ਸੜਕ ਹਾਦਸੇ ਵਿਚ ਲੌਂਗੋਵਾਲ ਦੇ 3 ਨੌਜਵਾਨਾਂ ਦੀ ਹੋਈ ਦਰਦਨਾਕ ਮੌਤ     

ਸੜਕ ਹਾਦਸੇ ਵਿਚ ਲੌਂਗੋਵਾਲ ਦੇ 3 ਨੌਜਵਾਨਾਂ ਦੀ ਹੋਈ ਦਰਦਨਾਕ ਮੌਤ     
ਕੈਪਸ਼ਨ ਸੰਗਰੂਰ ਰੋਡ ਤੇ ਵਾਪਰੇ ਹਾਦਸੇ ਵਿਚ ਮਾਰੇ ਗਏ ਨੌਜਵਾਨਾ ਦੀਆਂ ਮਿਤਕ ਦੇਹਾਂ ਅਤੇ ਚਕਨਾਚੂਰ ਹੋਈ ਕਾਰ

ਕਸਬੇ ਅੰਦਰ ਛਾਇਆ ਮਾਤਮ   

 ਅੰਮ੍ਰਿਤਸਰ ਟਾਈਮਜ਼

ਲੌਂਗੋਵਾਲ(ਜਗਸੀਰ ਸਿੰਘ )- ਅੱਜ ਸਵੇਰੇ ਨੇੜਲੇ  ਪਿੰਡ ਕਿਲ੍ਹਾ ਭਰੀਆਂ  ਨੇੜੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਲੌਂਗੋਵਾਲ ਦੇ 3 ਨੌਜਵਾਨਾਂ ਦੀ ਮੌਤ ਹੋ ਗਈ। ਇਸ ਦੁਖਦਾਈ ਹਾਦਸੇ ਦੌਰਾਨ ਮਾਰੇ ਗਏ ਇਨਾਂ ਨੌਜਵਾਨਾ ਦੀ ਖਬਰ ਜਦੋਂ ਕਸਬੇ ਅੰਦਰ ਪਹੁੰਚੀ ਤਾਂ ਸਮੁੱਚੇ ਲੌਂਗੋਵਾਲ ਅੰਦਰ ਮਾਤਮ ਛਾਅ ਗਿਆ। ਘਟਨਾ ਸਥਾਨ ਤੇ ਪੁੱਜੇ ਥਾਣਾ ਲੌਂਗੋਵਾਲ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲੌਂਗੋਵਾਲ ਦੀ ਦੁੱਲਟ ਪੱਤੀ ਦੇ ਵਸਨੀਕ ਸੁਖਵਿੰਦਰ ਸਿੰਘ ਪੁੱਤਰ ਗੁਰਤੇਜ ਸਿੰਘ, ਮੰਗਲ ਸਿੰਘ ਪੁੱਤਰ ਗੁਰਜੰਟ ਸਿੰਘ ਅਤੇ ਝਾੜੋਂ ਪੱਤੀ ਦੇ ਵਸਨੀਕ ਬੇਅੰਤ ਸਿੰਘ ਪੁੱਤਰ ਗੁਰਜੀਤ ਸਿੰਘ ਆਪਣੀ ਕਾਰ ਰਾਹੀਂ ਸੰਗਰੂਰ ਵੱਲ ਜਾ ਰਹੇ ਸਨ ਤੇ ਮੌਸਮ ਦੀ ਖਰਾਬੀ ਕਾਰਨ ਉਨਾਂ ਦੀ ਕਾਰ ਬੇਕਾਬੂ ਹੋਕੇ ਇਕ ਦਰਖਤ ਨਾਲ ਜਾ ਟਕਰਾਈ। ਇਸ ਸਬੰਧੀ ਮੌਕੇ ਤੇ ਹਾਜ਼ਰ ਪਿੰਡ ਕਿਲ੍ਹਾ ਭਰੀਆਂ ਦੇ ਨਿਵਾਸੀਆਂ ਨੇ ਦੱਸਿਆ ਕਿ ਇਹ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਬਿਲਕੁਲ ਚਕਨਾਚੂਰ ਹੋ ਗਈ ਅਤੇ ਤਿੰਨੇ ਨੌਜਵਾਨਾਂ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ। ਥਾਣਾ ਲੌਂਗੋਵਾਲ ਦੇ ਮੁੱਖ ਅਫਸਰ ਜਗਮੇਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨਾ ਦਾ ਪੋਸਮਾਰਟਮ ਕਰਵਾਕੇ ਮ੍ਰਿਤਕ ਦੇਹਾਂ ਸਬੰਧਤ ਪਰਿਵਾਰਾਂ ਹਵਾਲੇ ਕਰ ਦਿੱਤੀਆ ਜਾਣਗੀਆ ਤੇ ਇਸ ਸੜਕ ਹਾਦਸੇ ਸਬੰਧੀ ਮਾਮਲਾ ਵੀ ਦਰਜ਼ ਕੀਤਾ ਜਾ ਰਿਹਾ ਹੈ।