ਫਰਾਂਸ ਵਿਚ ਬਲਾਤਕਾਰ ਦੇ ਦੋਸ਼ੀ ਕਲਾਕਾਰਾਂ ਨੂੰ ਨਹੀਂ ਮਿਲੇਗਾ ਸੀਜ਼ਰ ਪੁਰਸਕਾਰ

ਫਰਾਂਸ ਵਿਚ ਬਲਾਤਕਾਰ ਦੇ ਦੋਸ਼ੀ ਕਲਾਕਾਰਾਂ ਨੂੰ ਨਹੀਂ ਮਿਲੇਗਾ ਸੀਜ਼ਰ ਪੁਰਸਕਾਰ

ਫਰਾਂਸ ਵਿਚ ਸੈਕਸ ਕਾਂਡ ਦੇ ਦੋਸ਼ੀ ਕਲਾਕਾਰਾਂ ਨੂੰ ਨਹੀਂ ਮਿਲੇਗਾ ਸੀਜ਼ਰ ਪੁਰਸਕਾਰ

*ਅਦਾਕਾਰ ਸੋਫੀਆ ਬੇਨੇਸਰ 'ਤੇ ਪਵੇਗਾ, ਜੋ ਬਲਾਤਕਾਰ ਦੇ ਦੋਸ਼ਾਂ ਦੀ ਜਾਂਚ ਦੇ ਘੇਰੇ ਵਿਚ 

* ਦੀ ਗਾਰਡੀਅਨ ਦੀ ਰਿਪੋਟ ਅਨੁਸਾਰ  ਸੀਜ਼ਰ ਅਕੈਡਮੀ ਦੇ ਪ੍ਰਬੰਧਕਾਂ ਨੇ ਨਵੰਬਰ ਵਿਚ ਹੀ ਬੇਨੇਸਰ ਨੂੰ ਨਾਮਜ਼ਦਗੀ

ਸੂਚੀ ਵਿਚੋਂ ਬਾਹਰ ਕੱਢਿਆ ਸੀ     

ਅੰਮ੍ਰਿਤਸਰ ਟਾਈਮਜ਼ ਬਿਊਰੋ

ਲੰਡਨ-ਕਿਸੇ ਵੀ ਕਲਾਕਾਰ ਨੂੰ ਫਰਾਂਸ ਦੇ ਆਸਕਰ ਨਾਮਕ ਸਿਨੇਮਾ ਪੁਰਸਕਾਰ ਸੀਜ਼ਰ ਵਿੱਚ ਨਾਮਜ਼ਦਗੀ ਨਹੀਂ ਮਿਲੇਗੀ, ਜਿਸ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਹੋਵੇਗਾ। ਇਹ ਨਿਯਮ 2023 ਸਮਾਰੋਹ ਲਈ ਬਣਾਇਆ ਗਿਆ ਹੈ।ਸੀਜ਼ਰ ਐਵਾਰਡਸ ਦੀ ਰਸਮ ਅਗਲੇ ਮਹੀਨੇ ਫਰਵਰੀ ਵਿਚ ਹੋਣੀ ਹੈ। ਇਸ ਦੇ ਆਯੋਜਕਾਂ ਨੇ ਕਿਹਾ ਹੈ ਕਿ ਇਹ ਫੈਸਲਾ ਜਿਨਸੀ ਸ਼ੋਸ਼ਣ ਦੇ ਸੰਭਾਵਿਤ ਪੀੜਤਾਂ ਨੂੰ ਧਿਆਨ 'ਵਿਚ ਰੱਖਕੇ  ਲਿਆ ਗਿਆ ਹੈ।ਦਾ ਗਾਰਡੀਅਨ ਡਾਟ ਕਾਮ ਅਨੁਸਾਰ ਇਸ ਫੈਸਲੇ ਦਾ ਪਹਿਲਾ ਅਸਰ ਅਦਾਕਾਰ ਸੋਫੀਆ ਬੇਨੇਸਰ 'ਤੇ ਪਵੇਗਾ, ਜੋ ਬਲਾਤਕਾਰ ਦੇ ਦੋਸ਼ਾਂ ਦੀ ਜਾਂਚ ਦੇ ਘੇਰੇ ਵਿਚ ਹੈ। ਬੇਨਾਸਰ ਨੇ ਆਪਣੇ ਉਪਰ ਲਗੇ ਦੋਸ਼ਾਂ ਨੂੰ ਗਲਤ ਦੱਸਿਆ ਹੈ। ਇਹ ਖਦਸ਼ਾ ਸੀ ਕਿ ਜੇ ਬੇਨੇਸਰ ਸੀਜਰ ਸਮਾਰੋਹ ਵਿਚ ਸ਼ਾਮਲ ਹੁੰਦਾ ਹੈ, ਤਾਂ ਉਸ ਦੇ ਖਿਲਾਫ ਲੋਕ ਉਸਦੇ ਵਿਰੁਧ ਪ੍ਰਦਰਸ਼ਨ ਕਰ ਸਕਦੇ ਹਨ।

