ਹਿੰਦੂ ਰਾਸ਼ਟਰ’ ਵਾਲੀ ਬੁਲਡੋਜਰ ਸੋਚ  ਘੱਟਗਿਣਤੀਆਂ ਲਈ  ਖਤਰਨਾਕ   

 ਹਿੰਦੂ ਰਾਸ਼ਟਰ’ ਵਾਲੀ ਬੁਲਡੋਜਰ ਸੋਚ  ਘੱਟਗਿਣਤੀਆਂ ਲਈ  ਖਤਰਨਾਕ   

 *ਹਿੰਦੂ ਫਿਰਕੂਵਾਦ  ਮੁਖ ਨਿਸ਼ਾਨਾ  ਬਣੇ  ਮੁਸਲਮਾਨ  ,ਕੋਰਟਾਂ ਦੇ ਫੈਸਲੇ ਮੁਸਲਮਾਨਾਂ ਦੇ ਵਿਰੋਧ ਵਿਚ   

    *ਯੂਪੀ ਵਿਚ ਯੋਗੀ ਦੀ ਬੁਲਡੋਜਰ ਨੀਤੀ ਹਿੰਦੂਤਵ ਦੀ ਪ੍ਰਯੋਗੀ ਰਾਜਨੀਤੀ ਦਾ ਕੇਂਦਰ ਬਣੀ   

 ਪਿਛਲੇ ਕੁਝ ਸਮੇਂ  ਦੌਰਾਨ ਭਾਜਪਾ  ਅਤੇ ਸਤਾਧਾਰੀ  ਨੁਮਾਇੰਦਿਆਂ ਦੇ ਅਜਿਹੇ ਅਨੇਕ ਫਿਰਕੂ ਬਿਆਨ ਟੀਵੀ ਚੈਨਲਾਂ 'ਤੇ ਦੇਖਣ ਨੂੰ ਮਿਲੇ, ਜੋ ਘੱਟ ਗਿਣਤੀਆਂ ਵਲੋਂ ਨਫਰਤ ਫੈਲਾਉਂਦੇ ਹਨ।ਇਹ ਲੋਕ ਮੁਸਲਮਾਨਾਂ ਨੂੰ ਉਨ੍ਹਾਂ ਦੇ ਖਾਣ-ਪੀਣ, ਰਹਿਣ-ਸਹਿਣ ਅਤੇ ਧਾਰਮਿਕ ਆਯੋਜਨਾਂ ਲਈ ਨਿਸ਼ਾਨਾ ਬਣਾਉਂਦੇ ਹਨ।ਇਸ ਵਿੱਚ ਦੰਗਾਕਾਰੀਆਂ ਨੂੰ ਕੱਪੜਿਆਂ ਤੋਂ ਪਛਾਣਨ ਵਾਲਾ ਬਿਆਨ ਹੋਵੇ, ਗੋਲੀ ਮਾਰੋ…, ਹਾਈਵੇਅ 'ਤੇ ਨਮਾਜ਼ ਪੜ੍ਹਨ ਵਾਲਿਆਂ ਦਾ ਜ਼ਿਕਰ ਹੋਵੇ ਜਾਂ ਰਾਸ਼ਨ ਪਹਿਲਾਂ ਅੱਬਾ-ਜਾਨ ਵਾਲੇ ਲੈ ਜਾਂਦੇ ਸਨ... ਅਜਿਹੇ ਬਿਆਨਾਂ ਦੀ ਲੰਬੀ ਸੂਚੀ ਹੈ। ਇਸ ਤਰ੍ਹਾਂ ਦੇ ਬਿਆਨਾਂ ਦੀ ਭਰਮਾਰ ਚੋਣਾਂ ਦੇ ਆਸ-ਪਾਸ ਜ਼ਿਆਦਾ ਹੁੰਦੀ ਹੈ, ਪਰ ਇਨ੍ਹਾਂ ਦੀ ਝੜੀ ਕਦੇ ਬੰਦ ਨਹੀਂ ਹੁੰਦੀ।

