ਈਡੀ ਵੱਲੋਂ ਸੁਖਪਾਲ ਖਹਿਰੇ ਨੂੰ ਅੜਿੱਕੇ ਲੈਣ ਲਈ ਛਾਪੇਮਾਰੀ 

ਈਡੀ ਵੱਲੋਂ ਸੁਖਪਾਲ ਖਹਿਰੇ ਨੂੰ ਅੜਿੱਕੇ ਲੈਣ ਲਈ ਛਾਪੇਮਾਰੀ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਦੇ ਭੁਲੱਥ (ਕਪੂਰਥਲਾ) ਖੇਤਰ ਤੋਂ ਅਸੈਂਬਲੀ ਮੈਂਬਰ ਸੁਖਪਾਲ ਸਿੰਘ ਖਹਿਰਾ ਦੇ ਘਰ ਈ.ਡੀ. ਵਿਭਾਗ ਵੱਲੋਂ ਛਾਪਾ ਮਾਰਿਆ ਗਿਆ।

ਈ.ਡੀ. ਵਿਭਾਗ (Enforcement Directorate),ਜੋ ਕਿ ਵਿਦੇਸ਼ੀ ਮੁਦਰਾ ਆਯਾਤ-ਨਿਰਯਾਤ ਅਤੇ ਕਾਲੇ ਧਨ ਨਾਲ ਸੰਬੰਧਿਤ ਕਾਨੂੰਨਾਂ ਨੂੰ ਲਾਘੂ ਕਰਨ ਲਈ ਵਿੱਤ ਮੰਤਰਾਲੇ ਅਧੀਨ ਕੰਮ ਕਰਦਾ ਹੈ।

ਈ.ਡੀ. ਅਧਿਕਾਰੀਆਂ ਨੇ ਇਸ ਛਾਪੇ ਨੂੰ ਕਾਲਾ ਧਨ ਸਫ਼ੇਦ ਕਰਨ ਦੇ ਇੱਕ ਮਾਮਲੇ ਨਾਲ ਜੋੜਿਆ,ਜਿਸ ਅਧੀਨ ਚੰਡੀਗੜ੍ਹ ਦੇ ਸੈਕਟਰ ਪੰਜ ਵਿੱਚ ਉਹਨਾਂ ਦੀ ਰਿਹਾਇਸ਼ ਸਮੇਤ ਪੰਜ ਹੋਰ ਥਾਵਾਂ ਤੇ ਛਾਪੇਮਾਰੀ ਹੋਈ।

ਇਸ ਕੇਸ ਦੀਆਂ ਜੜਾਂ ਨਸ਼ਾ ਤਸਕਰੀ ਰੈਕੇਟ ਅਤੇ ਨਕਲੀ ਪਾਸਪੋਰਟਾਂ ਦੀ ਬਰਾਮਦਗੀ ਦੇ ਇੱਕ ਮਾਮਲੇ ਵਿੱਚ ਹੋਣ ਦੀ ਗੱਲ ਵੀ ਕਹੀ ਗਈ ਹੈ।

ਛਾਪੇਮਾਰੀ ਦੌਰਾਨ ਸੁਖਪਾਲ ਸਿੰਘ ਖਹਿਰਾ ਦੇ ਬੈਂਕ ਖਾਤਿਆਂ ਦੀ ਲੈਣ-ਦੇਣ ਸੂਚੀ ਅਤੇ ਹੋਰ ਸੰਪੱਤੀ ਦੀ ਵੀ ਪੜਚੋਲ ਕੀਤੀ ਗਈ।

ਜ਼ਿਕਰਯੋਗ ਹੈ ਕਿ ਖਹਿਰਾ,੨੬ ਜਨਵਰੀ ਨੂੰ, ਕਿਸਾਨ ਅੰਦੋਲਨ ਦੌਰਾਨ ਸ਼ੱਕੀ ਹਲਾਤਾਂ ਵਿੱਚ ਫੌਤ ਹੋਏ ਨਵਰੀਤ ਸਿੰਘ ਦੀ ਨਿਰਪੱਖ ਜਾਂਚ ਲਈ ਆਵਾਜ਼ ਉਠਾ ਰਹੇ ਹਨ।