ਇਹ ਫੈਸਲਾ 2020 ਦੀ ਘਟਨਾ ਤੋਂ ਬਾਅਦ ਲਿਆ ਗਿਆ ਹੈ। 2020 ਵਿੱਚ, ਰੋਮਨ ਪੋਲਾਂਸਕੀ ਨੂੰ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਮਿਲਿਆ, ਜਿਸ ਦਾ ਸਖ਼ਤ ਵਿਰੋਧ ਕੀਤਾ ਗਿਆ ਕਿਉਂਕਿ ਪੋਲਾਂਸਕੀ 'ਤੇ ਅਮਰੀਕਾ ਵਿੱਚ ਬਲਾਤਕਾਰ ਦੇ ਦੋਸ਼ ਲੱਗੇ ਹਨ ਅਤੇ ਮੁਕੱਦਮਾ ਚੱਲ ਰਿਹਾ ਹੈ।

ਸੀਜ਼ਰ ਅਵਾਰਡ ਸੀਜ਼ਰ ਅਕੈਡਮੀ ਦੁਆਰਾ ਆਯੋਜਿਤ ਕੀਤੇ ਜਾਂਦੇ ਹਨ। ਸੀਜ਼ਰ ਅਕੈਡਮੀ ਦੇ ਪ੍ਰਬੰਧਕਾਂ ਨੇ ਨਵੰਬਰ ਵਿਚ ਹੀ ਬੇਨੇਸਰ ਨੂੰ ਨਾਮਜ਼ਦਗੀ ਸੂਚੀ ਵਿਚੋਂ ਬਾਹਰ ਕਰ ਦਿੱਤਾ ਸੀ। ਉਦੋਂ ਹੀ ਜਦੋਂ ਅਕੈਡਮੀ ਨੇ ਕਿਹਾ ਕਿ ਉਹ ਨਿਯਮਾਂ ਨੂੰ ਬਦਲਣ 'ਤੇ ਵਿਚਾਰ ਕਰ ਰਹੀ ਹੈ ਤਾਂ ਜੋ ਜਿਨਸੀ ਸ਼ੋਸ਼ਣ ਦੇ ਦੋਸ਼ੀਆਂ ਨੂੰ ਪੁਰਸਕਾਰਾਂ ਤੋਂ ਅਯੋਗ ਠਹਿਰਾਇਆ ਜਾ ਸਕੇ। ਹੁਣ ਇਸ ਸਬੰਧ ਵਿਚ ਫੈਸਲਾ ਸੁਣਾਉਂਦੇ ਹੋਏ ਸੀਜ਼ਰ ਅਕੈਡਮੀ ਨੇ ਕਿਹਾ ਹੈ ਕਿ ਜਿਸ ਕਿਸੇ ਵੀ ਵਿਅਕਤੀ ਉਪਰ ਸੈਕਸ ਸ਼ੋਸ਼ਣ ਦੇ ਦੋਸ਼ ਹਨ ਤੇ ਜੇਲ ਦੀ ਸਜ਼ਾ ਹੋ ਸਕਦੀ ਹੈ, ਉਸਨੂੰ 25 ਫਰਵਰੀ ਨੂੰ ਹੋਣ ਵਾਲੇ ਸਮਾਰੋਹ ਵਿਚ ਸ਼ਾਮਲ ਹੋਣ ਦੀ ਮਨਾਹੀ ਹੈ। .