ਹਾਈ ਕੋਰਟ ਨੇ ਸਕੂਲ ਫੀਸ 'ਤੇ ਰੋਕ ਲਾਉਣ ਤੋਂ ਨਾਹ ਕੀਤੀ

ਹਾਈ ਕੋਰਟ ਨੇ ਸਕੂਲ ਫੀਸ 'ਤੇ ਰੋਕ ਲਾਉਣ ਤੋਂ ਨਾਹ ਕੀਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਦੇ ਨਿੱਜੀ ਸਕੂਲਾਂ ਦੇ ਫੀਸ ਲੈਣ ਦੇ ਫੈਸਲੇ ’ਤੇ ਰੋਕ ਲਾਉਣ ਤੋਂ ਨਾਹ ਕਰ ਦਿੱਤੀ ਹੈ। ਅਦਾਲਤ ਵਿਚ ਅੱਜ ਪੰਜਾਬ ਸਰਕਾਰ ਤੇ ਨਿੱਜੀ ਸਕੂਲਾਂ ਨੇ ਆਪਣੀਆਂ ਆਪਣੀਆਂ ਦਲੀਲਾਂ ਦਿੱਤੀਆਂ। 

ਅਦਾਲਤ ਨੇ ਮਾਪਿਆਂ ਨੂੰ ਸਿਰਫ ਇਹੀ ਰਾਹਤ ਦਿੱਤੀ ਹੈ ਕਿ ਫੀਸ ਨਾ ਦੇਣ ਵਾਲੇ ਮਾਪਿਆਂ ਦੇ ਬੱਚਿਆਂ ਦੇ ਨਾਂ ਸਕੂਲ ’ਚੋਂ ਨਹੀਂ ਕੱਟੇ ਜਾਣਗੇ। ਸਕੂਲ ਉਨ੍ਹਾਂ ਬੱਚਿਆਂ ਨੂੰ ਤਦ ਤਕ ਆਨਲਾਈਨ ਸਿੱਖਿਆ ਦੇਣਗੇ ਜਦ ਤਕ ਉਨ੍ਹਾਂ ਦਾ ਕੇਸ ਫੀਸ ਅਥਾਰਿਟੀ ਕੋਲ ਮੁਕੰਮਲ ਨਹੀਂ ਹੋ ਜਾਂਦਾ।