ਜਸਵਿੰਦਰ ਸਿੰਘ ਮੁਲਤਾਨੀ 'ਤੇ ਰੱਖਿਆ 10 ਲੱਖ ਦਾ ਇਨਾਮ

 ਜਸਵਿੰਦਰ ਸਿੰਘ ਮੁਲਤਾਨੀ 'ਤੇ ਰੱਖਿਆ 10 ਲੱਖ ਦਾ ਇਨਾਮ

 ਅੰਮ੍ਰਿਤਸਰ ਟਾਈਮਜ਼

ਐੱਸ. ਏ. ਐੱਸ. ਨਗਰ: ਕੌਮੀ ਜਾਂਚ ਏਜੰਸੀ ਐੱਨ. ਆਈ. ਏ. ਵਲੋਂ ਵਿਦੇਸ਼ 'ਚ ਬੈਠੇ ਸਿੱਖਸ ਫਾਰ ਜਸਟਿਸ ਦੇ ਸੰਚਾਲਕ ਜਸਵਿੰਦਰ ਸਿੰਘ ਮੁਲਤਾਨੀ 'ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ | ਐੱਨ. ਆਈ. ਏ. ਮੁਤਾਬਕ ਜਸਵਿੰਦਰ ਸਿੰਘ ਮੁਲਤਾਨੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਨਕਦ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਅਤੇ ਸੂਚਨਾ ਦੇਣ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ । ਐੱਨ. ਆਈ. ਏ. ਮੁਤਾਬਿਕ ਮੁਲਤਾਨੀ ਮੁੰਬਈ ਅਤੇ ਹੋਰਨਾਂ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਅਤੇ ਆਈ. ਐੱਸ. ਆਈ. ਦੇ ਨਾਲ ਮਿਲ ਕੇ ਸਾਜਿਸ਼ ਰਚਣ ਦੇ ਮਾਮਲੇ 'ਚ ਜਾਂਚ ਏਜੰਸੀਆਂ ਨੂੰ ਲੋੜੀਂਦਾ ਹੈ । ਐੱਨ. ਆਈ. ਏ. ਵਲੋਂ 30 ਦਸੰਬਰ 2021 ਨੂੰ ਮੁਲਤਾਨੀ ਖ਼ਿਲਾਫ਼ ਧਾਰਾ-120ਬੀ ਅਤੇ ਅਨ-ਲਾ-ਫੁਲ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ।ਐੱਨ. ਆਈ. ਏ. ਮੁਤਾਬਕ ਜਸਵਿੰਦਰ ਸਿੰਘ ਮੁਲਤਾਨੀ ਉਰਫ਼ ਜੱਸ ਵਾਸੀ ਮਨਸੂਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਨਾਲ ਸੰਬੰਧ ਸਾਹਮਣੇ ਆਏ ਹਨ । ਐੱਨ. ਆਈ. ਏ. ਦਾ ਇਹ ਵੀ ਕਹਿਣਾ ਹੈ ਕਿ ਮੁਲਤਾਨੀ ਦੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਨਾਲ ਸੰਬੰਧ ਹਨ ਅਤੇ ਉਹ ਪੰਜਾਬ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਗੜਬੜੀ ਫੈਲਾਉਣ ਦੀ ਤਾਕ ਵਿਚ ਹੈ । ਐੱਨ. ਆਈ. ਏ. ਨੂੰ ਮੁਲਤਾਨੀ ਦੇ ਹਰਦੀਪ ਸਿੰਘ ਨਿੱਝਰ, ਪਰਮਜੀਤ ਸਿੰਘ ਪੰਮਾ, ਸਾਬੀ ਸਿੰਘ, ਕੁਲਵੰਤ ਸਿੰਘ ਮੁਠੱਡਾ ਆਦਿ ਖ਼ਾਲਿਸਤਾਨੀ ਆਗੂਆਂ ਦੇ ਨਾਲ ਨੇੜਤਾ ਹੋਣ ਦੀ ਜਾਣਕਾਰੀ ਵੀ ਮਿਲੀ ਹੈ ।ਦੂਸਰੇ ਪਾਸੇ ਮੁਲਤਾਨੀ ਨੇ ਆਪਣੇ ਉਪਰ ਦੋਸ਼ਾਂ ਨੂੰ ਰਦ ਕੀਤਾ ਹੈ ਤੇ ਕਿਹਾ ਹੈ ਕਿ ਖਾਲਿਸਤਾਨ ਕਾਰਣ ਉਸਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।