ਹਿੰਦੂ ਮੁਸਲਮਾਨਾਂ ਵਿਚਾਲੇ ਵਧਦੀਆਂ ਤਰੇੜਾਂ

ਭਾਰਤ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਇੱਕ ਤਰੇੜ ਆਜ਼ਾਦੀ ਦੇ ਪਹਿਲਾਂ ਤੋਂ ਰਹੀ ਹੈ ਅਤੇ ਸਮੇਂ-ਸਮੇਂ 'ਤੇ ਦੰਗਿਆਂ ਦੀ ਸ਼ਕਲ ਵਿੱਚ ਦੋਵੇਂ ਭਾਈਚਾਰਿਆਂ ਵਿਚਕਾਰ ਟਕਰਾਅ ਵੀ ਹੁੰਦੇ ਰਹੇ ਹਨ।ਇਹ ਵੀ ਸੱਚ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਕਾਨਪੁਰ-ਮੁੰਬਈ (1992), ਮੇਰਠ (1987), ਰਾਂਚੀ (1967), ਭਾਗਲਪੁਰ (1989) ਅਤੇ ਅਹਿਮਦਾਬਾਦ (2002) ਵਰਗੇ ਭਿਆਨਕ ਦੰਗੇ ਨਹੀਂ ਹੋਏ ਹਨ, 2020 ਦੇ ਦਿੱਲੀ ਦੰਗਿਆਂ ਨੂੰ ਛੱਡ ਕੇ।ਪਰ ਦੋਵੇਂ ਭਾਈਚਾਰਿਆਂ ਵਿਚਕਾਰ ਤਰੇੜ ਪਹਿਲਾਂ ਤੋਂ ਜ਼ਿਆਦਾ ਗਹਿਰੀ ਹੁੰਦੀ ਦਿਖ ਰਹੀ ਹੈ, ਜਿਸ ਦੇ ਪਿੱਛੇ ਰੋਜ਼-ਰੋਜ਼ ਉਛਾਲੇ ਜਾਣ ਵਾਲੇ ਅਜਿਹੇ ਮੁੱਦੇ ਹਨ ਜਿਨ੍ਹਾਂ ਦਾ ਸਿੱਧਾ ਸਬੰਧ ਭਾਰਤ ਦੇ ਮੁਸਲਮਾਨਾਂ ਨਾਲ ਹੈ।ਇਹ ਸਾਰੇ  ਫਿਰਕੂ ਬਿਆਨ ਕੇਵਲ ਸਿਆਸੀ ਤਬਕੇ ਤੋਂ ਆ ਰਹੇ ਹਨ, ਬਲਕਿ ਸਮਾਜ ਦੇ ਹਰ ਹਿੱਸੇ ਵਿੱਚੋਂ ਆ ਰਹੇ ਹਨ।ਸੋਸ਼ਲ ਮੀਡੀਆ 'ਤੇ, ਪਾਰਟੀਆਂ ਦੇ ਬੁਲਾਰਿਆਂ ਤੋਂ ਲੈ ਕੇ ਵੱਟਸਐਪ ਗਰੁੱਪ ਵਿਚ ਹਿੰਦੂ-ਮੁਸਲਮਾਨ ਤਕਰਾਰ ਨਾਲ ਜੁੜੇ ਮੁੱਦਿਆਂ 'ਤੇ ਬਹਿਸ ਅਤੇ ਵਿਵਾਦ ਲਗਾਤਾਰ ਜਾਰੀ ਹੈ।ਕਦੇ ਧਰਮ-ਸੰਸਦ ਦੇ ਨਾਮ 'ਤੇ, ਤਾਂ ਕਦੇ ਭੜਕਾਊ ਭਾਸ਼ਣ ਦੇ ਕੇ, ਕਦੇ ਮਾਸ ਦੀਆਂ ਦੁਕਾਨਾਂ ਨੂੰ ਲੈ ਕੇ, ਕਦੇ ਪਾਰਕ-ਮਾਲ ਵਿੱਚ ਨਮਾਜ਼ ਪੜ੍ਹਨ ਨੂੰ ਲੈ ਕੇ।.. ਤਾਂ ਕਦੇ ਹਿਜਾਬ ਪਹਿਨਣ 'ਤੇ ਹੰਗਾਮਾ ਖੜ੍ਹਾ ਕਰਕੇ, ਤਾਂ ਕਦੇ ਲਾਊਡ ਸਪੀਕਰ ਤੋਂ ਨਿਕਲੀ ਅਜ਼ਾਨ ਦੀ ਆਵਾਜ਼ ਨੂੰ ਮੁੱਦਾ ਬਣਾ ਕੇ ਇਹ ਸਿਲਸਿਲਾ ਕਿਸੇ-ਨਾ-ਕਿਸੇ ਰੂਪ ਵਿੱਚ ਚੱਲਦਾ ਰਿਹਾ ਹੈ।ਜੇਕਰ ਤੁਸੀਂ ਗੌਰ ਕਰੋਗੇ ਤਾਂ ਦੇਖੋਗੇ ਕਿ ਇਨ੍ਹਾਂ ਸਾਰੇ ਹੰਗਾਮਿਆਂ ਦੇ ਪਿੱਛੇ ਜ਼ਿਆਦਾਤਰ ਉਹ ਲੋਕ ਹਨ ਜੋ ਮੰਨਦੇ ਹਨ ਕਿ ਭਾਰਤ ਹਿੰਦੂਆਂ ਦਾ ਦੇਸ਼ ਹੈ।

