ਖਾਲਿਸਤਾਨ ਤੇ ਹੋਰ ਮਨੁੱਖੀ ਹੱਕਾਂ ਬਾਰੇ ਮੁਦਿਆਂ ਉਪਰ ਲੇਬਰ ਪਾਰਟੀ ਨੇ ਚੁਪ ਧਾਰੀ
ਖਾਲਿਸਤਾਨ ਤੇ ਮਨੁੱਖੀ ਹੱਕਾਂ ਦੇ ਮੁਦੇ ਬਾਰੇ ਲੇਬਰ ਪਾਰਟੀ ਅਮਰੀਕਨ ਨੀਤੀ ਅਪਨਾਉਣ ਦੀ ਸੰਭਾਵਨਾ
ਇੰਗਲੈਂਡ ਵਿਚ ਸਿਖ ਭਾਈਚਾਰੇ ਉਪਰ ਲੇਬਰ ਪਾਰਟੀ ਦਾ ਪ੍ਰਭਾਵ
ਬ੍ਰਿਟੇਨ ਵਿੱਚ ਖਾਲਿਸਤਾਨ ਦਾ ਮੁੱਦਾ ਉਸ ਸਮੇਂ ਸਾਹਮਣੇ ਆਇਆ ਜਦੋਂ ਪਿਛਲੇ ਸਾਲ ਮਾਰਚ ਵਿੱਚ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਮੁਜ਼ਾਹਰਾਕਾਰੀਆਂ ਨੇ ਇੱਕ ਵੱਡੇ ਜਥੇ ਨੇ ਮੁਜ਼ਾਹਰਾ ਕੀਤਾ ਸੀ। ਇਸ ਵਿੱਚ ਬ੍ਰਿਟੇਨ ਦੇ ਸਿੱਖ ਭਾਈਚਾਰੇ ਦੇ ਲੋਕ ਸ਼ਾਮਲ ਸਨ।ਇਨ੍ਹਾਂ ਵਿੱਚੋਂ ਕਈ ਜਣਿਆਂ ਨੇ ਹੱਥਾਂ ਵਿੱਚ ਖਾਲਿਸਤਾਨ ਪੱਖੀ ਝੰਡੇ ਚੁੱਕੇ ਹੋਏ ਸਨ। ਕਈ ਲੋਕ ਵਾਰਿਸ ਪੰਜਾਬ ਦੇ ਸੰਗਠਨ ਦੇ ਹਮਾਇਤੀ ਅੰੰਮ੍ਰਿਤਪਾਲ ਸਿੰਘ ਦੇ ਖਿਲਾਫ ਹੋ ਰਹੀ ਕਨੂੰਨੀ ਕਾਰਵਾਈ ਨੂੰ ਰੋਕਣ ਦੀ ਮੰਗ ਕਰ ਰਹੇ ਸਨ।ਭਾਰਤ ਸਰਕਾਰ ਵਲੋਂ ਲੇਬਰ ਪਾਰਟੀ ਨੇ ਕੁਝ ਆਗੂਆਂ ਉੱਤੇ ਖਾਲਿਸਤਾਨ ਦੀ ਹਮਾਇਤ ਦਾ ਇਲਜ਼ਾਮ ਵੀ ਲਾਇਆ ਜਾਂਦਾ ਰਿਹਾ ਹੈ।
ਬਕਿੰਘਮ ਅਜਬੈਸਟਨ ਤੋਂ ਜਿੱਤ ਕੇ ਹਾਊਸ ਆਫ ਕਾਮਨਜ਼ ਪਹੁੰਚੇ ਪ੍ਰੀਤ ਕੌਰ ਗਿੱਲ ਨੂੰ ਖਾਲਿਸਤਾਨ ਦੀ ਹਮਾਇਤੀ ਮੰਨਿਆ ਜਾਂਦਾ ਹੈ। ਇਸ ਸਾਲ ਮਾਰਚ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਦੇ ਨਾਲ ਉਨ੍ਹਾਂ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਨੇ ਆਪ ਪਾਰਟੀ ਨੂੰ ਘੇਰਿਆ ਸੀ।
ਇੰਗਲੈਂਡ ਦੇ ਸਿਖਾਂ ਵਿਚ ਅਣਖੀਲੀ ਨੇਤਾ ਮੰਨੀ ਜਾਂਦੀ ਪ੍ਰੀਤ ਕੌਰ ਗਿੱਲ ਨੇ ਇਸ ਤੋਂ ਪਹਿਲਾਂ ਇਸੇ ਸਾਲ ਫਰਵਰੀ ਵਿੱਚ ਹਾਊਸ ਆਫ ਕਾਮਨਜ਼ ਵਿੱਚ ਇਲਜ਼ਾਮ ਲਾਇਆ ਸੀ ਕਿ ਭਾਰਤ ਨਾਲ ਸੰਬੰਧਿਤ ਏਜੰਟ ਯੂਕੇ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਨੇ ਇਸ ਸਿਲਸਿਲੇ ਵਿੱਚ ਬ੍ਰਿਟੇਨ ਦੇ ਰੱਖਿਆ ਮੰਤਰੀ ਤੋਂ ਜਵਾਬ ਮੰਗਿਆ ਸੀ।