ਸ਼ਾਇਰ ਦੇਵ ਦਰਦ ਨਮਿੱਤ ਰਸਮ ਕਿਰਿਆ ਅਤੇ ਸ਼ਰਧਾਂਜਲੀ ਸਮਾਗਮ 28 ਮਾਰਚ ਨੂੰ

ਸ਼ਾਇਰ ਦੇਵ ਦਰਦ ਨਮਿੱਤ ਰਸਮ ਕਿਰਿਆ ਅਤੇ ਸ਼ਰਧਾਂਜਲੀ ਸਮਾਗਮ 28 ਮਾਰਚ ਨੂੰ

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ:  26 ਮਾਰਚ :- ਪੰਜਾਬੀ ਸਾਹਿਤ ਦੇ ਖੇਤਰ ਨੂੰ  ਸੁੰਨਾ ਕਰਕੇ ਬੀਤੀ 16 ਮਾਰਚ ਨੂੰ ਅੰਬਰਾਂ ਦਾ ਤਾਰਾ ਜਾ ਬਣੇ ਪੰਜਾਬੀ ਸ਼ਾਇਰ ਅਤੇ ਪ੍ਰਮੁਖ ਗਜਲਗੋ ਜਨਾਬ ਦੇਵ ਦਰਦ ਸਾਹਬ ਨਮਿਤ ਰਸਮ ਕਿਰਿਆ ਅਤੇ ਸ਼ਰਧਾਂਜਲੀ ਸਮਾਗਮ  28 ਮਾਰਚ ਨੂੰ ਹੋਵੇਗਾ। 

ਉਹਨਾਂ ਦੇ ਕਰੀਬੀ ਮਿੱਤਰ ਦੀਪ ਦੇਵਿੰਦਰ ਸਿੰਘ ਨੇ ਦੇਵ ਦਰਦ ਸਾਹਬ ਦੇ ਸਪੁੱਤਰ ਪ੍ਰਤੀਕ ਸਹਿਦੇਵ ਅਤੇ ਮੋਹਿਤ ਸਹਿਦੇਵ ਦੇ ਹਵਾਲੇ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 28 ਮਾਰਚ ਸੋਮਵਾਰ ਦੁਪਹਿਰ 1ਵਜੇ ਤੋਂ 2 ਵਜੇ ਤਕ ਸ਼੍ਰੀ ਦੇਵ ਦਰਦ ਸਾਹਬ ਨਮਿਤ ਸੋਗ ਸਭਾ ਹੋਵੇਗੀ।ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਹੋਣ ਵਾਲੇ ਇਸ ਸੋਗ  ਸਮਾਗਮ ਵਿੱਚ ਪ੍ਰਮੁਖ ਸਾਹਿਤਕਾਰ ਅਤੇ ਰਾਜਨੀਤਕ ਆਗੂ ਸ਼੍ਰੀ ਦੇਵ ਦਰਦ ਸਾਹਬ ਨੂੰ ਸਰਧਾ ਸੁਮਨ ਭੇਂਟ ਕਰਨਗੇ।