ਸੋਧਾ ਸਾਧ ਮਾਮਲੇ ਵਿਚ ਨਾਮਜਦ ਭਾਈ ਤਰਲੋਚਨ ਸਿੰਘ ਮਾਣਕਿਆਂ ਹੋਏ ਦਿੱਲੀ ਦੀ ਅਦਾਲਤ ਅੰਦਰ ਪੇਸ਼ 

ਸੋਧਾ ਸਾਧ ਮਾਮਲੇ ਵਿਚ ਨਾਮਜਦ ਭਾਈ  ਤਰਲੋਚਨ ਸਿੰਘ ਮਾਣਕਿਆਂ ਹੋਏ ਦਿੱਲੀ ਦੀ ਅਦਾਲਤ ਅੰਦਰ ਪੇਸ਼ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):-  ਦਿੱਲੀ ਦੀ ਪਟਿਆਲਾ ਹਾਉਸ ਕੋਰਟ ਵਿਚ ਇਕ ਬਹੁ ਚਰਚਿਤ ਰਹੇ ਕੌਮ ਘਾਤੀਏ ਸੌਦਾ ਸਾਧ ਨੂੰ ਮਾਰਨ ਦੀ ਸਾਜਿਸ਼ ਰਚਣ ਦੇ ਕੇਸ ਵਿਚ ਭਾਈ ਤਰਲੋਚਨ ਸਿੰਘ ਮਾਣਕਿਆਂ ਜੋ ਕਿ ਜਮਾਨਤ ਤੇ ਚਲ ਰਹੇ ਹਨ, ਜੱਜ ਧਰਮਿੰਦਰ ਰਾਣਾ ਦੀ ਅਦਾਲਤ ਅੰਦਰ ਐਫ ਆਈ ਆਰ ਨੰਬਰ 77/07 ਧਾਰਾ 121,121 ਏ, 18,19,20 ਯੂਆਪਾ ਅਤੇ 25,24,59 ਅਧੀਨ ਨਿਜੀ ਤੋਰ ਤੇ ਪੇਸ਼ ਹੋਏ। ਕਰੋਨਾ ਮਹਾਮਾਰੀ ਕਾਰਣ ਇਹ ਪੇਸ਼ੀ ਪੁਰੇ ਡੇਢ ਸਾਲ ਬਾਦ ਹੋਈ ਕਿਉਂਕਿ ਇਸ ਤੋਂ ਪਹਿਲਾਂ ਵਿਡੀਉ ਕਾਨਫਰੈਸਿੰਗ ਰਾਹੀਂ ਪੇਸ਼ੀ ਹੁੰਦੀ ਰਹੀ ਸੀ । ਅਦਾਲਤ ਅੰਦਰ ਅਜ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਹੋਈ ਤੇ ਮਾਮਲੇ ਦੀ ਅਗਲੀ ਤਰੀਕ ਪਾ ਦਿੱਤੀ ਗਈ । ਪੇਸ਼ੀ ਭੁਗਤਣ ਤੋਂ ਬਾਅਦ ਭਾਈ ਮਾਣਕਿਆਂ ਨੇ ਦਸਿਆ ਕਿ ਇਸ ਕੇਸ ਵਿਚ ਦਿੱਲੀ ਦੀ ਸ਼ਪੈਸਲ ਸੈਲ ਪੁਲਿਸ ਨੇ ਪੰਜਾਬ ਦੇ ਵੱਖ ਵੱਖ ਜਿਲਿਆਂ ਚੋਂ ਮੇਰੇ ਸਣੇ ਦਸ ਸਿੰਘਾਂ ਨੂੰ ਫੜਕੇ ਸੋਧਾ ਸਾਧ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਨਾਮਜਦ ਕਰਕੇ ਦਿੱਲੀ ਤਿਹਾੜ ਜੇਲ ਦੀਆਂ ਕਾਲ ਕੋਠੜੀਆਂ ਵਿਚ ਬੰਦ ਕਰ ਦਿਤਾ ਸੀ, ਮਾਮਲੇ ਵਿਚ ਨਾਮਜਦ ਭਾਈ ਦਿਆ ਸਿੰਘ ਲਾਹੌਰੀਆ ਪਹਿਲਾਂ ਹੀ ਜੇਲ੍ਹ ਅੰਦਰ ਬੰਦ ਸਨ । ਸਾਢੇ ਪੰਜ ਸਾਲ ਬਾਦ ਮੇਰੀ ਜਮਾਨਤ ਹੋਈ ਸੀ। ਇਸ ਕੇਸ ਕਰਕੇ ਮੈਨੂੰ ਸਰੀਰਿਕ ਤੇ ਆਰਥਿਕ ਪਖੇਂ ਬਹੁਤ ਨਾ ਪੁਰਾ ਹੋਣ ਵਾਲਾ ਨੁਕਸਾਨ ਉਠਾਉਣਾ ਪਿਆ ਅਤੇ ਮੇਰੇ ਉਪਰ ਅੰਨਾਂ ਤਸੱਦਦ ਹੋਣ ਕਰਕੇ ਸਰੀਰ ਨਕਾਰਾ ਹੋ ਗਿਆ । ਜੇਲ੍ਹ ਅੰਦਰ ਬੰਦ ਹੋਣ ਕਰਕੇ ਮੇਰੀ ਹਰਿਆਣਾ ਰੋਡਵੇਜ ਵਿਚ ਡਰੈਵਰ ਦੀ ਸਰਕਾਰੀ ਨੌਕਰੀ ਵੀ ਖ਼ਤਮ ਹੋ ਗਈ ਤੇ ਜੋ ਥੋੜੀ ਬਹੁਤ ਜਮੀਨ ਜਾਇਦਾਦ ਸੀ ਉਹ ਵੀ ਇਸ ਕੇਸ ਨੂੰ ਲੜਣ ਲਈ ਵੇਚਣੀ ਪੈ ਗਈ ਪਰ ਅਜੇ ਵੀ ਕੇਸ ਕਿਨਾਰੇ ਲਗਦਾ ਨਜਰ ਨਹੀ ਆ ਰਿਹਾ ਕਿਉਂਕਿ ਇਸ ਕੇਸ ਦੇ ਬਾਕੀ ਸਾਰੇ ਬੰਦੇ ਆਪਣਾ ਗੁਨਾਹ ਕਬੂਲ ਕਰਕੇ ਇਸ ਮਾਮਲੇ ਵਿੱਚੋਂ ਬਾਹਰ ਨਿਕਲ ਚੁਕੇ ਹਨ । ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 25 ਸਤੰਬਰ ਨੂੰ ਹੋਵੇਗੀ ।