ਇੱਥੇ ਸਭ ਕੁਝ ਉਨ੍ਹਾਂ ਦੀ ਪਸੰਦ-ਨਾਪਸੰਦ ਦੇ ਹਿਸਾਬ ਨਾਲ ਤੈਅ ਹੋਵੇਗਾ, ਇਹੀ ਉਹ ਲੋਕ ਹਨ, ਜਿਨ੍ਹਾਂ ਨੇ ਕੁਝ ਸਾਲ ਪਹਿਲਾਂ ਨਾਅਰੇ ਦਿੱਤੇ ਸਨ-

'ਭਾਰਤ ਮੇਂ ਰਹਿਨਾ ਹੋਗਾ ਤੋ ਵੰਦੇ ਮਾਤਰਮ ਕਹਿਨਾ ਹੋਗਾ', ਜਾਂ 'ਜੈ ਸ਼੍ਰੀਰਾਮ ਕਹਿਨਾ ਹੋਗਾ', ਅਜਿਹੇ ਨਾਅਰੇ ਰਾਜਸਥਾਨ ਦੇ ਉਦੇਪੁਰ, ਕਰੌਲੀ ਤੋਂ ਲੈ ਕੇ ਕਰਨਾਟਕ ਦੇ ਹੁਬਲੀ ਤੱਕ ਸੁਣਾਈ ਦਿੰਦੇ ਰਹੇ।

ਇਸ ਦਾ ਮਕਸਦ 80 ਫੀਸਦ ਹਿੰਦੂਆਂ ਨੂੰ ਤਾਕਤਵਰ ਹੋਣ ਦਾ ਅਹਿਸਾਸ ਦਿਵਾਉਣਾ ਅਤੇ 20 ਫੀਸਦ ਮੁਸਲਮਾਨਾਂ ਵਿੱਚ ਵੱਖਰੇਪਣ ਜਾਂ ਪਰਾਏਪਣ ਦੀ ਭਾਵਨਾ ਭਰਨਾ ਦਿਖਦਾ ਹੈ।

ਹਿੰਦੂ ਧਰਮ ਨੂੰ ਰਾਜਨੀਤੀ ਦੇ ਕੇਂਦਰ ਵਿੱਚ ਲਿਆਉਣ ਦੀ ਕੋਸ਼ਿਸ਼ ਤਹਿਤ ਵਿਨਾਇਕ ਦਾਮੋਦਰ ਸਾਵਰਕਰ ਨੇ ਹਿੰਦੂਤਵ ਸ਼ਬਦ ਦਾ ਪ੍ਰਯੋਗ ਕੀਤਾ ਸੀ।ਪਹਿਲੀ ਵਾਰ 1923 ਵਿੱਚ ਛਪੀ ਉਨ੍ਹਾਂ ਦੀ ਕਿਤਾਬ 'ਅਸੈਂਸ਼ੀਅਲਜ਼ ਆਫ ਹਿੰਦੂਤਵਾ' ਵਿੱਚ ਦੋ ਰਾਸ਼ਟਰਵਾਦ ਦੀ ਦਲੀਲ ਸਾਹਮਣੇ ਰੱਖ ਗਈ।

