ਭਾਈ ਕੁਲਵਿੰਦਰ ਸਿੰਘ ਖਾਨਪੁਰੀ ਨੂੰ ਐਨਆਈਏ ਅਦਾਲਤ ਅੰਦਰ ਕੀਤਾ ਗਿਆ ਪੇਸ਼
ਧਰਮ ਪਤਨੀ ਅਤੇ ਬੇਟਾ ਆਪਣੇ ਰਿਸ਼ਤੇਦਾਰ ਕੋਲ ਹਨ ਸੁਰੱਖਿਯਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 25 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਭਾਈ ਕੁਲਵਿੰਦਰ ਸਿੰਘ ਖਾਨਪੁਰੀ ਜਿਨ੍ਹਾਂ ਨੂੰ ਬੀਤੀ 16 ਨਵੰਬਰ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਦਿਖਾਇਆ ਗਿਆ ਸੀ ਨੂੰ ਅਜ ਐਨ ਆਈ ਏ ਮੋਹਾਲੀ ਅਦਾਲਤ ਅੰਦਰ ਪੁਲਿਸ ਦੀ ਸਖਤ ਸੁਰੱਖਿਆ ਵਿਚ ਪੇਸ਼ ਕੀਤਾ ਗਿਆ । ਅਦਾਲਤ ਅੰਦਰ ਪੁਲਿਸ ਵਲੋਂ ਪੁੱਛਗਿਛ ਲਈ ਅੱਠ ਦਿਨ ਦਾ ਹੋਰ ਰਿਮਾਂਡ ਮੰਗਿਆ ਗਿਆ ਸੀ ਪਰ ਭਾਈ ਖਾਨਪੁਰੀ ਵਲੋਂ ਪੇਸ਼ ਹੋਏ ਪੰਥਕ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਵਲੋਂ ਕੀਤੇ ਗਏ ਸਖ਼ਤ ਵਿਰੋਧ ਨੂੰ ਦੇਖਦਿਆਂ ਜੱਜ ਸਾਹਿਬ ਨੇ ਚਾਰ ਦਿਨਾਂ ਦਾ ਰਿਮਾਂਡ ਦਿੱਤਾ । ਭਾਈ ਖਾਨਪੁਰੀ ਦੀ ਧਰਮਪਤਨੀ ਅਤੇ ਬੇਟਾ ਜੋ ਕਿ ਉਨ੍ਹਾਂ ਦੇ ਨਾਲ ਹੀ ਆਏ ਸਨ, ਇਸ ਸਮੇਂ ਆਪਣੇ ਰਿਸ਼ਤੇਦਾਰਾਂ ਕੋਲ ਹਨ । ਭਾਈ ਖਾਨਪੁਰੀ ਨੂੰ 29 ਨਵੰਬਰ ਨੂੰ ਅਦਾਲਤ ਅੰਦਰ ਪੇਸ਼ ਕੀਤਾ ਜਾਏਗਾ ।
Comments (0)