ਜੀਰੋ ( zero ) ਫੀਸ ਨਾਲ , ਜਾਣੇ ਜਾਂਦੇ  ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ,ਜਲੰਧਰ ਦੀ ਹੋਈ ਅਹਿਮ ਮੀਟਿੰਗ - ਖਾਲਸਾ

ਜੀਰੋ ( zero ) ਫੀਸ ਨਾਲ , ਜਾਣੇ ਜਾਂਦੇ  ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ,ਜਲੰਧਰ ਦੀ ਹੋਈ ਅਹਿਮ ਮੀਟਿੰਗ - ਖਾਲਸਾ

 ਕਿਸੇ ਇਕ ਲੋੜਮੰਦ ਬੱਚੇ ਦਾ ਸਿੱਖਿਆ ਦਾ ਪ੍ਰਬੰਧ ਕਰ ਕੇ ਅਸੀਂ ਉਸ ਬੱਚੇ ਦਾ ਭਵਿੱਖ ਸੁਧਾਰ ਸਕਦੈ ਹਾਂ 

ਅੰਮ੍ਰਿਤਸਰ ਟਾਈਮਜ਼ ਬਿਉਰੋ

ਜਲੰਧਰ:  ਜਲੰਧਰ ਸ਼ਹਿਰ ਵਿੱਚ ਜ਼ੀਰੋ ਫੀਸ ਨਾਲ ਜਾਣੇ ਜਾਂਦੇ ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ਬਸਤੀ ਸ਼ੇਖ ਜਲੰਧਰ ਦੀ ਸਕੂਲ ਕਮੇਟੀ ਦੀ ਮੀਟਿੰਗ ਸ੍ਰ ਪ੍ਰਮਿੰਦਰਪਾਲ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿੱਚ ਸਕੂਲ ਸਟਾਫ ਵੱਲੋਂ ਕਰੋਨਾ ਕਾਲ ਦੌਰਾਨ ਵੀ ਬੱਚਿਆਂ ਨੂੰ ਕਰਵਾਈ ਜਾ ਰਹੀ ਆਨਲਾਈਨ ਪੜ੍ਹਾਈ ਤੇ ਤਸੱਲੀ ਪ੍ਰਗਟ ਕੀਤੀ ਗਈ।ਸਕੂਲ ਕਮੇਟੀ ਦੇ ਮੁੱਖ ਸੇਵਾਦਾਰ ਸ੍ਰ ਪ੍ਰਮਿੰਦਰਪਾਲ ਸਿੰਘ ਖਾਲਸਾ ਵਲੋਂ ਸਕੂਲ ਸਟਾਫ਼, ਬੱਚਿਆਂ, ਆਸ ਪਾਸ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਲਈ ਸਕੂਲ ਦੇ ਮੁੱਖ ਦੁਆਰ ਤੇ ਵੱਡਾ ਵਾਟਰ ਕੂਲਰ ਲਗਵਾਉਣ ਲਈ ਭੇੰਟ ਕੀਤਾ ਗਿਆ।ਇਸ ਮੀਟਿੰਗ ਵਿੱਚ ਸ੍ਰ ਅਰਵਿੰਦਰਪਾਲ ਸਿੰਘ ਸੀ ਏ ਦੀਆਂ ਸਕੂਲ ਅਤੇ ਪੰਥ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਭਰਪੂਰ ਸਰਾਹਨਾ ਕੀਤੀ ਗਈ।ਉਹਨਾਂ ਨੂੰ "ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ" ਵਲੋੰ ਪ੍ਰਕਾਸ਼ਤ ਪੁਸਤਕ "who are sikhs", ਸਕੂਲ ਦੇ ਡਾਇਰੈਕਟਰ  ਦਲਬੀਰ ਸਿੰਘ ਰਿਆੜ ਵਲੋਂ ਲਿਖੀ ਗਈ ਪੁਸਤਕ "ਵਿੱਚ ਤਲਵੰਡੀ ਚਾਨਣ ਹੋਇਆ" ਅਤੇ ਇੱਕ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ। ਮੀਟਿੰਗ ਵਿੱਚ ਸ੍ਰ ਬਲਜੀਤ ਸਿੰਘ, ਸ੍ਰ ਹਰਦੇਵ ਸਿੰਘ, ਸ੍ਰ ਸੰਦੀਪ ਸਿੰਘ ਬੰਨੀ, ਸ੍ਰ ਸੁਖਮਿੰਦਰ ਸਿੰਘ ਦਿੱਲੀ ਪੇਂਟ ਵਾਲੇ, ਸ੍ਰ ਪ੍ਰੇਮ ਸਿੰਘ, ਸ੍ਰ ਗੁਰਪ੍ਰੀਤ ਸਿੰਘ ਸ਼ਾਮਲ ਹੋਏ।