ਸੰਤੋਸ਼ ਵਰਮਾਂ ਦਾ ਕਾਵਿ ਸੰਗ੍ਰਹਿ 'ਵਲਵਲਿਆਂ ਦੀ ਗੁਫ਼ਤਗੂ 'ਦਾ ਹੋਇਆ ਲੋਕ ਅਰਪਣ
ਅੰਮ੍ਰਿਤਸਰ ਟਾਈਮਜ਼ ਬਿਊਰੋ
ਰਾਜਪੁਰਾ 6 ਜਨਵਰੀ ( ਡਾ ਗੁਰਵਿੰਦਰ ਅਮਨ ): ਸਥਾਨਕ ਰੋਟਰੀ ਭਵਨ ਵਿਚ ਲੋਕ ਸਾਹਿਤ ਸੰਗਮ ਦਾ ਸਾਹਿਤਕ ਸਮਾਗਮ ਪ੍ਰਧਾਨ ਡਾ ਗੁਰਵਿੰਦਰ ਅਮਨ ਦੀ ਦੇਖ ਰੇਖ ਹੇਠ ਪੰਜਾਬੀ ਸੱਭਿਆਚਾਰਕ ਨਾਰੀ ਵਿਰਸਾ ਮੰਚ ਪੰਜਾਬ ਦੇ ਸਹਿਯੋਗ ਨਾਲ ਹੋਇਆ। ਸਮਾਗਮ ਦੇ ਮੁੱਖ ਮਹਿਮਾਨ ਰੋਟਰੀ ਦੇ ਪ੍ਰਧਾਨ ਅਜੇ ਭਟੇਜਾ ਅਤੇ ਵਿਸ਼ੇਸ ਮਹਿਮਾਨ ਡੀਐਸਪੀ ਰਘਵੀਰ ਸਿੰਘ ਸਨ। ਸਮਾਗਮ ਵਿਚ ਹਾਜ਼ਰ ਕਵੀਆਂ ਨੇ ਆਪਣੀ ਕਵਿਤਾਵਾਂ ਰਾਹੀਂ ਠੰਡ ਵਿਚ ਗਰਮਾਇਸ਼ ਪੈਦਾ ਕਰ ਦਿਤੀ। ਸਮਾਗਮ ਦਾ ਆਗਾਜ਼ ਬੁਲੰਦ ਆਵਾਜ਼ ਸੁਰਿੰਦਰ ਕੌਰ ਬਾੜਾ ਦੇ ਗੀਤ 'ਮੈ ਨਾਰੀ ਦੇਸ਼ ਪੰਜਾਬ ਦੀ ' ਨਾਲ ਹੋਇਆ। ਪ੍ਰੋ ਸ਼ਤਰੁਘਨ ਗੁਪਤਾ ,ਤੇ ਰਵਿੰਦਰ ਕ੍ਰਿਸ਼ਨ ਥਾਣੇਦਾਰ ਨੇ ਆਪਣੀ ਕਵਿਤਾ ਨਾਲ ਨਿਹਾਲ ਕੀਤਾ। ਕੈਨੇਡਾ ਵਾਸੀ ਸ਼ੰਤੋਸ਼ ਵਰਮਾਂ ਦੇ ਕਾਵਿ ਸੰਗ੍ਰਹਿ 'ਵਲਵਲਿਆਂ ਦੀ ਗੁਫ਼ਤਗੂ 'ਦਾ ਲੋਕ ਅਰਪਣ ਹੋਇਆ। ਜਿਸ ਉਤੇ ਧਰਮਿੰਦਰ ਸ਼ਾਹਿਦ ਤੇ ਡਾ ਹਰਜੀਤ ਸਿੰਘ ਸੱਧਰ ਨੇ ਪੇਪਰ ਪੜਿਆ। ਡਾ ਸੱਧਰ ਨੇ ਕਿਹਾ ਇਹ ਪੁਸਤਕ ਵਿਚ ਕਵਿੱਤਰੀ ਨੇ ਸੁਚੇਤ ਮਨ ਨਾਲ ਹਰ ਪੱਖ ਨੂੰ ਉਜਾਗਰ ਕੀਤਾ ਹੈ। ਕਵਿਤਰੀ ਦੀ ਬਿਆਨ ਕਿਰਿਆ ਪਾਠਕ ਨੂੰ ਖਿੱਚਦੀ ਹੈ। ਕਵਿੱਤਰੀ ਸੰਤੋਸ਼ ਵਰਮਾਂ ਨੇ ਆਪਣੀ ਜਿੰਦਗੀ ਦੇ ਅਹਿਮ ਪੱਲ ਸਾਂਝੇ ਕੀਤੇ ਅਤੇ ਕਵਿਤਾਵਾਂ ਦੇ ਵਲਵਲੇ ਸੁਰੀਲੀ ਆਵਾਜ਼ ਵਿਚ ਸੁਣਾਏ।