ਪੰਜਾਬੀ ਤੇ ਖਾਲਸਾ ਪੰਥ ਯੂਕਰੇਨ ਦੇ ਲੋਕਾਂ ਦੇ ਘਾਣ ਦਾ ਵਿਰੋਧ ਕਰਨ -ਪੁਰੇਵਾਲ ,ਖਾਲਸਾ

ਪੰਜਾਬੀ ਤੇ ਖਾਲਸਾ ਪੰਥ ਯੂਕਰੇਨ ਦੇ ਲੋਕਾਂ ਦੇ ਘਾਣ ਦਾ ਵਿਰੋਧ ਕਰਨ -ਪੁਰੇਵਾਲ ,ਖਾਲਸਾ

ਅੰਮ੍ਰਿਤਸਰ ਟਾਈਮਜ਼

ਜਲੰਧਰ- ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਚੇਅਰਮੈਨ ਰਜਿੰਦਰ ਸਿੰਘ ਪੁਰੇਵਾਲ ਤੇ ਸੂਬਾ ਪ੍ਰਧਾਨ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਯੂਕਰੇਨ ਵਿਚ ਰੂਸ ਵਲੋਂ ਹਿੰਸਾ ਅਤੇ ਯੁੱਧ ਨੂੰ ਤੁਰੰਤ ਖ਼ਤਮ ਕਰਨਾ ਚਾਹੀਦਾ ਹੈ। ਸਿਖ ਪੰਥ ਨੂੰ ਵਿਸ਼ਵ ਪਧਰ ਉਪਰ ਜੰਗ ਬੰਦ  ਕਰਨ ਦੀ ਅਵਾਜ਼ ਉਠਾਉਣੀ ਚਾਹੀਦੀ ਹੈ ਤੇ ਰੂਸ ਖਿਲਾਫ ਮੁਜਾਹਰੇ ਕਰਨੇ ਚਾਹੀਦੇ ਹਨ ਤਾਂ ਜੋ ਮਨੁੱਖਤਾ ਦਾ ਘਾਣ ਨਾ ਹੋਵੇ। ਉਹਨਾਂ ਕਿਹਾ ਕਿ ਖਾਲਸਾ ਪੰਥ ਨੇ ਯੂਕਰੇਨ ਵਿਚ ਪੀੜਤਾਂ ਲਈ ਲੰਗਰ ਲਾਕੇ ਸੁਨੇਹਾ ਦਿਤਾ ਹੈ ਕਿ ਸਾਨੂੰ ਮਨੂਖਤਾ ਦਾ ਘਾਣ ਮਨਜੂਰ ਨਹੀਂ। ਉਹਨਾਂ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਮੂਹ ਪੰਥ ਵਲੋਂ ਰੂਸ ਨੂੰ ਤਾੜਨਾ ਕਰਕੇ ਮਨੁੱਖੀ ਹਿਤ ਵਿਚ ਸੰਸਾਰ ਨੂੰ ਸੁਨੇਹਾ ਦੇਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਰੂਸ ਨੇ ਇੰਦਰਾ ਗਾਂਧੀ ਉਪਰ ਦਬਾਅ ਪਾ ਕੇ ਜੂਨ 84 ਦੌਰਾਨ ਦਰਬਾਰ ਸਾਹਿਬ ਉਪਰ ਹਮਲਾ ਕਰਵਾਇਆ ਸੀ।ਉਹਨਾਂ ਕਿਹਾ ਕਿ ਇਹ ਉਹੀ ਵਹਿਸ਼ੀ ਦੇਸ ਰੂਸ ਹੈ ਜਿਸ ਨੇ ਲਾਲ ਕਰਾਂਤੀ ਦੇ ਨਾਮ ਸਟਾਲਿਨ ਦੀ ਅਗਵਾਈ ਵਿਚ ਮਨੁੱਖਤਾ ਦਾ ਘਾਣ ਕੀਤਾ ਅਤੇ ਸੱਤ ਤੋਂ ਅਸੀ ਸਾਲ ਦੀਆਂ ਔਰਤਾਂਂ ਦੇ ਬਲਾਤਕਾਰ ਕਰਵਾਏ ਸਨ।