ਸਰਾਂ ਵਿਚ ਕਮਰਾ ਬੁੱਕ ਕਰਵਾਉਣ ਦੇ ਨਾਂ 'ਤੇ ਸ਼ਰਧਾਲੂਆਂ ਨਾਲ ਜਾਰੀ ਠੱਗੀ 

 ਸਰਾਂ ਵਿਚ ਕਮਰਾ ਬੁੱਕ ਕਰਵਾਉਣ ਦੇ ਨਾਂ 'ਤੇ ਸ਼ਰਧਾਲੂਆਂ ਨਾਲ ਜਾਰੀ ਠੱਗੀ 

 ਸ੍ਰੀ ਹਰਿਮੰਦਰ ਸਾਹਿਬ ਨੇੜੇ ਸਰਾਗੜ੍ਹੀ ਸਰਾਂ

  ਸ਼ੋ੍ਮਣੀ ਕਮੇਟੀ ਦੇ ਪ੍ਰਬੰਧਾਂ ਅਧੀਨ ਚਲ ਰਹੀ ਸਾਰਾਗੜ੍ਹੀ ਸਰਾਂ ਵਿਚ ਕਮਰੇ ਬੁੱਕ ਕਰਵਾਉਣ ਦੇ ਨਾਂਅ 'ਤੇ ਕਿਸੇ ਨੌਸਰਬਾਜ ਵਲੋਂ ਵੈੱਬਸਾਈਟ ਤਿਆਰ ਕਰ ਕੇ ਸ਼ਰਧਾਲੂਆਂ ਨਾਲ ਠੱਗੀ ਮਾਰਨ ਦਾ ਸਿਲਸਿਲਾ ਜਾਰੀ ਹੈ । ਭਾਵੇਂ ਕਿ ਸ਼ੋ੍ਮਣੀ ਕਮੇਟੀ ਵਲੋਂ ਇਹ ਮਾਮਲਾ ਸਾਹਮਣੇ ਆਉਣ ਉਪਰੰਤ ਇਸ ਸੰਬੰਧ ਵਿਚ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ ।ਇਸ ਸੰਬੰਧ ਵਿਚ ਮੈਨੇਜਰ ਸਰਾਵਾਂ ਗੁਰਮੀਤ ਸਿੰਘ  ਨੇ ਦੱਸਿਆ ਕਿ ਸਰਾਗੜ੍ਹੀ ਸਰਾਅ ਵਿਚ ਕਮਰੇ ਬੁਕ ਕਰਨ ਲਈ ਕਿਸੇ ਨੌਸਰਬਾਜ ਵਲੋਂ ਆਪਣੀ ਵੈਬਸਾਈਟ ਬਣਾਈ ਗਈ ਜਿਸ ਵਲੋੋਂ ਸ਼ਰਧਾਲੂਆਂ ਕੋਲੋ ਸ੍ਰੀ ਹਰਿਮੰਦਰ ਸਾਹਿਬ ਨੇੜੇ ਸਰਾਗੜ੍ਹੀ ਸਰਾਂ ਵਿਚ ਕਮਰੇ ਦੀ ਬੁਕਿੰਗ ਕਰਵਾਉਣ ਬਦਲੇ ਐਡਵਾਂਸ ਦੇ ਨਾਂਅ 'ਤੇ ਅੱਧਾ ਕਿਰਾਇਆ ਵਸੂਲ ਕੀਤਾ ਜਾਂਦਾ ਹੈ ਪਰ ਇੱਥੇ ਉਸ ਦੇ ਕਿਸੇ ਵੀ ਕਮਰੇ ਦੀ ਬੁਕਿੰਗ ਨਹੀਂ ਹੁੰਦੀ, ਜਿਸ ਨਾਲ ਸ਼ਰਧਾਲੂਆਂ ਦੀ ਲੁੱਟ ਹੋ ਰਹੀ ਹੈ ।ਉਨ੍ਹਾਂ ਦੱਸਿਆ ਕਿ ਬੀਤੇ ਦਿਨ ਵੀ ਦਿੱਲੀ ਦੇ ਤਿਲਕ ਨਗਰ ਇਲਾਕੇ ਤੋਂ ਇਕ ਹੋਰ ਸ਼ਰਧਾਲੂ ਆਪਣੇ ਪਰਿਵਾਰ ਨਾਲ ਇੱਥੇ ਆਇਆ, ਜਿਸ ਨਾਲ ਵੀ ਉਕਤ ਵਿਅਕਤੀ ਵਲੋਂ ਕਮਰੇ ਦੀ ਬੁਕਿੰਗ ਦੇ ਨਾਂਅ 'ਤੇ ਪੈਸੇ ਠੱਗੇ ਗਏ । ਮੈਨੇਜਰ ਸਰਾਵਾਂ ਨੇ ਦੱਸਿਆ ਕਿ ਇਸ ਸੰਬੰਧ 'ਚ ਉਨ੍ਹਾਂ ਵਲੋਂ ਪੁਲਿਸ ਨੂੰ ਪਹਿਲਾਂ ਹੀ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਅਤੇ ਪੁਲਿਸ ਵਲੋਂ ਦੱਸਿਆ ਜਾ ਰਿਹਾ ਹੈ ਕਿ ਠੱਗੀ ਮਾਰਨ ਵਾਲੇ ਦਾ ਨੰਬਰ ਬਾਹਰੀ ਸੂਬੇ ਦਾ ਹੋਣ ਕਰ ਕੇ ਉਸ ਦੀ ਪੜਤਾਲ ਵਿਚ ਦੇੇਰੀ ਲੱਗ ਰਹੀ ਹੈ ।