ਇਸ ਤੋਂ ਪਹਿਲਾਂ ਉਨ੍ਹਾਂ ਨੇ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ (ਜੱਗੀ ਜੌਹਲ) ਦੀ ਰਿਹਾਈ ਦੀ ਮੰਗ ਕੀਤੀ ਸੀ। ਕਤਲ ਦੇ ਕਥਿਤ ਮਾਮਲਿਆਂ ਵਿੱਚ ਸ਼ਮੂਲੀਅਤ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਜਗਤਾਰ ਸਿੰਘ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹਨ।
ਲੇਬਰ ਪਾਰਟੀ ਦੀ ਇੱਕ ਹੋਰ ਕਾਊਂਸਲਰ ਪਰਬਿੰਦਰ ਕੌਰ ਨੇ ਖ਼ਾਲਿਸਤਾਨ ਦੀ ਹਮਾਇਤ ਕਰ ਰਹੇ ਬੱਬਰ ਖ਼ਾਲਸਾ ਕਾਰਕੁਨ ਨੂੰ ਸੋਸ਼ਲ ਮੀਡੀਆ ਉੱਤੇ ਸ਼ਰਧਾਂਜਲੀ ਦਿੱਤੀ ਸੀ ਜਿਸ ਲਈ ਪਾਰਟੀ ਨੇ ਉਨ੍ਹਾਂ ਖਿਲਾਫ਼ ਜਾਂਚ ਸ਼ੁਰੂ ਕੀਤੀ ਸੀ।ਇਸ ਤੋਂ ਪਹਿਲਾਂ 2022 ਵਿੱਚ ਉਨ੍ਹਾਂ ਨੇ ਦਿਲਾਵਰ ਸਿੰਘ ਬੱਬਰ ਨਾਮ ਦੇ ਇੱਕ ਪੁਲਿਸ ਅਫ਼ਸਰ ਨੂੰ ਸ਼ਹੀਦ ਕਿਹਾ ਸੀ ਜਿਸਨੇ ਪੰਜਾਬ ਦੇ ਮੁਖ ਮੰਤਰੀ ਬੇਅੰਤ ਸਿੰਘ ਨੂੰ ਆਤਮਘਾਤੀ ਬੰਬ ਬਣਕੇ ਉਡਾਇਆ ਸੀ।
ਉੱਥੇ ਹੀ ਸਲੋਹ ਤੋਂ ਲੇਬਰ ਸਾਂਸਦ ਤਨਮਨਜੀਤ ਸਿੰਘ ਢੇਸੀ ਨੇ ਵੀ ਜੰਮੂ-ਕਸ਼ਮੀਰ ਤੋਂ 370 ਹਟਾਏ ਜਾਣ ਦੇ ਭਾਰਤ ਸਰਕਾਰ ਦੇ ਫੈਸਲੇ ਨੂੰ ਗਲਤ ਦੱਸਿਆ ਸੀ। ਉਹ ਕਈ ਵਾਰ ਬ੍ਰਿਟੇਨ ਦੀ ਸੰਸਦ ਵਿੱਚ ਭਾਰਤ ਵਿੱਚ ਮਨੁੱਖੀ ਹੱਕਾਂ ਦੀ ਉਲੰਘਣਾ ਦਾ ਮੁੱਦਾ ਚੁੱਕਦੇ ਰਹੇ ਹਨ।ਭਾਰਤ ਵਿੱਚ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਹੋਏ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਨ ਵਾਲਿਆਂ ਵਿੱਚ ਤਨਮਨਜੀਤ ਸਿੰਘ ਢੇਸੀ ਦਾ ਨਾਂ ਮੋਹਰੀ ਸੀ।ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਸਮਰਥਕਾਂ ਦੀ ਸੋਸ਼ਲ ਮੀਡੀਆ ਟਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ ਸੀ। ਇੱਥੋਂ ਤੱਕ ਕਿ ਜਦੋਂ ਉਹ ਭਾਰਤ ਆਏ ਤਾਂ ਉਨ੍ਹਾਂ ਨੂੰ ਏਅਰ ਪੋਰਟ ਉੱਤੇ ਕਈ ਘੰਟੇ ਰੋਕੀ ਰੱਖਿਆ ਗਿਆ ਸੀ।
