ਰਤਨਾਗਿਰੀ ਡੈਮ ਵਿੱਚ ਪਿਆ ਪਾੜ੍ਹ; 6 ਦੀ ਮੌਤ, ਕਈ ਲਾਪਤਾ

ਰਤਨਾਗਿਰੀ ਡੈਮ ਵਿੱਚ ਪਿਆ ਪਾੜ੍ਹ; 6 ਦੀ ਮੌਤ, ਕਈ ਲਾਪਤਾ
ਡੈਮ ਵਿੱਚ ਪਿਆ ਪਾੜ੍ਹ

ਮੁੰਬਈ: ਮਹਾਰਾਸ਼ਟਰ ਵਿੱਚ ਭਾਰੀ ਬਰਸਾਤ ਕਾਰਨ ਰਤਨਾਗਿਰੀ ਜ਼ਿਲ੍ਹੇ ਵਿੱਚ ਡੈਮ 'ਚ ਪਾੜ ਪੈ ਗਿਆ ਜਿਸ 'ਚ ਨਿੱਕਲੇ ਪਾਣੀ ਦੇ ਬਹਾਅ 'ਚ ਚਿਪੁਲਨ ਖੇਤਰ ਦੇ ਕਈ ਪਿੰਡਾਂ ਦੇ ਘਰ ਬਹਿ ਗਏ। ਹੁਣ ਤੱਕ ਦੀ ਜਾਣਕਾਰੀ ਮੁਤਾਬਿਕ 6 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਦੋ ਦਰਜਨ ਦੇ ਕਰੀਬ ਲੋਕ ਗਾਇਬ ਹਨ ਤੇ ਇਹਨਾਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ।

ਬੀਤੀ ਰਾਤ 10 ਵਜੇ ਦੇ ਕਰੀਬ ਡੈਮ ਵਿੱਚ ਪਾੜ੍ਹ ਪਿਆ। ਅਫਸਰਾਂ ਨੇ ਦੱਸਿਆ ਕਿ ਡੈਮ ਦੇ ਹੇਠਲੇ ਇਲਾਕੇ ਵਿੱਚ ਪੈਂਦੇ 7 ਪਿੰਡਾਂ ਨਾਲੋਂ ਸੰਪਰਕ ਟੁੱਟ ਗਿਆ ਹੈ। ਜਾਣਕਾਰੀ ਮੁਤਾਬਿਕ ਬੀਤੀ ਸ਼ਾਮ ਤੋਂ ਡੈਮ ਵਿੱਚ ਤ੍ਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