ਇਹ ਨਿਯਮ ਉਨ੍ਹਾਂ ਲੋਕਾਂ 'ਤੇ ਵੀ ਲਾਗੂ ਹੋਵੇਗਾ ਜੋ ਦੋਸ਼ੀ ਪਾਏ ਗਏ ਹਨ ਅਤੇ ਉਨ੍ਹਾਂ ਨੂੰ ਸਜ਼ਾ ਦਿੱਤੀ ਗਈ ਹੈ। ਅਕੈਡਮੀ ਹੁਣ ਇਸ ਗੱਲ 'ਤੇ ਵੋਟ ਕਰੇਗੀ ਕਿ ਨਿਯਮ ਨੂੰ ਸਥਾਈ ਬਣਾਉਣਾ ਹੈ ਜਾਂ ਨਹੀਂ।25 ਸਾਲਾ ਸੋਫੀਆਨੇ ਬੇਨੇਸਰ ਨੂੰ ਫਿਲਮ ਲੇਸ ਅਮੈਂਡੀਅਰਸ (ਫੋਰਏਵਰ ਯੰਗ) ਵਿੱਚ ਉਸਦੀ ਭੂਮਿਕਾ ਲਈ ਨਾਮਜ਼ਦ ਕੀਤਾ ਗਿਆ ਹੈ। ਪਰ ਇਹ ਨਾਮਜ਼ਦਗੀ ਪਹਿਲਾਂ ਹੋਈ ਸੀ ਅਤੇ ਪੁਲਿਸ ਜਾਂਚ ਬਾਅਦ ਵਿੱਚ ਸ਼ੁਰੂ ਹੋਈ। ਪੁਲਿਸ ਬੇਨਾਸਰ ਦੇ ਖਿਲਾਫ ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ।ਬੇਨੇਸਰ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਾਲ ਗਲਤ ਕਰਾਰ ਦਿੱਤਾ ਹੈ। ਫਿਲਮ ਦੀ ਨਿਰਦੇਸ਼ਕ ਵੈਲੇਰੀ ਬਰੂਨੀ-ਟੇਡੇਸ਼ੀ ਨੇ ਵੀ ਉਸ ਦਾ ਸਮਰਥਨ ਕੀਤਾ ਹੈ ਅਤੇ ਕਿਹਾ ਹੈ ਕਿ ਬੇਨਾਸਰ ਨੂੰ 'ਮੀਡੀਆ ਵਿਚ ਬਦਨਾਮ' ਕੀਤਾ ਜਾ ਰਿਹਾ ਹੈ।

