ਇੰਜਨੀਅਰ ਗੁਰਮੀਤ ਸਿੰਘ ਨੂੰ ਬੇਅੰਤ ਸਿੰਘ ਕਤਲ ਕੇਸ ਵਿਚ  ਮਿਲੀ ਪੈਰੋਲ

ਇੰਜਨੀਅਰ ਗੁਰਮੀਤ ਸਿੰਘ ਨੂੰ ਬੇਅੰਤ ਸਿੰਘ ਕਤਲ ਕੇਸ ਵਿਚ  ਮਿਲੀ ਪੈਰੋਲ

ਅੰਮ੍ਰਿਤਸਰ ਟਾਈਮਜ਼

ਪਟਿਆਲਾ: ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਮਾਮਲੇ ਵਿੱਚ 1995 ਤੋਂ ਉਮਰ ਕੈਦੀ ਵਜੋਂ ਬੁੜੈਲ ਜੇਲ੍ਹ ਚੰਡੀਗੜ੍ਹ ਵਿੱਚ ਬੰਦ ਪਟਿਆਲਾ ਵਾਸੀ ਇੰਜਨੀਅਰ ਗੁਰਮੀਤ ਸਿੰਘ ਪੈਰੋਲ ’ਤੇ ਆਪਣੇ ਪਟਿਆਲਾ ਸਥਿਤ ਘਰ ਪੁੱੱਜੇ ਹਨ। ਪੈਰੋਲ ਦੀ ਇਹ ਪ੍ਰਕਿਰਿਆ ਕੁਝ ਸਾਲ ਪਹਿਲਾਂ ਭਾਈ ਬਖਸ਼ੀਸ਼ ਸਿੰਘ ਵੱਲੋਂ ਰੱਖੇ ਗਏ ਮਰਨ ਵਰਤ ਤੋਂ ਸ਼ੁਰੂ ਹੋਈ ਸੀ, ਜਿਸ ਤੋਂ ਬਾਅਦ ਗੁਰਮੀਤ ਸਿੰਘ ਸਮੇਤ ਇਸੇ ਮਾਮਲੇ ਵਿਚ ਦੋ ਹੋਰ ਕੈਦੀ ਲਖਵਿੰਦਰ ਸਿੰਘ ਪਟਿਆਲਾ ਅਤੇ ਸ਼ਮਸ਼ੇਰ ਸਿੰਘ ਉਕਸੀ ਰਾਜਪੁਰਾ ਪੈਰੋਲ ’ਤੇ ਆ ਰਹੇ ਹਨ।