕੀਤੀ।ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ ਭਾਰਤ ਨਾਲ ਜੁੜੇ ਸਾਰੇ ਸੰਵਿਧਾਨਕ ਮਸਲੇ, ਭਾਰਤੀ ਸੰਸਦ ਦੇ ਮਸਲੇ ਹਨ ਅਤੇ ਕਸ਼ਮੀਰ ਦੁਵੱਲਾ ਮਸਲਾ ਹੈ, ਜਿਸ ਨੂੰ ਭਾਰਤ ਅਤੇ ਪਾਕਿਸਤਾਨ ਨੂੰ ਮਿਲ ਕੇ ਪੁਰ ਅਮਨ ਤਰੀਕੇ ਨਾਲ ਹੱਲ ਕਰੇ। ਲੇਬਰ ਪਾਰਟੀ ਇੱਕ ਇੰਟਰਨੈਸ਼ਨਲਿਸਟ ਪਾਰਟੀ ਹੈ ਅਤੇ ਮਨੁੱਖੀ ਹੱਕਾਂ ਲਈ ਹਮੇਸ਼ਾ ਖੜ੍ਹੀ ਹੈ।ਉਨ੍ਹਾਂ ਨੇ ਇਸ ਦੌਰਾਨ ਕਿਹਾ ਸੀ ਕਿ ਜੇ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਈ ਤਾਂ ਭਾਰਤ ਦੇ ਨਾਲ ਹੋਰ ਵੀ ਮਜ਼ਬੂਤ ਵਪਾਰਕ ਰਿਸ਼ਤੇ ਬਣਾਉਣਗੇ ਅਤੇ ਪੌਣ-ਪਾਣੀ ਦੀ ਤਬਦੀਲੀ ਵਰਗੇ ਮਸਲਿਆਂ ਉੱਤੇ ਕੌਮਾਂਤਰੀ ਮੰਚਾਂ ਉੱਤੇ ਮਿਲ ਕੇ ਕੰਮ ਕਰਨਗੇ।

ਲੇਕਿਨ ਇਸ ਬਿਆਨ ਨਾਲ ਵਿਵਾਦ ਰੁਕਿਆ ਨਹੀਂ। ਮੁਸਲਿਮ ਕਾਊਂਸਲ ਆਫ ਬ੍ਰਿਟੇਨ ਨੇ ਉਨ੍ਹਾਂ ਦੇ ਇਸ ਬਿਆਨ ਦੇ ਬਾਰੇ ਸਪੱਸ਼ਟੀਕਰਨ ਮੰਗਿਆ ਸੀ।

ਜਵਾਬ ਵਿੱਚ ਕੀਅਰ ਸਟਾਰਮਰ ਨੇ ਲਿਖਿਆ, “ਕਸ਼ਮੀਰ ਵਿੱਚ ਸਾਡਾ ਵਤੀਰਾ ਨਹੀਂ ਬਦਲਿਆ ਹੈ। ਅਸੀਂ ਕਸ਼ਮੀਰੀ ਲੋਕਾਂ ਦੇ ਹੱਕਾਂ ਉੱਤੇ ਸੰਯੁਕਤ ਰਾਸ਼ਟਰ ਦੇ ਪਿਛਲੇ ਮਤਿਆਂ ਦੀ ਹਮਾਇਤ ਕਰਦੇ ਹਾਂ ਅਤੇ ਉਨ੍ਹਾਂ ਨੂੰ ਮਾਨਤਾ ਦਿੰਦੇ ਹਾਂ। ਲੇਕਿਨ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਸ ਸੰਘਰਸ਼ ਦੇ ਅੰਤ ਲਈ ਸਥਾਈ ਹੱਲ ਵੀ ਤਾਂ ਹੀ ਮਿਲ ਸਕੇਗਾ ਜਦੋਂ ਭਾਰਤ ਅਤੇ ਪਾਕਿਸਤਾਨ ਅਤੇ ਕਸ਼ਮੀਰ ਦੇ ਲੋਕ ਇਕੱਠੇ ਮਿਲ ਕੇ ਕੰਮ ਕਰ ਸਕਣ।”