ਪਾਕਿਸਤਾਨ ਦੇ ਪੇਸ਼ਾਵਰ ਵਿੱਚ ਸਿੱਖ ਸਕੂਲ ਦੇ ਨਿਰਮਾਣ ਲਈ 50 ਲੱਖ ਰੁਪਏ ਦੀ ਗ੍ਰਾਂਟ ਨੂੰ ਮਨਜ਼ੂਰੀ

ਪਾਕਿਸਤਾਨ ਦੇ ਪੇਸ਼ਾਵਰ ਵਿੱਚ ਸਿੱਖ ਸਕੂਲ ਦੇ ਨਿਰਮਾਣ ਲਈ 50 ਲੱਖ ਰੁਪਏ ਦੀ ਗ੍ਰਾਂਟ ਨੂੰ ਮਨਜ਼ੂਰੀ
ਪੇਸ਼ਾਵਰ ਦੀ ਸਿੱਖ ਬੱਚੀ

ਪੇਸ਼ਾਵਰ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੀ ਸਰਕਾਰ ਨੇ ਸ਼ਹਿਰ ਪੇਸ਼ਾਵਰ ਵਿੱਚ ਪਾਕਿਸਤਾਨ ਦੇ ਪਹਿਲੇ ਸਿੱਖ ਸਕੂਲ ਦੇ ਨਿਰਮਾਣ ਲਈ ਸੂਬੇ ਦੇ ਸਾਲਾਨਾ ਬਜਟ ਵਿੱਚੋਂ ਫੰਡ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਕੂਲ ਦੇ ਨਿਰਮਾਣ ਲਈ ਕੁੱਲ 5 ਮਿਲੀਅਨ (50 ਲੱਖ) ਰੁਪਏ ਦੀ ਰਾਸ਼ੀ ਰੱਖੀ ਗਈ ਹੈ। 

ਖੈਬਰ ਪਖਤੂਨਖਵਾ ਸੂਬੇ ਦੇ 2019-20 ਦੇ ਸਾਲਾਨਾ ਬਜਟ ਵਿੱਚ ਘੱਟਗਿਣਤੀਆਂ ਦੇ ਮਾਮਲਿਆਂ ਵਾਸਤੇ 130 ਮਿਲੀਅਨ ਰੁਪਏ ਦੀ ਰਾਸ਼ੀ ਰੱਖੀ ਗਈ ਹੈ, ਜਿਸ ਵਿੱਚੋਂ ਇਸ ਸਕੂਲ ਲਈ ਇਹ ਫੰਡ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ 30 ਮਿਲੀਅਨ (3 ਕਰੋੜ) ਰੁਪਏ ਦੀ ਰਾਸ਼ੀ ਪੇਸ਼ਾਵਰ ਦੇ ਸਿੱਖ ਭਾਈਚਾਰੇ ਨੂੰ ਕਾਰੀਗਰੀ ਗਿਆਨ, ਸਹੂਲਤਾਂ ਆਦਿ ਦੇਣ ਲਈ ਰੱਖਿਆ ਗਿਆ ਹੈ। 5 ਮਿਲੀਅਨ ਰੁਪਏ ਸਿੱਖ ਭਲਾਈ ਦੇ ਕਾਰਜਾਂ ਲਈ ਤੇ 20 ਮਿਲੀਅਨ ਰੁਪਏ ਘੱਟਗਿਣਤੀਆਂ ਦੇ ਤਿਉਹਾਰਾਂ ਨੂੰ ਮਨਾਉਣ ਲਈ ਰੱਖੇ ਗਏ ਹਨ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