ਇਸੇ ਤਰ੍ਹਾਂ ਕੁਝ ਲੇਬਰ ਆਗੂਆਂ 'ਤੇ ਵੀ ਖਾਲਿਸਤਾਨ ਦੇ ਸਮਰਥਕ ਹੋਣ ਦੇ ਦੋਸ਼ ਲੱਗੇ ਹਨ। ਪਰ ਪਾਰਟੀ ਹੁਣ ਇਨ੍ਹਾਂ ਵਿਵਾਦਾਂ ਨੂੰ ਪਿੱਛੇ ਛੱਡਣਾ ਚਾਹੁੰਦੀ ਹੈ। ਪਾਰਟੀ ਦੇ ਮੌਜੂਦਾ ਪ੍ਰਧਾਨ ਐਨੇਲੇਸ ਡੌਡਜ਼ ਨੇ ਕਿਹਾ ਹੈ ਕਿ ਸਟਾਰਮਰ ਦੀ ਅਗਵਾਈ ਹੇਠ ਪਾਰਟੀ ਨੂੰ ਭਰੋਸਾ ਹੈ ਕਿ ਹੁਣ ਇਸ ਦੇ ਮੈਂਬਰਾਂ ਵਿੱਚੋਂ ਕੋਈ ਵੀ ਅਜਿਹਾ ਨਹੀਂ ਹੋਵੇਗਾ ਜੋ ਭਾਰਤ ਬਾਰੇ ‘ਕੱਟੜਪੰਥੀ ਵਿਚਾਰ’ ਰੱਖਦਾ ਹੋਵੇ।
ਇਸੇ ਤਰ੍ਹਾਂ ਐਫਟੀਏ ਬਾਰੇ ਲੇਬਰ ਪਾਰਟੀ ਨੇ ਵੀ ਸਵਾਲ ਖੜ੍ਹੇ ਕੀਤੇ ਹਨ ਕਿ ਕੰਜ਼ਰਵੇਟਿਵ ਪਾਰਟੀ ਨੇ ਐਫਟੀਏ ’ਤੇ ਦਸਤਖਤ ਕਰਨ ਵਿੱਚ ਦੇਰੀ ਕਿਉਂ ਕੀਤੀ ? ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ ਇਹ ਵੀ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਜੇਕਰ ਉਸ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਦਾ ਹੈ, ਤਾਂ ਉਹ ਭਾਰਤ ਨਾਲ "ਇੱਕ ਨਵੀਂ ਰਣਨੀਤਕ ਭਾਈਵਾਲੀ" ਬਣਾਏਗੀ, ਜਿਸ ਵਿੱਚ ਇੱਕ ਐਫਟੀਏ ਵੀ ਸ਼ਾਮਲ ਹੋਵੇਗਾ।ਕੌਮਾਂਤਰੀ ਮਾਹਿਰਾਂ ਦਾ ਮੰਨਣਾ ਹੈ ਕਿ ਇੰਗਲੈਂਡ ਭਾਰਤ ਪ੍ਰਤੀ ਅਮਰੀਕਾ ਦੇ ਪੈਂਤੜੇ ਤੋਂ ਨੀਤੀ ਆਪਣਾਏਗਾ।ਖਾਲਿਸਤਾਨ ਪ੍ਰਤੀ ਨੀਤੀ ਅਮਰੀਕਾ ਤੇ ਕੈਨੇਡਾ ਵਾਲੀ ਰਹੇਗੀ।ਇੰਗਲੈਂਡ ਵਿਚ ਸਿਖਾਂ ਦਾ ਲੇਬਰ ਪਾਰਟੀ ਉਪਰ ਭਾਰੀ ਦਬਾਅ ਸਮਝਿਆ ਜਾ ਰਿਹਾ ਹੈ।ਕਸ਼ਮੀਰ ਬਾਰੇ ਬਾਕੀ ਮੁਸਲਮਾਨ ਦੇਸ ਚੁਪ ਹਨ।ਅਮਰੀਕਾ ਵੀ ਦਖਲ ਅੰਦਾਜ਼ੀ ਨਹੀ ਦੇ ਰਿਹਾ।ਜਾਪਦਾ ਹੈ ਕਿ ਇੰਗਲੈਂਡ ਵੀ ਇਸ ਮੁਦੇ ਉਪਰ ਸਰਗਰਮ ਨਹੀਂ ਰਹੇਗਾ।
Comments (0)