ਉਨ੍ਹਾਂ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਹਿੰਦੂ ਅਤੇ ਮੁਸਲਮਾਨ ਬੁਨਿਆਦੀ ਤੌਰ 'ਤੇ ਇੱਕ ਦੂਜੇ ਤੋਂ ਅਲੱਗ ਹਨ।ਸਾਵਰਕਰ ਦਾ ਕਹਿਣਾ ਸੀ ਕਿ ਭਾਰਤ ਹਿੰਦੂਆਂ ਦੀ ਜਨਮ ਭੂਮੀ ਅਤੇ ਪਵਿੱਤਰ ਭੂਮੀ ਹੈ।ਜਦੋਂਕਿ ਮੁਸਲਮਾਨਾਂ ਅਤੇ ਈਸਾਈਆਂ ਦੀ ਪਵਿੱਤਰ ਭੂਮੀ ਭਾਰਤ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਤੀਰਥ ਭਾਰਤ ਤੋਂ ਬਾਹਰ ਹਨ।

 ਸੰਘ ਪਰਿਵਾਰ ਅਨੁਸਾਰ ਹਿੰਦੂਆਂ ਦੇ ਅੰਦਰ ਦੀ ਇਸ ਕਥਿਤ ਹੀਣ ਭਾਵਨਾ ਨੂੰ ਖਤਮ ਕਰਕੇ 'ਮਾਣ' ਦੇ ਭਾਵ ਨੂੰ ਭਰਨ ਦੀ ਪੂਰੀ ਕਹਾਣੀ ਦਾ ਨਾਮ ਹੀ ਮਿਸ਼ਨ 'ਹਿੰਦੂ ਰਾਸ਼ਟਰ' ਹੈ।

ਅਸਲ ਵਿਚ ਇਸ ਦਾ ਉਦੇਸ਼ ਹਿੰਦੂਆਂ ਨੂੰ ਮੁਸਲਮਾਨਾਂ ਦੇ ਉਲਟ ਤਾਕਤਵਰ ਮਹਿਸੂਸ ਕਰਾਉਣਾ ਹੈ। ਆਰਐੱਸਐੱਸ ਦੇ 'ਹਿੰਦੂ ਰਾਸ਼ਟਰ' ਦਾ ਸਿਧਾਂਤ ਵੀ ਇਹੀ ਹੈ।ਪਿਛਲੇ ਕੁਝ ਸਾਲਾਂ ਵਿੱਚ ਇਹ 'ਡਰ' ਭਾਰਤ ਦੇ ਮੁਸਲਮਾਨਾਂ ਵਿੱਚ ਪੈਦਾ ਹੋਇਆ ਹੈ। ਇਸ ਦੇ ਤਰੀਕੇ ਅਲੱਗ ਅਲੱਗ ਰਹੇ ਹਨ।

