ਅੱਜ ਜੇਲ੍ਹ ਤੋਂ ਬਾਹਰ ਨਿੱਕਲ ਸਕਦਾ ਹੈ ਸਿੱਖਾਂ ਦੇ ਕਤਲੇਆਮ ਦਾ ਦੋਸ਼ੀ ਸੱਜਣ ਕੁਮਾਰ

ਅੱਜ ਜੇਲ੍ਹ ਤੋਂ ਬਾਹਰ ਨਿੱਕਲ ਸਕਦਾ ਹੈ ਸਿੱਖਾਂ ਦੇ ਕਤਲੇਆਮ ਦਾ ਦੋਸ਼ੀ ਸੱਜਣ ਕੁਮਾਰ
ਸੱਜਣ ਕੁਮਾਰ

ਨਵੀਂ ਦਿੱਲੀ: 1984 ਵਿਚ ਹੋਏ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਵੱਲੋਂ ਸੁਪਰੀਮ ਕੋਰਟ ਵਿਚ ਸਿਹਤ ਅਧਾਰ 'ਤੇ ਦਰਜ ਕੀਤੀ ਗਈ ਜ਼ਮਾਨਤੀ ਅਰਜ਼ੀ 'ਤੇ ਸੁਣਵਾਈ ਕਰਦਿਆਂ ਬੀਤੇ ਕੱਲ੍ਹ ਮੁੱਖ ਜੱਜ ਐਸ.ਏ ਬੋਬਦੇ ਅਤੇ ਜੱਜ ਬੀ.ਆਰ ਗਵਈ ਤੇ ਸੂਰਿਆ ਕਾਂਤ ਨੇ ਸੱਜਣ ਕੁਮਾਰ ਨੂੰ ਅੱਜ ਸਵੇਰੇ 10.30 ਵਜੇ ਏਮਜ਼ ਹਸਪਤਾਲ ਦੇ ਡਾਕਟਰਾਂ ਦੇ ਬੋਰਡ ਕੋਲ ਪੇਸ਼ ਹੋਣ ਲਈ ਕਿਹਾ ਹੈ। 

ਜੇ ਇਹ ਡਾਕਟਰਾਂ ਦਾ ਬੋਰਡ ਸੱਜਣ ਕੁਮਾਰ ਨੂੰ ਹਸਪਤਾਲ ਵਿਚ ਰੱਖ ਕੇ ਇਲਾਜ ਦੇਣ ਦੀ ਤਸਦੀਕ ਕਰ ਦਿੰਦਾ ਹੈ ਤਾਂ ਕਈ ਸਾਲਾਂ ਦੀ ਕਾਨੂੰਨੀ ਲੜਾਈ ਮਗਰੋਂ ਉਮਰ ਕੈਦ ਦੀ ਸਜ਼ਾ ਅਧੀਨ ਜੇਲ੍ਹ ਗਏ ਸਿੱਖ ਕਤਲੇਆਮ ਦੇ ਦੋਸ਼ੀ ਇਸ ਸਾਬਕਾ ਕਾਂਗਰਸੀ ਆਗੂ ਦਾ ਜੇਲ੍ਹ ਤੋਂ ਬਾਹਰ ਨਿਕਲਣਾ ਤੈਅ ਹੈ।