ਮਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਸੰਸਦ 'ਵਿਚ ਉਠਾਵੇਗਾ

ਮਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਸੰਸਦ 'ਵਿਚ ਉਠਾਵੇਗਾ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਮੈਂ ਲੋਕ ਸਭਾ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਡਟ ਕੇ ਆਵਾਜ਼ ਬੁਲੰਦ ਕਰਾਂਗਾ | ਉਨ੍ਹਾਂ ਕਿਹਾ ਕਿ ਮੈਂ ਹੁਣ ਭਾਰਤੀ ਪਾਰਲੀਮੈਂਟਰੀ ਡੈਮੋਕ੍ਹੇਸੀ ਵਿਚ ਰਚ-ਮਿਚ ਗਿਆ ਹਾਂ । ਮੈਂ ਸਿੱਖ, ਪੰਥ, ਪੰਜਾਬ ਤੇ ਪੰਜਾਬੀਅਤ ਲਈ ਵਚਨਬੱਧ ਹਾਂ | ਉਨ੍ਹਾਂ ਵਿਚਾਰ ਪ੍ਰਗਟ ਕੀਤਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਈ ਸਾਲ ਪਹਿਲਾਂ ਮੋਗਾ ਵਿਚ ਜੋ ਐਲਾਨ ਕੀਤਾ ਸੀ, ਉਹ ਹੁਣ ਫੇਰ ਤੋਂ ਪਿੱਛੇ ਹਟ ਕੇ ਸਿੱਖ ਪੰਥ ਦੀ ਗੱਲ ਕਰਨ ਲੱਗੇ ਹਨ, ਜੋ ਬਹੁਤ ਹੀ ਸੁਖਾਵਾਂਪਨ ਨਜ਼ਰ ਆ ਰਿਹਾ ਹੈ । ਸੰਗਰੂਰ ਦੀ ਜਨਤਾ ਨੇ ਵੀ ਮੈਨੂੰ ਫ਼ਤਵਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅੰਮਿ੍ਤਸਰ ਦੀ ਆਮ ਚੋਣ ਕਰਾਉਣ ਲਈ ਕੇਂਦਰ ਸਰਕਾਰ ਨੂੰ ਮਜਬੂਰ ਕਰ ਦੇਵਾਂਗਾ ।ਇਹ ਸਿੱਖਾਂ ਦੀ ਧਾਰਮਿਕ ਤੇ ਰਾਜਨੀਤਿਕ ਹੱਕ ਹੈ, ਜਿਸ ਨੂੰ ਹੁਣ ਤਕ ਕੁਚਲਿਆ ਜਾ ਰਿਹਾ ਹੈ ।