ਕਾਂਗਰਸ ,ਬਾਦਲ ਦਲ ਤੇ ਆਪ ਨੇ ਪੰਜਾਬ 'ਚ ਵਿਰੋਧੀ ਰੌਲ ਨਿਭਾਇਆ

ਕਾਂਗਰਸ ,ਬਾਦਲ ਦਲ ਤੇ ਆਪ ਨੇ ਪੰਜਾਬ 'ਚ ਵਿਰੋਧੀ ਰੌਲ ਨਿਭਾਇਆ

* ਖਾਲੜਾ ਮਿਸ਼ਨ ਨੇ ਪੰਜਾਬ ਵਿਧਾਨ ਸਭਾ ਮੈਂਬਰਾਂ ਨੂੰ ਲਿਖੀ ਖੁਲ੍ਹੀ ਚਿੱਠੀ

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ : ਖਾਲੜਾ ਮਿਸ਼ਨ ਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਾਂਝੇ ਤੋਰ ’ਤੇ ਪੰਜਾਬ ਦੇ ਵਿਧਾਨ ਸਭਾ ਮੈਂਬਰਾਂ ਨੂੰ ਖੁਲ੍ਹੀ ਚਿੱਠੀ ਲਿੱਖ ਕੇ ਪੁੱਛਿਆ ਕਿ ਪੰਜਾਬ ਦੇ ਵਾਸੀ ਜਾਣਦੇ ਹਨ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਹੋਣ ਕਾਰਨ ਹਰ ਪਾਰਟੀ ਨੂੰ ਪੰਜਾਬ ਪਿਆਰਾ ਲਗਦਾ ਹੈ, ਪਰ ਪੰਜਾਬ ਨਾਲ ਪਿਆਰ ਦਾ ਇਮਤਿਹਾਨ 8 ਨਵੰਬਰ ਨੂੰ ਹੋਣਾ ਹੈ। ਪੰਜਾਬ ਪਿਆਰਾ ਉਨ੍ਹਾਂ ਨੂੰ ਵੀ ਲਗਦਾ ਹੈ ਜਿਨ੍ਹਾਂ ਸ਼੍ਰੀ ਦਰਬਾਰ ਸਾਹਿਬ ਤੇ ਫ਼ੌਜਾਂ ਚੜਾਈਆਂ, ਝੂਠੇ ਮੁਕਾਬਲੇ ਬਣਾਏ, ਨਵੰਬਰ 84 ਕਤਲੇਆਮ ਕੀਤਾ।ਪੰਜਾਬ ਦਾ ਸੌਦਾ ਕਰ ਕੇ ਮੰਨੂਵਾਦੀਆਂ ਨਾਲ ਪਤੀ ਪਤਨੀ ਵਾਲਾ ਰਿਸ਼ਤਾ ਬਣਾ ਛਡਿਆ। ਜਿਨ੍ਹਾਂ ਨਸ਼ਿਆਂ ਰਾਹੀਂ ਕਈ ਪੀੜੀਆਂ ਬਰਬਾਦ ਕੀਤੀਆਂ ਅਤੇ ਜਿਨ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਾ ਕੇ ਦੋਸ਼ੀਆਂ ਨੂੰ ਬਚਾਇਆਂ, ਫ਼ੌਜੀ ਚੜ੍ਹਾਈ ਤੋਂ ਪਹਿਲਾਂ ਮੰਨੂਵਾਦੀ ਧਿਰਾਂ (ਕਾਂਗਰਸ, ਭਾਜਪਾ, ਆਰ.ਐਸ.ਐਸ) ਨਾਲ ਗੁਪਤ ਮੀਟਿੰਗਾਂ ਕਰਦੇ ਰਹੇ। ਪੰਜਾਬ ਪਿਆਰਾ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਲਗਦਾ ਜੋ ਭਾਈਚਾਰਕ ਸਾਂਝ ਪਾਕੇ ਕੇ.ਪੀ.ਐਸ ਗਿੱਲ ਨਾਲ ਰਾਤ ਦੇ ਹਨੇਰਿਆਂ ਵਿਚ ਗੁਪਤ ਮੀਟਿੰਗਾਂ ਕਰ ਕੇ ਪੰਜਾਬ ਦੇ ਜਾਇਆਂ ਨੂੰ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕਰਵਾਉਂਦਾ ਰਿਹਾ। ਪੰਜਾਬ ਪਿਆਰਾ ਉਪਰੋਕਤ ਧਿਰਾਂ ਨੂੰ ਲੱਗਦਾ ਹੈ ਕਿਉਂਕਿ ਖੇਤੀ ਸਬੰਧੀ ਕਾਲੇ ਕਾਨੂੰਨ ਬਣਾਉਣ ਸਮੇਂ ਸੱਭ ਰਲੇ ਸਨ।