ਮੱਧ ਪ੍ਰਦੇਸ਼ ਦੇ ਖਰਗੋਨ ਵਿੱਚ ਰਾਮਨੌਮੀ ਦੇ ਜਲੂਸ ਦੌਰਾਨ ਜੋ ਹਿੰਸਾ ਹੋਈ, ਉਸ ਦੇ ਬਾਅਦ ਕਈ ਦੰਗਾਕਾਰੀ ਭਗਵਿਆਂ ਦੇ ਘਰਾਂ ਅਤੇ ਦੁਕਾਨਾਂ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ।ਆਊਟਲੁਕ' ਰਸਾਲੇ ਵਿੱਚ ਸੀਨੀਅਰ ਪੱਤਰਕਾਰ ਆਸ਼ੂਤੋਸ਼ ਭ ਨੇ ਹਾਲ ਵਿੱਚ ਭਾਰਤ ਵਿੱਚ ਬੁਲਡੋਜ਼ਰ ਦੀ ਵਰਤੋਂ 'ਤੇ ਇੱਕ ਲੇਖ ਲਿਖਿਆ ਹੈ।ਲੇਖ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਜਿਨ੍ਹਾਂ 58 ਰੈਲੀਆਂ ਵਿੱਚ ਬੁਲਡੋਜ਼ਰ ਸ਼ਬਦ ਦੀ ਵਰਤੋਂ ਕੀਤੀ, ਪਾਰਟੀ ਨੇ ਇਨ੍ਹਾਂ ਸਾਰੀਆਂ ਸੀਟਾਂ 'ਤੇ ਜਿੱਤ ਦਰਜ ਕੀਤੀ।ਚੋਣਵੇਂ ਮੁਸਲਮਾਨਾਂ ਦੇ ਘਰਾਂ ਅਤੇ ਦੁਕਾਨਾਂ ਨੂੰ ਬੁਲਡੋਜ਼ਰ ਨਾਲ ਢਹਾਉਣ ਦੇ ਸਰਕਾਰੀ ਆਦੇਸ਼ ਨੂੰ ਲੈ ਕੇ ਹਿੰਦੂਆਂ ਦੇ ਇੱਕ ਤਬਕੇ ਵਿੱਚ ਉਤਸ਼ਾਹ ਸਾਫ਼ ਦੇਖਿਆ ਜਾ ਸਕਦਾ ਹੈ।ਚੋਣ ਵਿੱਚ ਜਿੱਤ ਤੋਂ ਬਾਅਦ ਕਈ ਲੋਕ ਵਿਜੇ ਜਲੂਸ ਵਿੱਚ ਖਿਡੌਣਾ ਬੁਲਡੋਜ਼ਰ ਲੈ ਕੇ ਨੱਚਦੇ ਦਿਖੇ ਅਤੇ ਯੋਗੀ ਆਦਿਤਿਆਨਾਥ ਨੂੰ 'ਬੁਲਡੋਜ਼ਰ ਬਾਬਾ' ਕਹਿ ਕੇ ਪੁਕਾਰਿਆ ਗਿਆ।

ਨੂਪੁਰ ਸ਼ਰਮਾ ਦੇ ਪੈਗੰਬਰ ਮੁਹੰਮਦ 'ਤੇ ਦਿੱਤੇ ਬਿਆਨ ਦੇ ਬਾਅਦ ਜਦੋਂ ਭਾਰਤ ਦੇ ਅਲੱਗ ਅਲੱਗ ਸ਼ਹਿਰਾਂ ਵਿੱਚ ਵਿਵਾਦ ਵਧਿਆ ਅਤੇ ਕਈ ਸ਼ਹਿਰਾਂ ਵਿੱਚ ਜੁੰਮੇ ਦੀ ਨਮਾਜ਼ ਦੇ ਬਾਅਦ 11 ਜੂਨ ਨੂੰ ਹਿੰਸਾ ਹੋਈ।ਉਸ ਦੇ ਬਾਅਦ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਵੀ ਲੋਕਾਂ ਦੇ ਘਰ ਅਗਲੇ ਦਿਨ ਬੁਲਡੋਜ਼ਰ ਨਾਲ ਤੋੜੇ ਗਏ।