ਬੇਨੇਸਰ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਦੀ ਪਤਨੀ ਅਤੇ ਗਾਇਕਾ ਕਾਰਲਾ ਬਰੂਨੀ ਦਾ ਭਰਾ ਹੈ। ਬਰੂਨੀ ਨੇ ਵੀ ਆਪਣੇ ਭਰਾ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਸ ਕੇਸ ਨੂੰ ਪੇਸ਼ ਕੀਤਾ ਜਾ ਰਿਹਾ ਹੈ, ਉਸ ਨਾਲ ‘ਦੋਸ਼ੀ ਸਾਬਤ ਹੋਣ ਤੱਕ ਨਿਰਦੋਸ਼ ਮੰਨੋ’ ਦੇ ਸਿਧਾਂਤ ਦਾ ਅਪਮਾਨ ਕੀਤਾ ਜਾ ਰਿਹਾ ਹੈ। ਦੁਨੀਆ ਭਰ ਦੇ ਫ੍ਰੈਂਚ ਸਿਨੇਮਾ ਅਤੇ ਫਿਲਮ ਉਦਯੋਗਾਂ ਵਿੱਚ ਇਸ ਗੱਲ ਨੂੰ ਲੈ ਕੇ ਬਹਿਸ ਚੱਲ ਰਹੀ ਹੈ ਕਿ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਕਿੰਨੀ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ? ਸੀਜ਼ਰ ਅਕੈਡਮੀ ਦੀ ਇਸੇ ਕਾਰਨ ਆਲੋਚਨਾ ਹੋ ਰਹੀ ਹੈ ਕਿ ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਚ ਫਸੇ ਕਲਾਕਾਰਾਂ ਨੂੰ ਤਵਜੋਂ ਦਿੱਤੀ ਗਈ ਸੀ। 2020 ਵਿੱਚ, ਅਕੈਡਮੀ ਦੇ ਪੂਰੇ ਬੋਰਡ ਨੇ ਅਸਤੀਫਾ ਦੇ ਦਿੱਤਾ ਜਦੋਂ ਰੋਮਨ ਪੋਲਾਂਸਕੀ ਨੂੰ ਸਰਵੋਤਮ ਨਿਰਦੇਸ਼ਕ ਸ਼੍ਰੇਣੀ ਵਿੱਚ ਨਾਮਜ਼ਦਗੀ ਮਿਲੀ ਤੇ ਉਸ ਨੂੰ ਐਵਾਰਡ ਮਿਲਿਆ ਤਾਂ ਕਾਫੀ ਰੌਲਾ ਪਿਆ ਸੀ ਅਤੇ ਕਈ ਅਭਿਨੇਤਰੀਆਂ ਸਮਾਰੋਹ ਛੱਡ ਕੇ ਚਲੀਆਂ ਗਈਆਂ ਸਨ।

ਪੋਲਾਂਸਕੀ 'ਤੇ 1970 ਦੇ ਦਹਾਕੇ 'ਵਿਚ ਅਮਰੀਕਾ ਵਿਚ 13 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ ਅਤੇ ਉਹ ਇਸ ਮਾਮਲੇ 'ਵਿਚ ਲੋੜੀਂਦਾ ਵੀ ਹੈ। ਪੋਲਾਂਸਕੀ ਨੇ ਕਬੂਲ ਕੀਤਾ ਕਿ 1977 ਵਿਚ ਉਸ ਦੇ ਨਾਬਾਲਗ ਨਾਲ ਨਾਜਾਇਜ਼ ਸਬੰਧ ਸਨ। ਇਸ ਦੇ ਲਈ ਉਸ ਨੇ ਛੇ ਹਫ਼ਤੇ ਜੇਲ੍ਹ ਵੀ ਕੱਟੇ ਪਰ ਜਦੋਂ ਇਹ ਖ਼ਦਸ਼ਾ ਸੀ ਕਿ ਉਸ ਦੀ ਜਮਾਨਤ ਰੱਦ ਹੋ ਸਕਦੀ ਹੈ ਤਾਂ ਉਹ ਅਮਰੀਕਾ ਤੋਂ ਭੱਜ ਗਿਆ।2019 ਵਿੱਚ, ਸਾਬਕਾ ਮਾਡਲ ਵੈਲੇਨਟਿਨ ਮੋਨੀਅਰ ਨੇ ਦੋਸ਼ ਲਾਇਆ ਕਿ ਪੋਲਾਨਸਕੀ ਨੇ 1975 ਵਿੱਚ ਉਸ ਨਾਲ ਬਲਾਤਕਾਰ ਕੀਤਾ ਸੀ। ਪੋਲੈਂਸਕੀ ਦੇ ਵਕੀਲ ਨੇ ਕਿਹਾ ਕਿ ਉਸਦਾ ਮੁਵੱਕਿਲ ਦੋਸ਼ਾਂ ਨੂੰ ਝੂਠਾ ਦਸਦਾ  ਹੈ।