ਸਿੱਖਾਂ ਤੇ ਬਾਰ ਬਾਰ ਹੋ ਰਹੇ ਹਮਲੇ ਦੇਸ਼ ਦੇ ਭਵਿੱਖ ਲਈ ਚੰਗਾ ਸੁਨੇਹਾ ਨਹੀਂ: ਬੀਬੀ ਰਣਜੀਤ ਕੌਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 13 ਜੂਨ (ਮਨਪ੍ਰੀਤ ਸਿੰਘ ਖਾਲਸਾ): ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮਹਿਲਾ ਵਿੰਗ ਦੇ ਮੁੱਖ ਸੇਵਾਦਾਰ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਕੀਤੇ ਆਪਣੇ ਬਿਆਨ ਰਾਹੀਂ ਕਿਹਾ ਕਿ ਕੈਥਲ ਦੇ ਇਕ ਹਸਪਤਾਲ ਵਿਚ ਜ਼ੇਰੇ ਇਲਾਜ ਸਿੱਖ ਨੌਜੁਆਨ ਨੂੰ ਬਿਨਾਂ ਕਿਸੇ ਕਾਰਨ ਸ਼ਰਾਰਤੀ ਅਨਸਰਾਂ ਵਲੋ ਬੇਖੌਫ ਹੋਕੇ ਖੁੱਲੇ ਬਜਾਰ ਵਿਚ ਨਫਰਤੀ ਸ਼ਬਦ ਬੋਲਦਿਆਂ ਸਿਰ ਵਿਚ ਇੱਟਾਂ ਮਾਰ ਕੇ ਗੰਭੀਰ ਰੂਪ ਵਿਚ ਜਖਮੀ ਕਰਨਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣਾ ਬਹੁਤ ਹੀ ਨਿੰਦਣਯੋਗ ਅਤੇ ਦੁਖਦਾਈ ਹੈ ਜਿਸ ਨਾਲ ਸਿੱਖਾਂ ਦੇ ਮਨਾਂ ਨੂੰ ਬਹਤ ਠੇਸ ਪੁੱਜੀ ਹੈ।
ਦੇਸ਼ ਵਿਚ ਘੱਟਗਿਣਤੀ ਸਿੱਖਾਂ ਤੇ ਆਏ ਦਿਨ ਹੋ ਰਹੇ ਅਜਿਹੇ ਜਾਨ ਲੇਵਾ ਹਮਲੇ ਚਿੰਤਾ ਦਾ ਵਿਸ਼ਾ ਹਨ ਜੋ ਕਿ ਸਿੱਖਾਂ ਦੀ ਜਾਨ-ਮਾਲ ਦੀ ਸੁਰਖਿਆ ਤੇ ਸੁਆਲੀਆਂ ਚਿੰਨ ਲਗਾ ਰਹੇ ਹਨ। ਸਿੱਖਾਂ ਤੇ ਬਾਰ ਬਾਰ ਹੋ ਹਮਲੇ ਕੌਮ ਨੂੰ ਦੇਸ਼ ਅੰਦਰ ਦੂਜੇ ਦਰਜ਼ੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾ ਰਹੇ ਹਨ ਜਿਸ ਨਾਲ ਸਿੱਖਾਂ ਅੰਦਰ ਬੇਗਾਨਿਗੀ ਭਰਦੀ ਜਾ ਰਹੀ ਹੈ ਜੋ ਕਿ ਇਸ ਦੇਸ਼ ਦੇ ਭਵਿੱਖ ਲਈ ਚੰਗਾ ਸੁਨੇਹਾ ਨਹੀਂ ਹੈ । ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਤੁਰੰਤ ਦੋਸ਼ੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ।
Comments (0)