ਦਿੱਲੀ ਸਿੱਖ ਕਤਲੇਆਮ ਵਿਚ ਸਜਾਯਾਫਤਾ ਨਰੇਸ਼ ਸਹਿਰਾਵਤ ਦੀ ਜਮਾਨਤ ਦੀ ਸੁਣਵਾਈ 1 ਜੂਨ ਨੂੰ ਹੋਵੇਗੀ

ਦਿੱਲੀ ਸਿੱਖ ਕਤਲੇਆਮ ਵਿਚ ਸਜਾਯਾਫਤਾ ਨਰੇਸ਼ ਸਹਿਰਾਵਤ ਦੀ ਜਮਾਨਤ ਦੀ ਸੁਣਵਾਈ 1 ਜੂਨ ਨੂੰ ਹੋਵੇਗੀ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਵਿਖੇ ਹੋਏੇ ਨਵੰਬਰ 1984 ਸਿੱਖ ਕਤਲੇਆਮ ਵਿਚ ਅਹਿਮ ਭੁਮਿਕਾ ਨਿਭਾਉਣ ਵਾਲੇ ਨਰੇਸ਼ ਸਹਿਰਾਵਤ ਵਲੋਂ ਲਗਾਈ ਗਈ ਮੈਡੀਕਲ ਅਧਾਰ 'ਤੇ ਜਮਾਨਤ ਦੀ ਅਪੀਲ ਬਾਰੇ ਅੱਜ ਹਾਈ ਕੋਰਟ ਨੇ ਵੀਡੀਓ ਕਾਨਫ੍ਰੇਸਿੰਗ ਰਾਹੀ ਸੁਣਵਾਈ ਕੀਤੀ। 

ਹਾਈ ਕੋਰਟ ਅੰਦਰ ਅਜ ਨਰੇਸ਼ ਦੀ ਮੈਡੀਕਲ ਰਿਪੋਰਟ ਜਮਾ ਕਰਵਾਈ ਗਈ ਹੈ। ਵਕੀਲ ਹਰਪ੍ਰੀਤ ਸਿੰਘ ਨੇ ਦਸਿਆ ਕਿ ਅਜ ਅਦਾਲਤ ਅੰਦਰ ਇਹ ਮਾਮਲਾ ਜੱਜ ਸੰਜੀਵ ਨਰੂਲਾ ਅਤੇ ਜੱਜ ਮਨਮੋਹਨ ਦੇ ਸਾਹਮਣੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਇਆ ਸੀ। ਉਨ੍ਹਾਂ ਕਿਹਾ ਕਿ ਇਹ ਉਹ ਕੇਸ ਹੈ ਜਿਸ ਵਿਚ ਪਟਿਆਲਾ ਹਾਊਸ ਅਦਾਲਤ ਨੇ ਨਵੰਬਰ 2018 ਵਿੱਚ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਅਤੇ ਯਸ਼ਪਾਲ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਦੋਵਾਂ ਨੂੰ 1984 ਵਿੱਚ ਦਿੱਲੀ ਦੇ ਮਹਿਪਾਲਪੁਰ ਖੇਤਰ ਵਿੱਚ ਹਰਦੇਵ ਸਿੰਘ ਅਤੇ ਅਵਤਾਰ ਸਿੰਘ ਨੂੰ ਮਾਰਨ ਦੇ ਦੋਸ਼ ਹੇਠ ਦੋਸ਼ੀ ਠਹਿਰਾਇਆ ਗਿਆ ਸੀ। 

ਸੰਗਤ ਸਿੰਘ, ਸੰਤੋਖ ਸਿੰਘ, ਕੁਲਦੀਪ ਸਿੰਘ ਅਤੇ ਤ੍ਰਿਲੋਕ ਸਿੰਘ ਦਾ ਬਾਕੀ ਪਰਿਵਾਰ ਹੁਣ ਪੰਜਾਬ ਦੇ ਪਿੰਡ ਡਰੋਲੀ ਵਿਚ ਰਹਿ ਰਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ 1 ਜੂਨ ਨੂੰ ਹੋਵੇਗੀ ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।