ਬੱਬਰ ਖਾਲਸਾ ਜਰਮਨੀ ਵਲੋਂ ਸ.ਸਿਮਰਨਜੀਤ ਸਿੰਘ ਮਾਨ ਦੀ ਜਿੱਤ ਤੇ ਵਧਾਈ ਅਤੇ ਸੰਗਰੂਰ ਹਲਕੇ ਦੇ ਵੋਟਰਾਂ ਦਾ ਧੰਨਵਾਦ         

ਬੱਬਰ ਖਾਲਸਾ ਜਰਮਨੀ ਵਲੋਂ ਸ.ਸਿਮਰਨਜੀਤ ਸਿੰਘ ਮਾਨ ਦੀ ਜਿੱਤ ਤੇ ਵਧਾਈ ਅਤੇ ਸੰਗਰੂਰ ਹਲਕੇ ਦੇ ਵੋਟਰਾਂ ਦਾ ਧੰਨਵਾਦ         

  ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 27 ਜੂਨ (ਮਨਪ੍ਰੀਤ ਸਿੰਘ ਖਾਲਸਾ):- ਬੱਬਰ ਖਾਲਸਾ ਜਰਮਨੀ ਦੇ ਸਿੰਘਾਂ ਜਥੇਦਾਰ ਰੇਸ਼ਮ ਸਿੰਘ ਬੱਬਰ, ਜਥੇਦਾਰ ਸਤਨਾਮ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ, ਭਾਈ ਹਰਜੋਤ ਸਿੰਘ ਬੱਬਰ, ਭਾਈ ਅਮਰਜੀਤ ਸਿੰਘ, ਭਾਈ ਰਾਜਿੰਦਰ ਸਿੰਘ, ਭਾਈ ਜਸਵੰਤ ਸਿੰਘ ਅਤੇ ਭਾਈ ਇਕਬਾਲਪ੍ਰੀਤ ਸਿੰਘ ਆਦਿ ਸਿੰਘਾਂ ਨੇ ਸੰਗਰੂਰ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਹੈ ਕਿ ਸਿੱਖ ਕੌਮ ਅਤੇ ਪੰਜਾਬ ਦੇ ਜਾਗਰੂਕ ਲੋਕ ਇਹ ਜਾਣ ਚੁੱਕੇ ਹਨ ਕਿ ਅਸੀਂ ਕਿਸੇ ਦਿੱਲੀ ਵਾਲੇ ਦੇ ਮੁਥਾਜ ਨਹੀ ਅਸੀਂ ਉਸ ਲੀਡਰ ਨੂੰ ਹੀ ਅੱਗੇ ਲਿਆਵਾਂਗੇ ਜੋ ਆਪਣੇ ਫੈਸਲੇ ਆਪ ਕਰਨ ਦੀ ਸਮਰੱਥਾ ਰੱਖਦਾ ਹੋਵੇ। ਪੰਜਾਬ ਅੰਦਰ ਆਮ ਆਦਮੀ ਦੀ ਸਰਕਾਰ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੇ ਸਤਾਏ ਲੋਕਾਂ ਨੇ ਇੱਕ ਚੰਗੇ ਦਿਨਾਂ ਦੀ ਆਸ ਵਿੱਚ ਬਹੁਤ ਉਮੀਦਾਂ ਨਾਲ ਲਿਆਂਦੀ ਸੀ ਜਿਸ ਨੇ ਕਿ ਤਿੰਨ ਮਹੀਨੇ ਵਿੱਚ ਹੀ ਕਲੀਅਰ ਕਰ ਦਿੱਤਾ ਕਿ ਇਹ ਤੇ ਪਹਿਲਾਂ ਵਾਲਿਆਂ ਨਾਲੋਂ ਵੀ ਦਿੱਲੀ ਵਾਲਿਆਂ ਦੀ ਗੁਲਾਮੀ ਦਾ ਰਿਕਾਰਡ ਤੋੜ ਰਹੇ ਹਨ। ਗੱਲ ਭਾਵੇਂ ਭਾਖੜਾ ਮਨੇਜਮੈਂਟ ਬੋਰਡ ਦੀ ਹੋਵੇ ਜਾਂ ਪੰਜਾਬ ਦੇ ਪਾਣੀਆਂ ਦੀ ਹੋਵੇ ਜਾਂ ਚੰਡੀਗੜ੍ਹ ਦੀ ਹੋਵੇ  ਜਾਂ ਪੰਜਾਬ ਯੂਨੀਵਰਸਿਟੀ ਦੀ ਹੋਵੇ ਅਤੇ ਜਾਂ ਸਭ ਤੋਂ ਮਹੱਤਵਪੂਰਨ ਗੱਲ ਰਾਜਸਭਾ ਮੈਂਬਰ ਭੇਜਣ ਦੀ ਹੋਵੇ। ਲੋਕਾਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ।

ਪੰਜਾਬ ਨੂੰ ਉਮੀਦਾਂ ਤੋਂ ਉਲਟ ਪਿੱਛੇ ਹੀ ਧੱਕਿਆ ਹੈ।ਰਹਿੰਦੀ ਕਸਰ ਇਸ ਚੋਣ ਪ੍ਰਚਾਰ ਦੌਰਾਨ ਕੇਜਰੀਵਾਲ ਨੇ ਪੂਰੀ ਕਰ ਦਿੱਤੀ ਜਿਵੇਂ ਦੱਸ ਰਿਹਾ ਹੋਵੇ ਕਿ ਪੰਜਾਬ ਦਾ ਅਸਲ ਮੁੱਖ ਮੰਤਰੀ ਮੈਂ ਹੀ ਹਾਂ ਭਗਵੰਤ ਮਾਨ ਤੇ ਇੱਕ ਮੋਹਰਾ ਹੈ ਕੋਈ ਸਿਕੋਉਰਟੀ ਗਾਰਡ ਵੀ ਐਦਾਂ ਕਿਸੇ ਮੰਤਰੀ ਦੀ ਗੱਡੀ ਨਾਲ ਲਟਕਦਾ ਨਹੀ ਹੁੰਦਾ ਜਿਵੇਂ ਇੱਕ ਸ਼ਹਿਰ ਦੇ ਮੁੱਖ ਮੰਤਰੀ ਇੱਕ ਸ਼ਾਤਰ ਲਾਲੇ ਨੇ ਇੱਕ ਅਣਖੀਲੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਟਕਾਇਆ ਹੋਇਆ ਸੀ। ਉਸ ਨੂੰ ਇਹ ਅਹਿਸਾਸ ਨਹੀ ਸੀ ਕਿ ਭਗਵੰਤ ਮਾਨ ਕੁੱਝ ਮਹਿਸੂਸ ਕਰੇ ਜਾਂ ਨਾ ਕਰੇ ਪਰ ਪੰਜਾਬ ਦੇ ਗੈਰਤ ਮੰਦ ਲੋਕ ਜ਼ਰੂਰ ਜਵਾਬ ਦੇਣਗੇ ਜੋ ਉਨ੍ਹਾਂ ਨੇ ਆਪਣੀ ਵੋਟ ਨਾਲ ਦਿੱਤਾ। ਇੱਕ ਵਾਰ ਫਿਰ ਧੰਨਵਾਦ ਸੂਝਵਾਨ ਵੋਟਰਾਂ ਦਾ ਕਿਉਂ ਕਿ ਇਹ ਚੋਣ ਅਜ਼ਾਦੀ ਵਲ ਵਧਣ ਦਾ ਯੋਗਦਾਨ ਪਾਵੇਗੀ।