ਪ੍ਰਯਾਗਰਾਜ ਦੀ ਹਿੰਸਾ ਵਿੱਚ ਜਿਸ ਜਾਵੇਦ ਨੂੰ ਮਾਸਟਰਮਾਈਂਡ ਦੱਸਿਆ ਗਿਆ, ਉਸ ਦਾ ਘਰ ਵੀ ਬੁਲਡੋਜ਼ਰ ਨਾਲ ਤਬਾਹ ਕਰ ਦਿੱਤਾ ਗਿਆ।ਜਾਵੇਦ ਨਾਮ ਦੇ ਉਸ ਸ਼ਖ਼ਸ ਦੀ ਬੇਟੀ ਅਤੇ ਪਤਨੀ ਨੇ ਵੀ ਇਸੇ 'ਡਰ' ਦਾ ਜ਼ਿਕਰ ਕੀਤਾ ਸੀ। ਇਨ੍ਹਾਂ ਤਮਾਮ ਨਾਮਾਂ 'ਤੇ ਗੌਰ ਕਰੀਏ ਤਾਂ ਕੁਝ ਗੱਲਾਂ ਸਾਂਝੀਆਂ ਹਨ- ਇਹ ਸਭ 'ਡਰੇ' ਹੋਏ ਮੁਸਲਮਾਨ ਲੋਕ ਹਨ।ਡਰ ਦਾ ਇਹ ਮਾਹੌਲ ਜ਼ਿਆਦਾਤਰ ਮਾਮਲਿਆਂ ਵਿੱਚ ਭਾਜਪਾ ਸ਼ਾਸਿਤ ਸੂਬਿਆਂ ਵਿੱਚ ਹੈ।ਉਂਝ ਇੱਕ ਸੱਚਾਈ ਇਹ ਵੀ ਹੈ ਕਿ ਰਾਜਸਥਾਨ, ਪੱਛਮੀ ਬੰਗਾਲ, ਝਾਰਖੰਡ, ਵਰਗੇ ਗੈਰ-ਭਾਜਪਾ ਸ਼ਾਸਿਤ ਸੂਬਿਆਂ ਵਿੱਚ ਵੀ ਡਰ ਦਾ ਮਾਹੌਲ ਹੈ।

ਇਨ੍ਹਾਂ ਮਾਮਲਿਆਂ ਵਿੱਚ ਇੱਕ ਪੈਟਰਨ ਇਹ ਵੀ ਹੈ ਕਿ ਸਾਰੇ ਮਾਮਲਿਆਂ ਨੂੰ ਧਰਮ ਨਾਲ ਜੋੜਿਆ ਗਿਆ ਅਤੇ ਪੂਰਾ ਮਾਮਲਾ ਫਿਰਕੂ ਬਣ ਗਿਆ।ਮਾਮਲਾ ਵੱਖ ਵੱਖ ਸੂਬਿਆਂ ਦੀਆਂ ਸਥਾਨਕ ਅਦਾਲਤਾਂ ਤੋਂ ਸਰਵਉੱਚ ਅਦਾਲਤ ਤੱਕ ਪਹੁੰਚਿਆ।ਕੋਰਟ ਦਾ ਫੈਸਲਾ ਪਟੀਸ਼ਨਕਰਤਾਵਾਂ (ਜੋ ਜ਼ਿਆਦਾਤਰ ਮਾਮਲਿਆਂ ਵਿੱਚ ਮੁਸਲਮਾਨ ਸਨ) ਦੇ ਪੱਖ ਵਿੱਚ ਨਹੀਂ ਆਇਆ।

ਚਾਹੇ ਧਰਮ-ਸੰਸਦ ਹੋਵੇ ਜਾਂ ਫਿਰ ਤਮਾਮ ਤਿਓਹਾਰਾਂ 'ਤੇ ਸ਼ੋਭਾ ਯਾਤਰਾਵਾਂ ਕੱਢਣਾ ਜਾਂ ਫਿਰ ਖਾਣ-ਪੀਣ 'ਤੇ ਹੰਗਾਮਾ ਜਾਂ ਹਿਜਾਬ 'ਤੇ ਸਵਾਲ, ਇਤਿਹਾਸ ਨੂੰ ਬਦਲਣਾ ਜਾਂ ਫਿਰ ਮੰਦਿਰ-ਮਸਜਿਦ ਵਿਵਾਦ-ਇਹ ਲਿਸਟ ਲੰਬੀ ਹੈ।ਇਹ ਸਭ 'ਹਿੰਦੂ ਰਾਸ਼ਟਰ' ਦੀ ਪਰਿਕਲਪਨਾ ਦੀ ਵਜ੍ਹਾ ਨਾਲ ਹੋ ਰਿਹਾ ਹੈ?