ਜਤਿੰਦਰ ਕੌਰ ਸੰਧੂ ਗਿੱਲ ਅਤੇ ਅਵਤਾਰ ਪੁਆਰ ਦੀ ਗ਼ਜ਼ਲ ਕਾਬਲੇ ਤਾਰੀਫ ਸੀ। ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਦਾ ਗੀਤ' 'ਤੇਰਾ ਬਿਰਹੜਾ ਲੱਗਦਾ ਕਮਾਲ 'ਸੁਣਾਕੇ ਕਮਾਲ ਕੀਤੀ। ਗੀਤ ਰਾਣੀ ,ਅਮਰਜੀਤ ਕੌਰ ਮੋਰਿੰਡਾ ,ਰਵਿੰਦਰ ਲੁਧਿਆਣਾ ,ਪ੍ਰਭਜੋਤ ,ਤੇ ਰਣਜੀਤ ਸਿੰਘ ਫਤਹਿਗੜ੍ਹ ਸਾਹਿਬ ਨੇ ਆਪਣੇ ਕਲਾਮ ਸੁਣਾਏ। ਕੁਲਵੰਤ ਜੱਸਲ ਨੇ ਆਪਣਾ ਗੀਤ ਸੁਣਾਕੇ ਸ਼ਰੋਤਿਆਂ ਨੂੰ ਮੰਤਰ ਮੁਘਧ ਕੀਤਾ। ਵਕੀਲ ਨਵਦੀਪ ਅਰੋੜਾ ,ਮਹਿਰਮ ਅਰੋੜਾ ,ਮਹਿਮਾਂ ਅਰੋੜਾ ਅਨੀਤਾ ਪੂਰੀ ਦੀ ਸੁਰੀਲੀ ਆਵਾਜ਼ ਵਿਚ ਗੀਤ ,ਓਮ ਪ੍ਰਕਾਸ਼ ਅਰੋੜਾ ,ਸੁਨੀਤਾ ਦੇਸਰਾਜ ਦੀ ਕਵਿਤਾ ਕਾਬਲੇ ਤਾਰੀਫ ਸੀ। ਪ੍ਰੋ ਸਾਧੂ ਸਿੰਘ ਪਨਾਗ ਦੀ ਟਿੱਪਣੀਆਂ , ਚਰਨਜੀਤ ਕੌਰ ਚੰਡੀਗੜ੍ਹ ,ਤੇ ਦਲਜੀਤ ਸਿੰਘ ਸ਼ਾਂਤ ਦੀ ਮਧੁਰ ਆਵਾਜ਼ ਵਿਚ ਗੀਤ ਸੁਣਕੇ ਆਨੰਦ ਆ ਗਿਆ। ਲਵਕੇਸ਼ ਉੱਪਲ ,ਵੀਨਾ ਤੇ ਸ਼ਤੀਸ਼ ਵਰਮਾ ਤੇ ਨਿਰਮਲ ਗਰਗ ਦੀ ਕਵਿਤਾ ,ਸ਼ੁਸ਼ਮਾ ਚੱਡਾ ਅਤੇ ਅਰਸ਼ੀ ਚੱਡਾ ਨੇ ਵਧੀਆ ਸੁਣਾਇਆ। ਸੰਦੀਪ ਤੇ ਮਹਿਮਾ ਅਰੋੜਾ ਦੀ ਕਵਿਤਾ ਚੰਗੀ ਸੀ। ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਨੇ ਕਵਿਤਾ 'ਸਾਲ ਨਹੀਂ ਬਦਲਿਆ ਦੋਸਤੋ ,ਅਤੇ ਮਿੰਨੀ ਕਹਾਣੀ ਮੁਬਾਰਕਬਾਦ ਸੁਣਾਕੇ ਸਮਾਜਕ ਕਟਾਕਸ਼ ਕੀਤਾ।ਡੀਐਸਪੀ ਰਘਵੀਰ ਸਿੰਘ ਨੇ ਕਿਤਾਬ ਬਾਰੇ ਵਧਾਈ ਦੇਂਦਿਆਂ ਆਪਣੀ ਕਵਿਤਾ ਵੀ ਸਾਂਝੀ ਕੀਤੀ। ਬਲਦੇਵ ਸਿੰਘ ਖੁਰਾਣਾ ਦੇ ਟੋਟਕਿਆਂ ਨੇ ਸਟੇਜ ਦੀ ਸ਼ਾਨ ਵਿਚ ਵਾਧਾ ਕੀਤਾ ਤੇ ਕਾਰਵਾਈ ਬਖੂਬੀ ਚਲਾਈ।
Comments (0)