ਸੋਹਣ ਲਾਲ ਬਣੇ ਜ਼ਿਲ੍ਹਾ ਅੰਬਾਲਾ ਦੇ ਉਪ ਚੇਅਰਮੈਨ-ਡਾ ਖੇੜਾ

ਸੋਹਣ ਲਾਲ ਬਣੇ ਜ਼ਿਲ੍ਹਾ ਅੰਬਾਲਾ ਦੇ ਉਪ ਚੇਅਰਮੈਨ-ਡਾ ਖੇੜਾ

ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਅੰਬਾਲਾ ਸਟੇਟ ਹਰਿਆਣਾ ਦੀ ਇੱਕ ਅਹਿਮ
 

ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ
: ਮੀਟਿੰਗ ਜ਼ਿਲ੍ਹਾ ਚੇਅਰਮੈਨ ਪ੍ਰਮੋਦ ਕੁਮਾਰ ਦੀ ਪ੍ਰਧਾਨਗੀ ਹੇਠ ਘੇਲ ਰੋਡ ਅੰਬਾਲਾ ਸ਼ਹਿਰ ਵਿੱਚ ਕੀਤੀ ਗਈ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀ ਚੇਅਰਮੈਨ ਬੁੱਧੀਜੀਵੀ ਸੈੱਲ ਰਘਵੀਰ ਸਿੰਘ ਰਾਣਾ, ਕੌਮੀ ਉੱਪ ਪ੍ਰਧਾਨ ਯੂਥ ਵਿੰਗ ਪ੍ਰਭਪ੍ਰੀਤ ਸਿੰਘ, ਗੁਰਕੀਰਤ ਸਿੰਘ ਖੇੜਾ ਕੋਆਰਡੀਨੇਟਰ ਇੰਡੀਆ ਮੀਟਿੰਗ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਪੁਹੰਚੇ। ਇਸ ਮੌਕੇ ਸੰਸਥਾ ਵੱਲੋ  ਸੋਹਣ ਲਾਲ  ਨੂੰ ਉਪ ਚੇਅਰਮੈਨ ਜ਼ਿਲ੍ਹਾ ਅੰਬਾਲਾ ਕੇਂਟ, ਸੋਹਣ ਲਾਲ ਨੂੰ ਉਪ ਚੇਅਰਮੈਨ ਜ਼ਿਲ੍ਹਾ ਅੰਬਾਲਾ  ਲਗਾ ਕੇ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਘਵੀਰ ਸਿੰਘ ਰਾਣਾ ਜੀ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਨੂੰ ਹੂਬਹੂ ਲਾਗੂ ਕਰਨ ਲਈ ਸੰਸਥਾ ਵੱਲੋਂ ਦਿੱਤਾ ਹਰ ਹੁਕਮ ਮੰਨਿਆ ਜਾਵੇਗਾ ਉਸ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਜਾਵੇਗਾ। ਇਸ ਮੌਕੇ ਡਾ ਖੇੜਾ ਨੇ ਬੋਲਦਿਆਂ ਕਿਹਾ ਕਿ ਸਟੇਟ ਹਰਿਆਣਾ ਵਿੱਚ ਜਲਦੀ ਹੀ ਕਲੰਡਰ ਅਤੇ ਡਾਇਰੀ ਨੂੰ ਰੀਲੀਜ਼ ਕਰਨ ਦੀ ਮਿਤੀ ਜਲਦੀ ਰੱਖੀ ਜਾਵੇਗੀ।

ਇਸ ਮੌਕੇ ਨਵਨਿਯੁਕਤ ਅਹੁਦੇਦਾਰ ਸੋਹਣ ਲਾਲ ਨੇ ਕਿਹਾ ਕਿ ਸੰਸਥਾ ਵਲੋਂ ਦਿੱਤੀ ਗਈ ਜਿੰਮੇਦਾਰੀ ਈਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ, ਕਿਉੰਕਿ ਸਮਾਜ ਦੀ ਸੇਵਾ ਹੀ ਉੱਤਮ ਸੇਵਾ ਹੈ। ਹੋਰਨਾਂ ਤੋਂ ਇਲਾਵਾ ਡਾ ਪ੍ਰਦੀਪ ਸੈਣੀ ਜ਼ਿਲ੍ਹਾ ਚੇਅਰਮੈਨ ਮੈਡੀਕਲ ਸੈੱਲ, ਡਾ ਵਿਕਾਸ, ਧਰਮਪਾਲ ਚੇਅਰਮੈਨ ਐਂਟੀ ਕਰਾਇਮ ਸੈੱਲ, ਰਾਮ ਕੁਮਾਰ ਸਲਾਹਕਾਰ, ਡਾਕਟਰ ਸੋਹਨ ਲਾਲ, ਮਹਿੰਦਰ ਸਿੰਘ ਸੌਂਢਾ, ਅਨਿਲ ਕੁਮਾਰ, ਅਸ਼ੋਕ ਕੁਮਾਰ, ਪ੍ਰਦੀਪ ਕੁਮਾਰ, ਅਮੀ ਚੰਦ, ਇੰਦਰ ਪਾਲ, ਅਨਿਸ਼ ਕੁਮਾਰ ਅਤੇ ਮਧੁਰ ਸੂਦ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।