ਭਾਰਤ ਦੀ ਮੌਜੂਦਾ ਕੇਂਦਰ ਸਰਕਾਰ ਦੇ ਮੁਖੀ ਨਰਿੰਦਰ ਮੋਦੀ ਸਮੇਤ ਕਈ ਮੰਤਰੀ ਆਰਐੱਸਐੱਸ ਨਾਲ ਜੁੜੇ ਰਹੇ ਹਨ।ਇਸ ਵਜ੍ਹਾ ਨਾਲ ਇਨ੍ਹਾਂ ਦੋਵਾਂ ਸੰਗਠਨਾਂ ਦੀਆਂ ਸੱਭਿਆਚਾਰਕ ਇੱਛਾਵਾਂ ਨੂੰ ਸਿਆਸੀ ਰੂਪ ਵਿੱਚ ਅੱਗੇ ਵਧਾਉਣ ਦਾ ਇਲਜ਼ਾਮ ਮੌਜੂਦਾ ਭਾਜਪਾ ਸਰਕਾਰ 'ਤੇ ਲੱਗਦਾ ਰਿਹਾ ਹੈ।ਇਸ ਗੱਲ ਨੂੰ ਵੀਐੱਚਪੀ ਅਤੇ ਆਰਐੱਸਐੱਸ ਦੋਵੇਂ ਸਵੀਕਾਰ ਵੀ ਕਰਦੇ ਹਨ।ਮੰਨਿਆ ਜਾਂਦਾ ਹੈ ਕਿ 'ਹਿੰਦੂ ਰਾਸ਼ਟਰ' ਅਤੇ 'ਹਿੰਦੂ ਮਾਣ' ਨਾਲ ਜੋੜ ਕੇ ਦੇਸ਼ ਵਿੱਚ ਜੋ ਕੁਝ ਹੋ ਰਿਹਾ ਹੈ, ਉਸ ਨੂੰ ਸਰਕਾਰ ਅਤੇ ਸੰਘ ਦੋਵਾਂ ਦੀ ਸ਼ਹਿ ਹਾਸਲ ਹੈ।

