ਰਿਸ਼ੀ ਸੁਨਕ ਦੀ ਕੰਜ਼ਰਵੇਟਿਵ ਪਾਰਟੀ ਨੂੰ ਹੋ ਸਕਦੀ ਹੈ ਵੱਡੀ ਹਾਰ

ਰਿਸ਼ੀ ਸੁਨਕ ਦੀ ਕੰਜ਼ਰਵੇਟਿਵ ਪਾਰਟੀ ਨੂੰ ਹੋ ਸਕਦੀ ਹੈ ਵੱਡੀ ਹਾਰ

ਚੋਣ ਸਰਵੇਖਣ ਅਨੁਸਾਰ ਰਿਸ਼ੀ ਸੂਨਕ ਨੂੰ ਆਪਣੀ ਸੀਟ ਬਚਾਉਣੀ ਮੁਸ਼ਕਿਲ ਹੋਵੇਗੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਲੰਡਨ-ਸਿਵਲ ਸੁਸਾਇਟੀ ਕੈਂਪੇਨ ਆਰਗੇਨਾਈਜੇਸ਼ਨ ਵਲੋਂ ਜਾਰੀ ਕੀਤੇ ਗਏ ਸਰਵੇ ਤੋਂ ਸੰਕੇਤ ਮਿਲਿਆ ਹੈ ਕਿ ਇਸ ਸਾਲ ਦੇ ਅੰਤ 'ਚ ਹੋਣ ਵਾਲੀਆਂ ਆਮ ਚੋਣਾਂ 'ਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ ।ਇੱਥੋਂ ਤੱਕ ਕਿ ਬਿ੍ਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੂੰ ਉੱਤਰੀ ਯਾਰਕਸ਼ਾਇਰ 'ਚੋਂ ਆਪਣੀ ਸੀਟ ਬਚਾਉਣੀ ਮੁਸ਼ਕਿਲ ਹੋ ਜਾਵੇਗੀ । ਇਹ ਸਰਵੇਖਣ ਬੈਸਟ ਫਾਰ ਬਿ੍ਟੇਨ ਵਲੋਂ 15029 ਵਿਅਕਤੀਆਂ 'ਤੇ ਕੀਤਾ ਗਿਆ, ਜਿਸ ਵਿਚ ਵਿਰੋਧੀ ਧਿਰ ਲੇਬਰ ਪਾਰਟੀ ਨੂੰ 45 ਫੀਸਦੀ ਵੋਟ ਸ਼ੇਅਰ ਨਾਲ ਕੰਜ਼ਰਵੇਟਰਾਂ 'ਤੇ 19 ਅੰਕਾਂ ਨਾਲ ਲੀਡ ਲੈਂਦੇ ਹੋਏ ਦਿਖਾਇਆ ਗਿਆ ਹੈ ।ਇਸ ਸਰਵੇਖਣ ਵਿਚ ਹਾਕਮ ਧਿਰ ਨੂੰ 100 ਤੋਂ ਵੱਧ ਸੀਟਾਂ ਹਾਸਲ ਹੋ ਸਕਦੀਆਂ ਹਨ ਜਦਕਿ ਵਿਰੋਧੀ ਲੇਬਰ ਪਾਰਟੀ 468 ਸੀਟਾਂ ਜਿੱਤ ਸਕਦੀ ਹੈ ।ਇਨ੍ਹਾਂ ਆਮ ਚੋਣਾਂ ਵਿਚ ਕੰਜ਼ਰਵੇਟਿਵਾਂ ਲਈ ਹੁਣ ਤੱਕ ਦਾ ਸਭ ਤੋਂ ਮਾੜਾ ਨਤੀਜਾ ਸਾਬਤ ਹੋਵੇਗਾ।