ਸੀਨੀਅਰ ਖੇਡਾਂ ਵਿਚ ਪੰਜਾਬੀਆਂ ਨੇ ਜਿੱਤੇ ਗੋਲਡ ਮੈਡਲ

ਸੀਨੀਅਰ ਖੇਡਾਂ ਵਿਚ ਪੰਜਾਬੀਆਂ ਨੇ ਜਿੱਤੇ ਗੋਲਡ ਮੈਡਲ

ਫਰਿਜ਼ਨੋ/ਕੁਲਵੰਤ ਧਾਲੀਆਂ, ਨੀਟਾ ਮਾਛੀਕੇ : 
ਕੈਲੀਫੋਰਨੀਆਂ ਦੇ ਸ਼ਹਿਰ ਵਾਇਸਏਲੀਆ ਵਿਖੇ 'ਵਿਟਨੀ ਹਾਈ ਸਕੂਲ' ਵਿਚ ਸੀਨੀਅਰ ਖਿਡਾਰੀਆਂ ਦੀਆਂ ਖੇਡਾਂ ਤਹਿਤ ਅਮਰੀਕਨ ਭਾਈਚਾਰੇ ਵੱਲੋਂ ਸਲਾਨਾ ਖੇਡਾ ਕਰਵਾਈਆਂ ਗਈਆਂ, ਜਿਨਾਂ ਵਿੱਚ ਦੌੜਾਂ, ਜੰਪ, ਸ਼ਾਟਪੁੱਟ, ਡਿਸਕਸ ਥਰੋ ਆਦਿਕ ਖੇਡਾਂ ਸਾਮਲ ਸਨ। ਇਸ ਵਿਚ ਪੰਜਾਬੀ ਭਾਈਚਾਰੇ ਵਿੱਚੋਂ ਛੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਸਮੇਂ ਹਿੱਸਾ ਲੈਣ ਵਾਲੇ ਪੰਜਾਬੀਆ ਵਿਚ ਸ. ਗੁਰਬਖਸ਼ ਸਿੰਘ ਸਿੱਧੂ ਨੇ ਤਿੰਨ ਗੋਲਡ ਮੈਡਲ, ਸੁਖਚੈਨ ਸਿੰਘ ਨੇ ਤਿੰਨ ਗੋਲਡ ਮੈਡਲ ਅਤੇ ਇਕ ਪਿੱਤਲ ਦਾ ਮੈਡਲ ਹਾਸਲ ਕੀਤਾ, ਜਦਕਿ ਕਮਲਜੀਤ ਸਿੰਘ ਬੈਨੀਪਾਲ ਨੇ ਚਾਰ ਗੋਲਡ ਮੈਡਲ ਅਤੇ ਇੱਕ ਚਾਂਦੀ ਦਾ ਤਗਮਾ ਹਾਸਲ ਕੀਤਾ।  ਹਰਦੀਪ ਸਿੰਘ ਸੰਘੇੜਾ ਨੇ ਚਾਰ ਗੋਲਡ ਅਤੇ ਤਿੰਨ ਚਾਂਦੀ ਦੇ ਮੈਡਲ ਜਿੱਤੇ। ਹਰਿੰਦਰ ਸਿੰਘ ਨੇ ਇਕ ਗੋਲਡ ਅਤੇ ਇਕ ਚਾਂਦੀ ਦਾ ਮੈਡਲ ਜਿੱਤਿਆ।  ਗੁਰਪ੍ਰਤਾਪ ਸਿੰਘ ਵੜੈਚ ਨੇ ਦੋ ਪਿੱਤਲ ਦੇ ਮੈਡਲ ਜਿੱਤੇ।  ਸਮੁੱਚੇ ਪੰਜਾਬੀ ਭਾਈਚਾਰੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸੀਨੀਅਰ ਖਿਡਾਰੀ ਜਿੱਥੇ ਖੇਡਾਂ ਵਿੱਚ ਹਿੱਸਾ ਲੈ ਕੇ ਪੰਜਾਬੀਅਤ ਦਾ ਨਾਂ ਰੌਸ਼ਨ ਕਰਦੇ ਹਨ, ਉੱਥੇ ਪੰਜਾਬੀਅਤ ਦੀ ਪਹਿਚਾਣ ਬਣਾਉਣ ਵਿੱਚ ਵੀ ਵਡਮੁੱਲਾ ਯੋਗਦਾਨ ਪਾÀੁਂਦੇ ਹਨ। ਇਹ ਖਿਡਾਰੀ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਸ਼ਹਿਰਾਂ ਅਤੇ ਦੇਸ਼ਾਂ ਵਿਚ ਆਪਣੀ ਸਾਨਦਾਰ ਜਿੱਤ ਦਾ ਪ੍ਰਦਰਸ਼ਨ ਕਰ ਚੁੱਕੇ ਹਨ।