ਹੰਸਾਲੀ ਵਾਲੇ ਸੰਤਾਂ ਦੇ ਜਨਮ ਦਿਹਾੜੇ ਤੇ ਵੰਡੇ 300 ਬੂਟੇ -ਡਾਕਟਰ ਖੇੜਾ

ਹੰਸਾਲੀ ਵਾਲੇ ਸੰਤਾਂ ਦੇ ਜਨਮ ਦਿਹਾੜੇ ਤੇ ਵੰਡੇ 300 ਬੂਟੇ -ਡਾਕਟਰ ਖੇੜਾ

ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ:
ਮਨੁੱਖੀ ਅਧਿਕਾਰ ਮੰਚ ਵੱਲੋਂ ਅੱਜ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਿਰਮਲ ਡੇਰਾ ਪਾਤਸ਼ਾਹੀ ਛੇਵੀਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਪਿੰਡ ਭਾਮੀਆਂ ਸਾਹਿਬ ਵਿਖੇ ਮਨੁੱਖੀ ਅਧਿਕਾਰ ਮੰਚ ਵੱਲੋਂ ਲੱਗਭਗ 300 ਬੂਟੇ ਫ਼ਲ ਦਾਰ, ਫੁੱਲ ਦਾਰ, ਛਾਂ ਦਾਰ ਅਤੇ ਮੈਡੀਕੇਟਡ ਬੂਟੇ ਗੁਰਦੁਆਰਾ ਸਾਹਿਬ ਵਿਖੇ ਆਈ ਹੋਈ ਗੁਰੂ ਰੂਪ ਸਾਧ ਸੰਗਤ ਜੀ ਨੂੰ ਸ਼ਰਧਾ ਪੂਰਵਕ ਅਤੇ ਪਿਆਰ ਸਾਹਿਤ ਦਰਖਤਾਂ ਦਾ ਲੰਗਰ ਲਾ ਕੇ ਲੋੜਵੰਦ ਵਿਅਕਤੀਆਂ ਨੂੰ ਵੰਡੇ ਗਏ ਅਤੇ ਉਨ੍ਹਾਂ ਨੂੰ ਪਾਲਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਚੇਅਰਮੈਨ ਧਰਮ ਸਿੰਘ ਸਰਕੱਪੜਾ , ਹਰਭਜਨ ਸਿੰਘ ਜੱਲੋਵਾਲ  ਅਤੇ ਬਾਬਾ ਬਲਵਿੰਦਰ ਦਾਸ ਡੇਰਾ ਮੁਖੀ ਮੁੱਲਾਂਪੁਰ ਸਾਥੀਆਂ ਸਮੇਤ ਨਤਮਸਤਕ ਹੋਣ ਲਈ ਗੁਰੂ ਘਰ ਪਧਾਰੇ, ਪੂਰੀ ਸ਼ਰਧਾ ਨਾਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ। ਗੁਰੂ ਘਰ ਦੇਸੀ ਘਿਓ ਦੇ ਲੱਡੂ, ਜਲੇਬੀਆਂ,ਬਰਫੀ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ।  ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਬੂਟਾ ਸਿੰਘ ਜੀ ਨੇ ਬੂਟੇ ਲਗਾਉਣ ਵਿੱਚ ਅਤੇ ਬੂਟੇ ਵੰਡਣ ਵਿੱਚ ਵੱਡਮੁੱਲਾ ਯੋਗਦਾਨ ਪਾਇਆ। ਨਿਰਮਲ ਡੇਰਾ ਭਾਮੀਆਂ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨਛੱਤਰ ਸਿੰਘ ਜੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਗੁਰੂ ਰੂਪੀ ਸਾਧ ਸੰਗਤ ਨੂੰ ਗੁਰੂ ਘਰ ਨਾਲ ਜੋੜਨ ਲਈ ਸ਼ਬਦ ਕੀਰਤਨ ਕਰਵਾਇਆ ਗਿਆ। ਬਾਬਾ ਜੀ ਵੱਲੋਂ ਮੰਚ ਦੇ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਜੱਲੋਵਾਲ ਉਪ ਚੇਅਰਮੈਨ ਪੰਜਾਬ, ਕਰਨੈਲ ਸਿੰਘ, ਬੂਟਾ ਸਿੰਘ, ਪਰਮਿੰਦਰ ਸਿੰਘ,  ਹਰਜੀਤ ਸਿੰਘ, ਕਾਲਾ ਸਿੰਘ, ਬਲਜੀਤ ਸਿੰਘ, ਕੁਲਦੀਪ ਸਿੰਘ ਅਤੇ ਜਸਪ੍ਰੀਤ ਸਿੰਘ ਆਦਿ ਨੇ ਵੀ ਆਪਣੀ ਹਾਜ਼ਰੀ ਲਗਵਾਈ।