ਇਤਿਹਾਸ ਵਿਚ ਯੂਕਰੇਨ ਉਪਰ ਹਮਲਾ ਰੂਸ ਦਾ ਦੂਸਰਾ ਜਾਬਰ ਕਾਂਡ ਹੈ।ਪੁਰੇਵਾਲ ਤੇ ਖਾਲਸਾ ਨੇ ਕਿਹਾ ਕਿ ਮਨੁੱਖੀ ਜ਼ਿੰਦਗੀਆਂ ਦੀ ਕੀਮਤ ’ਤੇ ਕੋਈ ਹੱਲ ਕਦੇ ਹਾਸਿਲ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਮਤਭੇਦ ਨੂੰ ਦੂਰ ਕਰਨ ਦਾ ਇੱਕੋ-ਇੱਕ ਰਾਹ ਗੱਲਬਾਤ ਹੀ ਹੋ ਸਕਦਾ ਹੈ।ਉਹਨਾਂ ਕਿਹਾ ਕਿ ਯੂਕਰੇਨ ਯੂਰਪੀ ਯੂਨੀਅਨ ਨਾਲ ਟਰੇਡ ਸਮਝੌਤਾ ਕਰਨ ਦੀ ਤਿਆਰੀ ਕਰ ਰਿਹਾ ਸੀ।ਰੂਸ ਨੇ ਯੂਕ੍ਰੇਨ ਦੀ ਰਾਜਧਾਨੀ ਕੀਵ ਸਮੇਤ ਉਸ ਦੇ ਹੋਰ ਸ਼ਹਿਰਾਂ ’ਤੇ ਹਮਲਾ ਕਰਕੇ ਨਾ ਸਿਰਫ਼ ਆਪਣੀ ਹੱਦ ਪਾਰ ਕਰਨ ਦਾ ਕੰਮ ਕੀਤਾ ਬਲਕਿ ਆਪਣੇ ਤਾਨਾਸ਼ਾਹੀ ਭਰੇ ਵਤੀਰੇ ਦਾ ਵੀ ਸਬੂਤ ਦਿੱਤਾ। ਜਦ ਇਹ ਮੰਨਿਆ ਜਾ ਰਿਹਾ ਸੀ ਕਿ ਰੂਸ ਦੀ ਕਾਰਵਾਈ ਪੂਰਵੀ ਯੂਕ੍ਰੇਨ ਦੇ ਉਨ੍ਹਾਂ ਖੇਤਰਾਂ ਤਕ ਹੀ ਸੀਮਤ ਰਹੇਗੀ ਜਿੱਥੇ ਰੂਸ ਹਮਾਇਤੀ ਵੱਖਵਾਦੀਆਂ ਦੀ ਸਰਗਰਮੀ ਹੈ, ਉਦੋਂ ਉਸ ਨੇ ਉਨ੍ਹਾਂ ਤੋਂ ਅਗਾਂਹ ਜਾ ਕੇ ਇਹ ਸਪੱਸ਼ਟ ਕਰ ਦਿੱਤਾ ਕਿ ਉਸ ਦਾ ਇਰਾਦਾ ਯੂਕ੍ਰੇਨ ਨੂੰ ਤਬਾਹ ਕਰ ਕੇ ਉਸ ’ਤੇ ਕਬਜ਼ਾ ਕਰਨਾ ਹੈ।ਉਹਨਾਂ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਇਸ ਮਾਮਲੇ ਵਿਚ ਦਖ਼ਲ ਦੇ ਕੇ ਰੂਸ ਤੇ ਯੂਕਰੇਨ ਵਿਚਕਾਰ ਅਮਨ ਦੀ ਬਹਾਲੀ ਕਰਵਾਉਣੀ ਚਾਹੀਦੀ ਹੈ। ਇਸ ਦੌੌੌਰਾਨ ਸੰਯੁਕਤ ਰਾਸ਼ਟਰ ਬਿਲਕੁਲ ਬੇਅਸਰ ਦਿਸ ਰਿਹਾ ਹੈ। ਪੁਰੇਵਾਲ ਤੇ ਖਾਲਸਾ ਨੇ ਕਿਹਾ ਕਿ ਯੂਕਰੇਨ ਵਿਚ ਹਮਲੇ ਦਾ ਕਾਰਣ ਰੂਸ ਨੇ ਦੋ ਸਟੇਟਾਂ ਡੋਨੇਤਸਕ ਤੇ ਲੁਹਾਂਸਕ ਨੂੰ ਅਜ਼ਾਦੀ ਨਾ ਦੇਣ ਦਾ ਕਾਰਣ ਦਸਿਆ ਹੈ ਤੇ ਨਾਟੋ ਨਾਲ ਯੂਕਰੇਨ ਦੀ  ਸਾਂਝ ਦਸੀ ਹੈ।