ਪੰਜਾਬਣ ਵੈਂਡੀ ਮੇਹਟ ਕੈਨੇਡਾ ਦੀ ਪੁਲਿਸ ਵਿਚ ਚੀਫ਼ ਸੁਪਰਡੈਂਟ ਬਣੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਐਬਟਸਫੋਰਡ-ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੀ ਸੀਨੀਅਰ ਪੰਜਾਬਣ ਅਧਿਕਾਰੀ ਵੈਂਡੀ ਮੇਹਟ ਨੂੰ ਚੀਫ਼ ਸੁਪਰਡੈਂਟ ਬਣਾਇਆ ਗਿਆ ਹੈ ।ਵੈਂਡੀ ਮੇਹਟ ਨੂੰ ਬੀ. ਸੀ. ਆਰ. ਸੀ. ਐਮ.ਪੀ. ਵਿਚ ਸਰੀ ਆਰ.ਸੀ.ਐਮ.ਪੀ. ਪ੍ਰੋਵਿੰਸ਼ਲ ਓਪਰੇਸ਼ਨਜ਼ ਸਪੋਰਟ ਯੂਨਿਟ ਦੀ ਅਫ਼ਸਰ ਇੰਚਾਰਜ ਨਿਯੁਕਤ ਕੀਤਾ ਹੈ | ਯੂਨੀਵਰਸਿਟੀ ਤੋਂ ਉੱਚ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਵੈਂਡੀ ਮੇਹਟ ਸੰਨ 2000 ਵਿਚ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵਿਚ ਬਤੌਰ ਪੈਟਰੋਲ ਕਾਂਸਟੇਬਲ ਭਰਤੀ ਹੋਈ ਸੀ, ਫਿਰ ਸਾਰਜੈਂਟ ਤੋਂ ਇੰਸਪੈਕਟਰ ਤੇ ਫਿਰ ਮਈ 2021 ਵਿਚ ਵੈਂਡੀ ਮੇਹਟ ਨੂੰ ਤਰੱਕੀ ਦੇ ਕੇ ਬਿ੍ਟਿਸ਼ ਕੋਬੰਲੀਆ ਸੂਬੇ ਦੇ 2 ਸ਼ਹਿਰਾਂ ਮੈਪਲ ਰਿੱਜ ਤੇ ਪਿੱਟਮਿੱਡੋ ਦੀ ਪੁਲਿਸ ਸੁਪਰਡੈਂਟ ਨਿਯੁਕਤ ਕੀਤਾ ਸੀ ਕੈਨੇਡਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ 'ਚ ਕਿਸੇ ਪੰਜਾਬਣ ਪੁਲਿਸ ਅਧਿਕਾਰੀ ਨੂੰ 2 ਸ਼ਹਿਰਾਂ ਦੀ ਸੁਪਰਡੈਂਟ ਪੁਲਿਸ ਬਣਾਇਆ ਗਿਆ ਹੋਵੇ । ਬਿ੍ਟਿਸ਼ ਕੋਲੰਬੀਆ ਐਸੋਸੀਏਸ਼ਨ ਆਫ਼ ਚੀਫ਼ਸ ਆਫ਼ ਪੁਲਿਸ ਦੀ ਉਪ ਪ੍ਰਧਾਨ ਵੈਂਡੀ ਮੇਹਟ ਦੇ ਪਤੀ ਵੀ ਆਰ.ਸੀ.ਐਮ.ਪੀ. 'ਚ ਸੇਵਾਵਾਂ ਨਿਭਾਅ ਰਹੇ ਹਨ । ਚੀਫ਼ ਸੁਪਰਡੈਂਟ ਵੈਂਡੀ ਮੇਹਟ ਕੈਨੇਡਾ ਦੀ ਇੰਟੈਗਰੇਟਿਡ ਨੈਸ਼ਨਲ ਸਕਿਉਰਿਟੀ ਐਨਫੋਰਸਮੈਂਟ ਟੀਮ, ਫੈਡਰਲ ਸੀਰੀਅਸ ਤੇ ਓਰਗੇਨਾਈਜ਼ਡ ਕਰਾਈਮ ਯੂਨਿਟ ਸਮੇਤ ਕਈ ਪੁਲਿਸ ਏਜੰਸੀਆਂ ਨਾਲ ਆਪਣੀਆਂ ਸੇਵਾਵਾਂ ਨਿਭਾਅ ਚੁੱਕੀ ਹੈ।
Comments (0)