ਸੌਦਾ ਸਾਧ ਦੀ ਫਰਲੋ ਛੁਟੀ ਕਾਰਣ  ਸਿੱਖ ਜਥੇਬੰਦੀ ਵੱਲੋਂ  ਮੋਦੀ ਸਰਕਾਰ ਦਾ  ਫੂਕਿਆ ਪੁਤਲਾ

ਸੌਦਾ ਸਾਧ ਦੀ ਫਰਲੋ ਛੁਟੀ ਕਾਰਣ  ਸਿੱਖ ਜਥੇਬੰਦੀ ਵੱਲੋਂ  ਮੋਦੀ ਸਰਕਾਰ ਦਾ  ਫੂਕਿਆ ਪੁਤਲਾ

ਅੰਮ੍ਰਿਤਸਰ ਟਾਈਮਜ਼

 ਸ੍ਰੀ ਕੀਰਤਪੁਰ ਸਾਹਿਬ:  ਬੁੰਗਾ ਸਾਹਿਬ ਵਿਖੇ ਕੌਮੀ ਮਾਰਗ 'ਤੇ ਬਾਬਾ ਰਾਮ ਰਹੀਮ ਨੂੰ ਪੈਰੋਲ ਦੇਣ ਦੇ ਵਿਰੋਧ ਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਦੇ ਰੋਸ ਵਜੋਂ ਕੁਝ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ  ਮੋਦੀ ਤੇ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਦੇ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ।ਇਸ ਮੌਕੇ ਰੋਸ ਪ੍ਰਗਟ ਕਰਨ ਲਈ ਆਏ ਸਿੱਖ ਜਥੇਬੰਦੀ ਦੇ ਆਗੂ ਮਲਵਿੰਦਰ ਸਿੰਘ ਹਜ਼ਾਰਾ, ਬਾਬਾ ਸੁੱਚਾ ਸਿੰਘ ਕਲਵਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੂਬੇ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ 'ਵਿਚ ਰਾਜਨੀਤਕ ਲਾਹਾ ਲੈਣ ਲਈ ਬਾਬਾ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਭੇਜਿਆ ਹੈ। ਇਹਨਾਂ ਕਿਹਾ ਕਿ ਸੌਦਾ ਸਾਧ ਨੂੰ ਪੈਰੋਲ ਕਿਉਂ ਦਿੱਤੀ ਗਈ, ਇਸ ਦਾ ਕੋਈ ਦੁੱਖ ਨਹੀਂ ਹੈ, ਪਰ ਦੁੱਖ ਇਸ ਕਰਕੇ ਹੈ ਕਿ ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕੀਤੀ ਗਈ, ਇਸ ਬਾਰੇ ਸਰਕਾਰ ਦੇ ਦੋਹਰੇ ਮਾਪ-ਦੰਡ ਕਿਉਂ ਹਨ। ਉਨ੍ਹਾਂ ਕਿਹਾ ਕਿ ਉਕਤ ਬਾਬੇ ਨੂੰ ਤਾਂ ਪੈਰੋਲ ਮਿਲ ਗਈ ਹੈ, ਜਦਕਿ ਪੋ੍: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਸਰਕਾਰ ਦੀ ਅਣਗਹਿਲੀ ਕਰ ਕੇ ਸੰਭਵ ਨਹੀਂ ਹੋ ਰਹੀ। ਇਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਤੱਕ ਸਿੱਖ ਜਥੇਬੰਦੀਆਂ ਦੇ ਆਗੂ ਕੇਂਦਰ ਸਰਕਾਰ ਵਿਰੁੱਧ ਭਵਿੱਖੀ ਸੰਘਰਸ਼ ਉਲੀਕਣਗੇ।