ਉਹਨਾਂ ਕਿ ਇਹ ਅਣਮਨੁੱਖੀ ਹੈ ਕਿ ਯੂਕਰੇਨ ਉਪਰ ਹਮਲਾ ਕਰਕੇ ਆਮ ਲੋਕਾਂ ਦਾ ਘਾਣ ਕਰਨਾ ।ਉਹਨਾਂ ਕਿਹਾ ਕਿ ਰੂਸ ਨੂੰ ਹਮਲਾ ਕਰਨ ਦੀ ਥਾਂ ਡੋਨੇਤਸਕ ਤੇ ਲੁਹਾਂਸਕ ਦੀ ਰਾਇਸ਼ਮਾਰੀ ਦਾ ਮੁਦਾ ਉਠਾਉਣਾ ਚਾਹੀਦਾ ਸੀ।ਅਜਾਦੀ ਸਭਨਾਂ ਦਾ ਹਕ ਹੈ।ਪਰ ਇਸ ਦਾ ਮਤਲਬ ਨਹੀਂ ਰੂਸ ਵਰਗੀ ਸੁਪਰ ਪਾਵਰ ਛੋਟੇ ਦੇਸ਼ ਯੂਕਰੇਨ ਨੂੰ  ਦਬਾਏ ।  ਰੂਸ ਯੂਕਰੇਨ ਉੱਪਰ ਦਬਾਅ ਬਣਾਉਂਦਾ ਰਿਹਾ ਹੈ ਕਿ ਉਹ ਯੂਰਪੀ ਯੂਨੀਅਨ ਵਿੱਚ ਸ਼ਾਮਲ ਨਾ ਹੋ ਕੇ ਰੂਸ ਦੀ ਆਪਣੀ 'ਕਸਟਮਜ਼ ਯੂਨੀਅਨ' ਵਿੱਚ ਰਲੇ।ਰੂਸ ਦੀ ਇਸ ਯੂਨੀਅਨ ਦੇ ਮੈਂਬਰ- ਰੂਸ ਖ਼ੁਦ, ਬੇਲਾਰੂਸ ਅਤੇ ਕਜ਼ਾਕਿਸਤਾਨ ਹਨ। ਉਹਨਾਂ ਇਹ ਵੀ ਕਿਹਾ ਕਿ ਰੂੂੂਸ ਦੀ ਇਹ ਨੀਤੀ ਜ਼ਾਲਮਾਨਾ ਹੈੈ। ਯੂਕ੍ਰੇਨ ’ਤੇ ਰੂਸ ਦੇ ਹਮਲੇ ਨੇ ਦੁਨੀਆ ਅੱਗੇ ਇਕ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ।ਸੰਸਾਰ ਦੇ ਹਿੱਤ ਵਿਚ ਇਹੀ ਹੈ ਕਿ ਯੂਕ੍ਰੇਨ ਸੰਕਟ ਨੂੰ ਕੂਟਨੀਤੀ ਜ਼ਰੀਏ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਜੰਗ ਇਸ ਸੰਕਟ ਨੂੰ ਹੋਰ ਵਿਕਰਾਲ ਬਣਾ ਦੇਵੇਗੀ ਅਤੇ ਇਸ ਨਾਲ ਰੂਸ, ਅਮਰੀਕਾ, ਯੂਰਪ ਸਮੇਤ ਹੋਰ ਦੇਸ਼ਾਂ ਨੂੰ ਵੀ ਨੁਕਸਾਨ ਹੋਵੇਗਾ।

ਉਹਨਾਂ ਕਿਹਾ ਕਿ ਸਿਖ ਪੰਥ ਯੂਕਰੇਨ ਵਿਚ ਮੌਜੂਦ ਭਾਰਤੀ ਭਾਈਚਾਰੇ ਦੇ ਲੋਕਾਂ, ਸਿਖਾਂ ਤੇ ਵੱਡੀ ਗਿਣਤੀ ਵਿਚ ਮੌਜੂਦ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਹੈ।ਇਸ ਸੰਬੰਧ ਵਿਚ ਭਾਰਤ ਸਰਕਾਰ ਨੂੰ ਉਪਰਾਲੇ ਕਰਨੇ ਚਾਹੀਦੇ ਹਨ।