ਮਾਮਲਿਆਂ ਦੀ ਜਾਂਚ ਕਰ ਰਹੀ ਸਿੱਟ ਟੀਮ ਦੇ ਮੈਂਬਰਾਂ 'ਚ ਕੀਤਾ ਫੇਰਬਦਲ

ਮਾਮਲਿਆਂ ਦੀ ਜਾਂਚ ਕਰ ਰਹੀ ਸਿੱਟ ਟੀਮ ਦੇ ਮੈਂਬਰਾਂ 'ਚ ਕੀਤਾ ਫੇਰਬਦਲ

ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ 

ਅੰਮ੍ਰਿਤਸਰ ਟਾਈਮਜ਼

ਫਰੀਦਕੋਟ- 2015 ਦੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਦੋ ਮੈਂਬਰਾਂ 'ਚ ਫੇਰਬਦਲ ਕੀਤੀ ਗਈ ਹੈ ।ਡੀ.ਜੀ.ਪੀ. ਇਕਬਾਲ ਪ੍ਰੀਤ ਸਿੰਘ ਸਹੋਤਾ ਦੇ ਨਿਰਦੇਸ਼ਾਂ ਅਨੁਸਾਰ ਏ.ਆਈ.ਜੀ. ਰਜਿੰਦਰ ਸਿੰਘ ਸੋਹਲ ਅਤੇ ਕਮਾਂਡੈਟ ਉਪਿੰਦਰ ਸਿੰਘ ਘੁੰਮਣ ਨੂੰ ਤਬਦੀਲ ਕਰਕੇ ਐਸ.ਐਸ.ਪੀ. ਬਟਾਲਾ ਮੁਖਵਿੰਦਰ ਸਿੰਘ ਭੁੱਲਰ ਤੇ ਇੰਸਪੈਕਟਰ ਦਲਬੀਰ ਸਿੰਘ ਨੂੰ ਨਵੇਂ ਮੈਂਬਰਾਂ ਵਜੋਂ ਨਿਯੁਕਤ ਕੀਤਾ ਗਿਆ ਹੈ ।ਸਿੱਟ ਮੁਖੀ ਸੁਰਿੰਦਰਪਾਲ ਸਿੰਘ ਪਰਮਾਰ ਹੀ ਰਹਿਣਗੇ । ਉਕਤ ਸਿੱਟ ਵਲੋਂ 8 ਨਵੰਬਰ ਨੂੰ ਬੇਅਦਬੀ ਮਾਮਲਿਆਂ ਦੀ ਜਾਂਚ ਸਬੰਧੀ ਡੇਰੀ ਮੁਖੀ ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਪੁੱਛਗਿੱਛ ਕੀਤੀ ਜਾਵੇਗੀ । ਇਸ ਮਾਮਲੇ 'ਚ ਪਹਿਲਾਂ ਹੀ 7 ਡੇਰਾ ਪ੍ਰੇਮੀ ਗਿ੍ਫ਼ਤਾਰ ਕੀਤੇ ਜਾ ਚੁੱਕੇ ਹਨ ਤੇ ਤਿੰਨ ਦੀ ਭਾਲ ਜਾਰੀ ਹੈ |