ਅਮਰੀਕਾ ਵਿਚ ਚਾਰ ਪ੍ਰਵਾਸੀ ਭਾਰਤੀ ਔਰਤਾਂ ’ਤੇ ਨਸਲੀ ਹਮਲਾ, ਦੋਸ਼ੀ ਔਰਤ ਗ੍ਰਿਫ਼ਤਾਰ

ਅਮਰੀਕਾ ਵਿਚ ਚਾਰ ਪ੍ਰਵਾਸੀ ਭਾਰਤੀ ਔਰਤਾਂ ’ਤੇ ਨਸਲੀ ਹਮਲਾ, ਦੋਸ਼ੀ ਔਰਤ ਗ੍ਰਿਫ਼ਤਾਰ
ਐਸਮੇਰਾਲਡਾ ਅਪਟਨ

ਅੰਮ੍ਰਿਤਸਰ ਟਾਈਮਜ਼

ਵਾਸ਼ਿੰਗਟਨ : ਅਮਰੀਕਾ ਵਿਚ ਨਸਲੀ ਭੇਦਭਾਵ ਦਾ ਮਾਮਲਾ ਮੁੜ ਸਾਹਮਣੇ ਆਇਆ ਹੈ। ਟੈਕਸਾਸ ਵਿਚ ਚਾਰ ਭਾਰਤਵੰਸ਼ੀ ਔਰਤਾਂ ਨਾਲ ਮਾਰਕੁੱਟ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਦੇ ਬਾਅਦ ਅਮਰੀਕੀ ਪੁਲਿਸ ਨੇ ਮਾਮਲੇ ਵਿਚ ਮੁਲਜ਼ਮ ਮੈਕਸੀਕਨ-ਅਮਰੀਕੀ ਔਰਤ ਨੂੰ ਬੀਤੇ ਦਿਨੀਂ ਨੂੰ ਗਿ੍ਰਫ਼ਤਾਰ ਕਰ ਲਿਆ ।ਵੀਡੀਓ ਵਿਚ ਮੁਲਜ਼ਮ ਔਰਤ ਗਾਲ੍ਹਾਂ ਕੱਢਦੇ ਹੋਏ ਭਾਰਤ-ਅਮਰੀਕੀ ਔਰਤਾਂ ਨੂੰ ਵਾਪਸ ਜਾਣ ਲਈ ਕਹਿੰਦੀ ਨਜ਼ਰ ਆ ਰਹੀ ਹੈ। ਘਟਨਾ ਦੌਰਾਨ ਉਹ ਖੁਦ ਨੂੰ ਮੈਕਸੀਕਨ-ਅਮਰੀਕੀ ਦੱਸਦੀ ਹੋਈ ਭਾਰਤਵੰਸ਼ੀ ਔਰਤਾਂ ਨਾਲ ਹੱਥੋਪਾਈ ਕਰਦੀ ਦਿਖ ਰਹੀ ਹੈ। ਔਰਤ ਵੀਡੀਓ ’ਚ ਕਹਿ ਰਹੀ ਹੈ, ‘ਮੈਂ ਤੁਹਾਡੇ ਜਿਹੇ ਭਾਰਤੀਆਂ ਨਾਲ ਨਫਰਤ ਕਰਦੀ ਹਾਂ। ਤੁਸੀਂ ਲੋਕ ਭਾਰਤ ਇਸ ਲਈ ਆਉਂਦੇ ਹੋ, ਕਿਉਂਕਿ ਇਕ ਬਿਹਤਰ ਜ਼ਿੰਦਗੀ ਜਿਊਣਾ ਚਾਹੁੰਦੇ ਹੋ।’ ਮੁਲਜ਼ਮ ਔਰਤ ਦੀ ਪਛਾਣ ਪਲਾਨੇ ਦੀ ਐਸਮੇਰਾਲਡਾ ਅਪਟਨ ਵਜੋਂ ਹੋਈ ਹੈ।

ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰਨ ਵਾਲੇ ਇਕ ਵਿਅਕਤੀ ਨੇ ਲਿਖਿਆ, ‘ਇਹ ਘਟਨਾ ਟੈਕਸਾਸ ਦੇ ਡਲਾਸ ਵਿਚ ਮੇਰੀ ਮਾਂ ਤੇ ਉਨ੍ਹਾਂ ਦੀਆਂ ਤਿੰਨ ਦੋਸਤਾਂ ਨਾਲ ਹੋਈ ਸੀ।’ ਉੱਥੇ, ਪਲਾਨੋ ਪੁਲਿਸ ਨੇ ਮੁਲਜ਼ਮ ਔਰਤ ਐਸਮੇਰਾਲਡਾ ਨੂੰ ਗਿ੍ਫ਼ਤਾਰ ਕਰ ਲਿਆ। ਉਸ ’ਤੇ ਹਮਲੇ, ਸਰੀਰਕ ਸੱਟ ਮਾਰਨ ਤੇ ਅੱਤਵਾਦ ਭਰੀ ਧਮਕੀ ਦੇਣ ਦੀਆਂ ਧਾਰਾਵਾਂ ਲਗਾਈਆਂ ਗਈਆਂ। ਉੱਥੇ, ਡੈਮੋਕ੍ਰੇਟਿਕ ਪਾਰਟੀ ਨਾਲ ਜੁੜੀ ਰੀਮਾ ਰਸੂਲ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਟਵੀਟ ਕੀਤਾ ਕਿ ਇਹ ਬਹੁਤ ਖ਼ਤਰਨਾਕ ਹੈ। ਉਸਦੇ ਕੋਲ ਅਸਲ ਵਿਚ ਇਕ ਬੰਦੂਕ ਸੀ ਤੇ ਉਹ ਗੋਲੀ ਚਲਾਉਣਾ ਚਾਹੁੰਦੀ ਸੀ, ਇਸ ਔਰਤ ਦੇ ਖ਼ਿਲਾਫ਼ ਨਸਲੀ ਅਪਰਾਧ ਦਾ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ।’