ਦੀਪ ਸਿੱਧੂ ਨੇ ਇਤਿਹਾਸ ਦੇ ਵਹਿਣ ਵਿਚ ਆਈ ਖੜੋਤ ਤੋੜੀ

ਦੀਪ ਸਿੱਧੂ ਨੇ ਇਤਿਹਾਸ ਦੇ ਵਹਿਣ ਵਿਚ ਆਈ ਖੜੋਤ ਤੋੜੀ

ਕੌਮੀ ਹੋਂਦ ! ਕੌਮ ਦੀਆਂ ਅਸਲ ਵਿਸ਼ੇਸ਼ਤਾਵਾਂ ਨੂੰ ਸੰਭਾਲਣਾ : ਸਰਦਾਰ ਅਜਮੇਰ ਸਿੰਘ 

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ : ਦੀਪ ਸਿੱਧੂ ਦੀ ਯਾਦ ਵਿੱਚ ਤੇ ਉਸ ਨੂੰ ਸ਼ਰਧਾਂਜਲੀ ਦੇਣ ਦੇ ਲਈ ਦੇਸ਼ਾਂ ਵਿਦੇਸ਼ਾਂ ਵਿਚ ਅਨੇਕਾਂ ਸੈਮੀਨਾਰਧੀ ਵਿਚਾਰ ਚਰਚਾ ਵਾਂ ਹੋ ਰਹੀਆਂ ਹਨ । ਇਨ੍ਹਾਂ ਸਮਾਗਮਾਂ ਵਿਚ ਦੀਪ ਸਿੱਧੂ ਦੁਆਰਾ ਦਿੱਤੇ ਉਨ੍ਹਾਂ ਬੇਬਾਕੀ ਭਾਸ਼ਨਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਜੋ ਇਕ ਦੀਪ ਦੀ ਤਰ੍ਹਾਂ ਆਉਣ ਵਾਲੀ ਪੀੜ੍ਹੀ ਦੇ ਲਈ ਰੋਸ਼ਨੀ ਕਰਦੇ ਹਨ । ਇਨ੍ਹਾਂ ਸੈਮੀਨਾਰਾਂ ਦੌਰਾਨ ਅਨੇਕਾਂ ਸਿੱਖ ਪੰਥ ਦੀਆਂ ਸਿਰਮੌਰ ਹਸਤੀਆਂ ਨੇ ਦੀਪ ਸਿੱਧੂ ਦੁਆਰਾ ਕਹੀਆਂ ਗੱਲਾਂ ਨੂੰ  ਆਪਣੇ ਵਿਚਾਰਾਂ ਰਾਹੀਂ ਪ੍ਰਗਟ ਕੀਤਾ । ਬੀਤੇ ਦਿਨੀਂ ਮਿਤੀ 5 ਮਾਰਚ 2022 ਨੂੰ  ਭਾਈ ਸੰਦੀਪ (ਦੀਪ ਸਿੱਧੂ )ਸਿੰਘ ਜੀ ਦੀ ਯਾਦ ਵਿੱਚ ਦੀਵਾਨ ਹਾਲ, ਟਿੱਲਾ ਬਾਬਾ ਸ਼ੇਖ ਫ਼ਰੀਦ ਜੀ, ਜ਼ਿਲ੍ਹਾ ਫ਼ਰੀਦਕੋਟ ਵਿੱਚ ਇੱਕ ਵਿਸ਼ੇਸ਼ ਵਿਚਾਰ ਚਰਚਾ ਕਰਵਾਈ ਗਈ ।ਜਿਸ ਦੇ ਮੁੱਖ ਬੁਲਾਰੇ ਸਰਦਾਰ ਅਜਮੇਰ ਸਿੰਘ ਸਿੱਖ ਚਿੰਤਕ  ਸਨ । ਇਸ ਚਰਚਾ ਦਾ ਮੁੱਖ ਵਿਸ਼ਾ  ਕੌਮੀ ਹੋਂਦ ਅਤੇ ਪੰਥਕ ਸਿਆਸਤ  (ਚੁਣੌਤੀਆਂ ਅਤੇ ਸੰਭਾਵਨਾਵਾਂ  ) ਸੀ । ਇਸ ਵਿਚਾਰ ਚਰਚਾ ਦੇ ਦੌਰਾਨ ਜਿੱਥੇ ਸਰਦਾਰ ਅਜਮੇਰ ਸਿੰਘ ਜੀ ਨੇ  ਦੀਪ ਸਿੱਧੂ ਦੀ ਕੇਹੀ ਕੌਮੀ ਹੋਂਦ ਦੀ ਗੱਲ ਨੂੰ  ਸਪੱਸ਼ਟ ਰੂਪ ਦੇ ਵਿੱਚ  ਦੱਸਿਆ ਉਥੇ ਹੀ  ਦੀਪ ਸਿੱਧੂ ਦਾ ਉਹ ਦਰਦ ਬਿਆਨ ਕੀਤਾ ਜੋ ਕਿਸਾਨੀ ਅੰਦੋਲਨ ਦੇ ਸਮੇਂ ਉਸ ਨੂੰ ਪੰਜਾਬੀਆਂ ਵੱਲੋਂ ਮਿਲਿਆ ਸੀ ।ਇਸ ਦਰਦ ਨੂੰ ਬਿਆਨ ਕਰਨ ਵੇਲੇ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ ਤੇ ਭਰੇ ਮਨ ਵਿੱਚ ਉਨ੍ਹਾਂ ਨੇ  ਕਿਹਾ ਕਿ  *"ਦੀਪ ਸਿੱਧੂ ਦੀ ਉਹ ਵੀਡੀਓ ਜਿਸ ਵਿਚ ਉਸ ਨੇ ਕਿਹਾ ਸੀ ਕਿ ਪੰਜਾਬੀਓ ਤੁਹਾਨੂੰ ਦੇਖ ਲਿਆ ਕੀ ਤੁਸੀਂ ਕਿੰਨਾ ਕੁ ਮੁੱਲ ਪਾਇਆ "ਇਹ ਸ਼ਬਦਾਂ ਨੂੰ ਸੁਣ ਕੇ ਅੱਖਾਂ ਹੰਝੂਆਂ ਦੇ ਵਹਾਅ ਨੂੰ ਰੋਕ ਨਾ ਸਕੀਆਂ । ਐਨੇ ਸੰਕਟ ਦੇ ਵਿੱਚ ਹੁੰਦੇ ਹੋਏ ਵੀ  ਦੀਪ ਓਥੇ ਨਹੀਂ ਰੁਕਿਆ ਉਹ ਫੇਰ ਵੀ ਆਪਣਾ ਸਪੱਸ਼ਟੀਕਰਨ ਦਿੰਦਾ ਰਿਹਾ  ਤੇ ਕੌਮ ਦੇ ਲਈ ਸਦਾ ਲੜਦਾ ਰਿਹਾ  । ਸਰਦਾਰ ਅਜਮੇਰ ਸਿੰਘ ਜੀ ਨੇ ਅੱਗੇ  ਕੌਮੀ ਹੋਂਦ ਦੇ ਸ਼ਬਦ ਦੀ  ਵਿਆਖਿਆ ਕਰਦੇ ਹੋਏ ਦੱਸਿਆ ਕਿ  ਕੌਮੀ ਹੋਂਦ ! ਕੌਮ ਦੀ ਉਹ ਵਿਸ਼ੇਸ਼ਤਾ ਜਾਂ ਗੁਣ ਹੈ ਜਿਸ ਨੂੰ ਅਸੀਂ ਬਚਾਉਣ ਦੀ ਗੱਲ ਕਰਦੇ ਹਾਂ ਕਹਿਣ ਤੋਂ ਭਾਵ ਸਿੱਖ ਪੰਥ ਦੇ ਇਤਿਹਾਸ ਦਾ ਉਹ ਨਿਆਰਾਪਨ ਜਿਸ ਵੀ ਸੂਰਬੀਰਤਾ ਤੇ  ਨਾਇਕ  ਦੇ ਵਿਸ਼ੇਸ਼ ਗੁਣ ਹਨ ।