 

 

 

ਕੇਜਰੀਵਾਲਕਿਆਂ ਨੂੰ ਵੀ ਪੰਜਾਬ ਪਿਆਰਾ ਲਗਦਾ ਹੈ ਕਿਉਂਕਿ ਪੰਜਾਬ ਦਾ ਪਾਣੀ,ਬਿਜਲੀ ਦੂਜੇ ਸੂਬਿਆਂ ਨੂੰ ਮਿਲਣਾ ਚਾਹੀਦਾ ਹੈ। ਹੱਦ ਉਦੋਂ ਹੋ ਗਈ ਜਦੋਂ 84 ਵਾਲਿਆਂ, ਮੰਨੂਵਾਦੀਆਂ, ਕੇਜਰੀਵਾਲਕਿਆਂ, ਬਾਦਲਕਿਆਂ ਨੇ ਰਲ ਕੇ ਕਸ਼ਮੀਰ ਵਿਚ ਧਾਰਾ 370 ਰੱਦ ਕਰਾਉਣ ਲਈ ਵੋਟਾਂ ਪਾਈਆਂ ਪੰਜਾਬ ਨੂੰ ਵੱਧ ਅਧਿਕਾਰਾਂ ਦਾ ਰੌਲਾਂ ਪਾਉਣ ਵਾਲਿਆਂ ਨੇ ਯੂ.ਏ.ਪੀ.ਏ ਦੇ ਹੱਕ ਵਿਚ ਵੋਟਾਂ ਪਾਕੇ ਵੱਧ ਅਧਿਕਾਰ ਐਨ.ਆਈ.ਏ ਤੇ ਬੀ.ਐਸ.ਐਫ਼ ਨੂੰ ਦਵਾਕੇ ਪੰਜਾਬ ਲੈ ਆਂਦਾ ਪੰਜਾਬ ਦੇ ਮੌਜੂਦਾ ਮੱਖ ਮੰਤਰੀ ਚਰਨਜੀਤ ਸਿੰਘ ਨੇ ਕਿਸਾਨਾਂ ਨੂੰ ਆਖਿਆ ਹੈ ਕਿ ਉਹ ਜੋ ਲਿਖ ਕੇ ਦੇਣਗੇ 8 ਤਾਰੀਖ ਨੂੰ ਪਾਸ ਕਰ ਦੇਣਗੇ।

 

ਥੋੜੇ ਬਹੁਤੇ ਫਰਕ ਨਾਲ ਪੰਜਾਬ ਦਾ ਸਾਬਕਾ ਸੀ.ਐਮ ਕੈਪਟਨ ਅਮਰਿੰਦਰ ਸਿੰਘ ਇਹ ਕੰਮ ਪਹਿਲਾਂ ਹੀ ਕਰ ਚੁੱਕਾ ਹੈ। ਪੰਜਾਬ ਦੇ ਨਾਗਪੁਰੀ ਮੋਹਰੇ ਨੇ ਭੇਦ ਖੋਲ੍ਹਿਆਂ ਹੈ ਕਿ ਮੇਰੇ ਮੰਤਰੀ ਤੇ ਵਿਧਾਇਕ ਲੁਟ ਮਾਰ ਕਰਦੇ ਰਹੇ ਪਰ ਮੈ ਕੋਈ ਕਾਰਵਾਈ ਨਹੀਂ ਕਰ ਸਕਿਆ ਦੁਖ ਹੈ। ਪਹਿਲਾ ਵੀ ਉਸ ਨੇ ਕਿਹਾ ਸੀ ਕਿ ਮੈ 21 ਨੌਜਵਾਨ ਪ੍ਰਧਾਨ ਮੰਤਰੀ ਕੋਲ ਪੇਸ਼ ਕਰਵਾ ਕੇ ਮਰਵਾਏ ਹਨ ਮੈਨੂ ਦੁਖ ਹੈ। ਪਰ ਅੱਜ ਤਕ ਉਨ੍ਹਾਂ ਦੇ ਨਾਮ ਜਨਤਕ ਨਹੀਂ ਕੀਤੇ।