ਇੱਕ-ਇੱਕ ਕਰਕੇ ਬੀਤੇ ਇੱਕ ਸਾਲ ਦੀਆਂ ਕੁਝ ਘਟਨਾਵਾਂ 'ਤੇ ਨਜ਼ਰ ਪਾਉਂਦੇ ਧਰਮ-ਸੰਸਦ

ਪਿਛਲੇ ਸਾਲ ਦਸੰਬਰ ਵਿੱਚ ਹਰਿਦੁਆਰ ਵਿੱਚ ਇੱਕ ਧਰਮ ਸੰਸਦ ਕੀਤੀ ਗਈ ਜਿਸ ਵਿੱਚ ਮੁਸਲਮਾਨਾਂ ਬਾਰੇ ਕਾਫ਼ੀ ਭੜਕਾਊ ਭਾਸ਼ਣ ਦਿੱਤੇ ਗਏ।ਹਰਿਦੁਆਰ ਦੇ ਬਾਅਦ ਇਸ ਸਾਲ ਦਿੱਲੀ, ਰਾਏਪੁਰ ਅਤੇ ਰੁੜਕੀ ਵਿੱਚ ਹੋਈਆਂ ਅਜਿਹੀਆਂ ਹੀ ਧਰਮ ਸੰਸਦਾਂ ਵਿੱਚ ਦੂਜੇ ਧਰਮਾਂ ਦੇ ਖਿਲਾਫ਼ ਜ਼ਹਿਰੀਲੀਆਂ ਗੱਲਾਂ ਕਹੀਆਂ ਗਈਆਂ।ਹਰਿਦੁਆਰ ਧਰਮ ਸੰਸਦ ਦੇ ਵੀਡਿਓ ਵਿੱਚ ਆਗੂ ਧਰਮ ਦੀ ਰਾਖੀ ਲਈ ਸ਼ਾਸਤਰ ਉਠਾਉਣ, ਕਿਸੇ ਮੁਸਲਮਾਨ ਨੂੰ ਪ੍ਰਧਾਨ ਮੰਤਰੀ ਨਾ ਬਣਨ ਦੇਣ, ਮੁਸਲਿਮ ਆਬਾਦੀ ਨਾ ਵਧਣ ਦੇਣ ਸਮੇਤ ਧਰਮ ਦੀ ਰਾਖੀ ਦੇ ਨਾਂ 'ਤੇ ਵਿਵਾਦਿਤ ਭਾਸ਼ਣ ਦਿੰਦੇ ਨਜ਼ਰ ਆਏ।ਉੱਥੋਂ ਦੇ ਧਰਮ ਸੰਸਦ ਦੇ ਸਥਾਨਕ ਪ੍ਰਬੰਧਕ ਅਤੇ ਪਰਸ਼ੂਰਾਮ ਅਖਾੜੇ ਦੇ ਪ੍ਰਧਾਨ ਪੰਡਿਤ ਅਧੀਰ ਕੌਸ਼ਿਕ ਨੇ ਕਿਹਾ ਸੀ, "ਪਿਛਲੇ ਸੱਤ ਸਾਲਾਂ ਤੋਂ ਇਸ ਤਰ੍ਹਾਂ ਦੀ ਧਰਮ ਸੰਸਦ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਤੋਂ ਪਹਿਲਾਂ ਦਿੱਲੀ, ਗਾਜ਼ੀਆਬਾਦ ਵਿੱਚ ਵੀ ਅਜਿਹੀ ਧਰਮ ਸੰਸਦ ਕੀਤੀ ਜਾ ਚੁੱਕੀ ਹੈ।ਜਿਸ ਦਾ ਉਦੇਸ਼ 'ਹਿੰਦੂ ਰਾਸ਼ਟਰ' ਬਣਾਉਣ ਦੀ ਤਿਆਰੀ ਕਰਨਾ ਹੈ। ਇਸ ਲਈ ਸ਼ਸਤਰ ਉਠਾਉਣ ਦੀ ਜ਼ਰੂਰਤ ਪਈ ਤਾਂ ਉਹ ਵੀ ਉਠਾਵਾਂਗੇ।"

ਬੇਸ਼ੱਕ ਇਨ੍ਹਾਂ ਵਿਵਾਦਿਤ ਧਰਮ ਸੰਸਦਾਂ ਦਾ ਆਯੋਜਨ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐੱਚਪੀ) ਨੇ ਨਾ ਕੀਤਾ ਹੋਵੇ, ਪਰ ਭਾਰਤ ਵਿੱਚ ਧਰਮ-ਸੰਸਦ ਸ਼ੁਰੂ ਕਰਨ ਦਾ ਸਿਹਰਾ ਵੀਐੱਚਪੀ ਨੂੰ ਹੀ ਜਾਂਦਾ ਹੈ।ਵੀਐੱਚਪੀ ਦਾ ਕਹਿਣਾ ਹੈ ਕਿ ਉਸ ਦਾ ਉਦੇਸ਼ ਹਿੰਦੂ ਸਮਾਜ ਨੂੰ ਸੰਗਠਿਤ ਕਰਨਾ, ਹਿੰਦੂ ਧਰਮ ਦੀ ਰਾਖੀ ਕਰਨਾ ਅਤੇ ਸਮਾਜ ਦੀ ਸੇਵਾ ਕਰਨਾ ਹੈ।ਕੁਲ ਮਿਲਾਕੇ ਕਿਹਾ ਜਾ ਸਕਦਾ ਹੈ ਕਿ ਹਿੰਦੂ ਰਾਸ਼ਟਰਵਾਦ ਦਾ ਨਿਸ਼ਾਨਾ ਮੁਸਲਮਾਨ ਹਨ।ਅਜਿਹੀ ਫਿਰਕੂ ਸੋਚ ਨਾਲ ਭਾਜਪਾ ਦੀ ਸਤਾ ਉਪਰ ਮਜਬੂਤੀ ਵਧ ਰਹੀ ਹੈ।