ਬੱਚੀ ਨਾਲ ਬਲਾਤਾਕਰ ਕਰਨ ਵਾਲਾ ਦੋਸ਼ੀ ਲੋਕਾਂ ਨੇ ਕੁੱਟ-ਕੁੱਟ ਮਾਰਿਆ

ਬੱਚੀ ਨਾਲ ਬਲਾਤਾਕਰ ਕਰਨ ਵਾਲਾ ਦੋਸ਼ੀ ਲੋਕਾਂ ਨੇ ਕੁੱਟ-ਕੁੱਟ ਮਾਰਿਆ

ਜਲੰਧਰ: ਇੱਥੇ ਰਾਮਾ ਮੰਡੀ ਇਲਾਕੇ ਵਿੱਚ ਬੀਤੇ ਕੱਲ੍ਹ ਇੱਕ  9 ਸਾਲਾ ਬੱਚੀ ਨਾਲ ਬਲਾਤਕਾਰ ਕਰਦਿਆਂ ਫੜ੍ਹੇ ਗਏ ਇੱਕ ਪ੍ਰਵਾਸੀ ਮਜ਼ਦੂਰ ਨੂੰ ਲੋਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਮਾਰੇ ਗਏ ਦੋਸ਼ੀ ਦੀ ਪਛਾਣ ਪੱਪੂ ਕੁਮਾਰ ਵਜੋਂ ਹੋਈ ਹੈ ਜੋ ਬਿਹਾਰੀ ਮੂਲ ਦਾ ਹੈ। 

ਦੋਸ਼ੀ ਪੱਪੂ ਕੁਮਾਰ ਦਾ ਘਰ ਪੀੜਤ ਕੁੜੀ ਦੇ ਘਰ ਦੇ ਨਜ਼ਦੀਕ ਹੀ ਹੈ ਤੇ ਪੱਪੂ ਕੁਮਾਰ ਕੁੜੀ ਨੂੰ ਵਰਗਲਾ ਕੇ ਆਪਣੇ ਨਾਲ ਆਪਣੇ ਘਰ ਲੈ ਗਿਆ ਜਿੱਥੇ ਉਸ ਨਾਲ ਬਲਾਤਕਾਰ ਕੀਤਾ। ਰਾਮਾ ਮੰਡੀ ਦੇ ਐੱਸਐੱਚਓ ਨੇ ਦੱਸਿਆ ਕਿ ਜਦੋਂ ਲੋਕਾਂ ਨੇ ਕੁੜੀ ਦੇ ਰੋਣ ਦੀਆਂ ਅਵਾਜ਼ਾਂ ਸੁਣੀਆਂ ਤਾਂ ਉਹ ਉੱਥੇ ਪਹੁੰਚੇ ਜਿੱਥੇ ਕੁੜੀ ਲਹੂ ਲੁਹਾਨ ਪਈ ਸੀ। ਦੋਸ਼ੀ ਪੱਪੂ ਕੁਮਾਰ ਨਸ਼ੇ ਦੀ ਹਾਲਤ ਵਿੱਚ ਹੈਵਾਨ ਬਣਿਆ ਹੋਇਆ ਸੀ।

ਗੁੱਸੇ ਵਿੱਚ ਆਈ ਲੋਕਾਂ ਦੀ ਭੀੜ ਨੇ ਪੱਪੂ ਕੁਮਾਰ ਨੂੰ ਕੁੱਟਣਾ ਸ਼ੁਰੂ ਕੀਤਾ ਤੇ ਪੁਲਿਸ ਦੇ ਪਹੁੰਚਣ ਤੱਕ ਪੱਪੂ ਕੁਮਾਰ ਗੰਭੀਰ ਜ਼ਖਮੀ ਹੋ ਚੁੱਕਿਆ ਸੀ। ਪੁਲਿਸ ਨੇ ਦੋਸ਼ੀ ਨੂੰ ਸਰਕਾਰੀ ਹਸਤਪਾਲ ਪਹੁੰਚਾਇਆ ਪਰ ਉੱਥੇ ਪਹੁੰਚਦਿਆਂ ਉਸ ਦੀ ਮੌਤ ਹੋ ਗਈ। 

ਪੀੜਤ ਕੁੜੀ ਦੇ ਮਾਪੇ ਵੀ ਝਾਰਖੰਡ ਨਾਲ ਸਬੰਧਿਤ ਪ੍ਰਵਾਸੀ ਮਜ਼ਦੂਰ ਹਨ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