ਦੀਪ ਸਿੱਧੂ ਦੀ ਅੰਤਿਮ ਅਰਦਾਸ ਮੌਕੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ   ਜੋ ਸ਼ਰਧਾਂਜਲੀ ਸਮਾਗਮ ਹੋਇਆ ਸੀ  ਉਸ ਵਿਚ ਵੀ ਦੀਪ ਸਿੱਧੂ ਦੀਆਂ ਕਹੀਆਂ ਉਨ੍ਹਾਂ ਗੱਲਾਂ ਨੂੰ ਯਾਦ ਕੀਤਾ ਗਿਆ  ਜੋ ਉਸ ਨੂੰ ਵਿਲੱਖਣਤਾ ਪ੍ਰਦਾਨ ਕਰਦੀਆਂ ਸਨ । ਸਿੱਖ ਚਿੰਤਕ ਸਰਦਾਰ ਅਜਮੇਰ ਸਿੰਘ ਦਾ ਜੋ ਸਿੱਖ ਕੌਮ ਦੇ ਪ੍ਰਤੀ ਦਰਦ ਹੈ ਉਹ ਉਨ੍ਹਾਂ ਦੀਆਂ ਲਿਖਤਾਂ ਅਤੇ ਭਾਸ਼ਣਾਂ ਵਿੱਚੋਂ ਸਾਫ਼ ਝਲਕਦਾ ਹੈ ਇਹ ਹੀ ਅਸਲ ਕਾਰਨ ਹੈ ਕਿ ਉਹ ਕੌਮ ਦੇ ਪ੍ਰਤੀ ਦਰਦ ਰੱਖਣ ਵਾਲੇ ਇਨਸਾਨ ਨੂੰ  ਕੌਮ ਦਾ ਹੀਰਾ ਮੰਨਦੇ ਹਨ ।