ਸੌਦਾ ਸਾਧ ਨੇ ਪੰਥਕ ਸੰਸਥਾਵਾਂ ਨੂੰ ਕੀਤਾ  ਚੈਲਿੰਜ  ਅਖੇ ਤੁਸੀਂ ਲੋਕ ਸਿਰਫ ਆਪਣੇ ਧਰਮ ਦੇ ਲੋਕਾਂ ਦਾ ਹੀ ਨਸ਼ਾ ਛੁਡਵਾ ਦਿਓ         

ਸੌਦਾ ਸਾਧ ਨੇ ਪੰਥਕ ਸੰਸਥਾਵਾਂ ਨੂੰ ਕੀਤਾ  ਚੈਲਿੰਜ  ਅਖੇ ਤੁਸੀਂ ਲੋਕ ਸਿਰਫ ਆਪਣੇ ਧਰਮ ਦੇ ਲੋਕਾਂ ਦਾ ਹੀ ਨਸ਼ਾ ਛੁਡਵਾ ਦਿਓ         

* ਮੰਤਰੀ ਧਾਲੀਵਾਲ ਦਾ  ਜਵਾਬ ਸ੍ਰੋਮਣੀ ਕਮੇਟੀ ਤੇ ਸਰਕਾਰ ਉਦਮ ਕਰ ਰਹੀ ਏ , ਸਾਨੂੰ ਸੌਦਾ ਸਾਧ ਦੀ ਸਲਾਹ ਦੀ ਲੋੜ ਨਹੀਂ 

ਅੰਮ੍ਰਿਤਸਰ ਟਾਈਮਜ਼ ਬਿਊਰੋ

 ਚੰਡੀਗੜ੍ਹ : ਸਾਧਵੀਆਂ ਦੇ ਸਰੀਰਕ ਸ਼ੋਸ਼ਣ ਅਤੇ ਕਤਲ ਦੇ ਦੋ ਕੇਸਾਂ ਵਿਚ ਸਜ਼ਾ ਕੱਟ ਰਹੇ ਅਤੇ ਅੱਜਕਲ੍ਹ ਪੈਰੋਲ ’ਤੇ ਚੱਲ ਰਹੇ ਸੌਦਾ ਡੇਰਾ  ਮੁਖੀ ਰਾਮ ਰਹੀਮ ਦੇ ਨਸ਼ਾ ਛੁਡਵਾਉਣ ਦੇ ਚੈਲਿੰਜ ਵਾਲੇ ਬਿਆਨ ਨਾਲ ਮਾਹੌਲ ਗਰਮਾ ਗਿਆ ਹੈ। ਸੌਦਾ ਸਾਧ ਨੇ ਨਸ਼ਾ ਛੁਡਵਾਉਣ ਦੇ ਨਾਮ ’ਤੇ ਹੁਣ ਆਪਣੇ ਵਿਰੋਧੀਆਂ ਨੂੰ ਚੁਣੌਤੀ ਦਿੱਤੀ ਸੀ। ਪੈਰੋਲ ’ਤੇ ਯੂ. ਪੀ. ਦੇ ਬਾਗਪਤ ਸਥਿਤ ਬਰਨਾਵਾ ਡੇਰੇ ਵਿਚ ਆਨਲਾਈਨ ਸਤਿਸੰਗ ਕਰਦੇ ਹੋਏ ਸੌਦਾ ਸਾਧ ਨੇ ਕਿਹਾ ਕਿ ਤੁਸੀਂ ਲੋਕ ਸਿਰਫ ਆਪਣੇ ਧਰਮ ਦੇ ਲੋਕਾਂ ਦਾ ਹੀ ਨਸ਼ਾ ਛੁਡਵਾ ਦਿਓ। ਆ ਜਾਓ ਖੁੱਲ੍ਹੇ ਮੈਦਾਨ ਵਿਚ, ਸਾਡਾ ਚੈਲਿੰਜ ਹੈ। ਰਾਮ ਰਹੀਮ ਆਪਣੇ ਵਿਰੋਧੀਆਂ ਦਾ ਨਾਮ ਨਹੀਂ ਲੈ ਰਿਹਾ ਸੀ ਪਰ ਉਸ ਦਾ ਇਸ਼ਾਰਾ ਪੰਜਾਬ ਵਿਚ ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਮੰਨਿਆ ਜਾ ਰਿਹਾ ਹੈ। 

ਇਸ ਦੇ ਜਵਾਬ ਵਿਚ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸੌਦਾ ਸਾਧ ਨੂੰ ਸਾਡੇ ਧਰਮ ਦੇ ਬਾਰੇ ਵਿਚ ਬੋਲਣ ਦਾ ਕੀ ਹੱਕ ਹੈ? ਅਸੀਂ ਸਮਾਜਿਕ ਬੁਰਾਈ ਨੂੰ ਦੂਰ ਕਰਨ ਵਿਚ ਲੱਗੇ ਹੋਏ ਹਾਂ। ਸਾਡੇ ਕੋਲ ਐੱਸ. ਜੀ. ਪੀ. ਸੀ. ਹੈ ਅਤੇ ਸਰਕਾਰ ਵੀ ਲੱਗੀ ਹੋਈ ਹੈ। ਸਾਨੂੰ ਸੌਦਾ ਦੀ ਸਲਾਹ ਦੀ ਜ਼ਰੂਰਤ ਨਹੀਂ ਹੈ।