ਇਸਤਰੀ ਵਿੰਗ ਨੇ ਵਾਤਾਵਰਨ ਨੂੰ ਸੰਭਾਲਣ ਲਈ ਲਗਾਏ ਬੂਟੇ - ਮਨੁੱਖੀ ਅਧਿਕਾਰ ਮੰਚ

ਇਸਤਰੀ ਵਿੰਗ ਨੇ ਵਾਤਾਵਰਨ ਨੂੰ ਸੰਭਾਲਣ ਲਈ ਲਗਾਏ ਬੂਟੇ - ਮਨੁੱਖੀ ਅਧਿਕਾਰ ਮੰਚ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਮਨੁੱਖੀ ਅਧਿਕਾਰ ਮੰਚ ਦੀ ਇਸਤਰੀ ਵਿੰਗ ਦੀ ਟੀਮ ਵੱਲੋਂ ਮੈਡਮ ਪ੍ਰਿਤਪਾਲ ਕੌਰ ਕੌਮੀਂ ਪ੍ਰਧਾਨ ਇਸਤਰੀ ਵਿੰਗ ਦੀ ਸਰਪ੍ਰਸਤੀ ਹੇਠ ਸੈਕਟਰ 32 ਏ ਨੇੜੇ ਗਰੀਨ ਪਾਰਕ ਚੰਡੀਗੜ੍ਹ ਵਿਖੇ ਮੈਡੀਕੇਟਡ ਲੱਗਭਗ 70 ਬੂਟੇ ਲਗਾਏ ਅਤੇ ਵੰਡੇ ਵੀ ਗਏ। ਇਸ ਮੌਕੇ ਚੰਡੀਗੜ੍ਹ ਦੀ ਪ੍ਰਧਾਨ ਸਰਬਜੀਤ ਕੌਰ ਸੈਣੀ ਨੇ ਪੂਰੀ ਟੀਮ ਨੂੰ ਨਾਲ ਲੈਕੇ ਗਰੁੱਪ ਬਣਾ ਕੇ ਤਰ੍ਹਾਂ ਤਰ੍ਹਾਂ ਦੇ ਮੈਡੀਕੇਟਡ ਬੂਟੇ ਲਗਾਉਣ ਲਈ ਆਮ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਉ੍ਰਪ ਪ੍ਰਧਾਨ ਇਸਤਰੀ ਵਿੰਗ ਇਕਬਾਲ ਕੌਰ ਨੇ ਬੋਲਦਿਆਂ ਕਿਹਾ ਕਿ ਜੋ ਸਕੂਨ ਲੋਕਾਂ ਦੀ ਸੇਵਾ ਕਰਨ ਵਿੱਚ ਆਉਂਦਾ ਹੈ ਉਹ ਹੋਰ ਕਿਤੇ ਨਹੀਂ ਆ ਸਕਦਾ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਹਰੇਕ ਸੈਕਟਰ ਵਿੱਚ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਬੂਟੇ ਲਗਾਏ ਜਾਣ। ਆਉਣ ਵਾਲੇ ਸਮੇਂ ਵਿੱਚ ਵੱਧ ਤੋਂ ਵੱਧ ਬੀਬੀਆਂ ਨੂੰ ਮੰਚ ਨਾਲ ਜੋੜ ਕੇ ਮੰਚ ਦੀਆਂ ਹਦਾਇਤਾਂ ਮੁਤਾਬਿਕ ਇਕ ਸੱਚੇ ਸੁੱਚੇ ਸਮਾਜ ਸੇਵਕ ਹੋ ਕੇ ਅਗਾਂਹ ਵਧੂ ਸੋਚ ਵਾਲਾ ਪਲੇਟਫਾਰਮ ਬਣਾਵਾਂਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਪ੍ਰੀਤ ਕੌਰ, ਕੁਲਵੀਰ ਕੌਰ, ਸਰਬਜੀਤ ਕੌਰ ਸੈਣੀ, ਇਕਬਾਲ ਕੌਰ, ਕਾਂਤਾ ਰਾਣੀ ਮੋਨਿਕਾ ਸੂਦ, ਨਿਸ਼ਾ ਰਾਣੀ, ਰਾਜੇਸ਼ ਕੁਮਾਰੀ, ਅਨਿਲ ਗੋਇਲ, ਮੋਨਿਕਾ ਗੋਇਲ, ਰੀਟਾ ਰਾਣੀ, ਗੀਤਾ ਰਾਣੀ, ਸੁਰੇਖਾ, ਸੁਚਿਤਾ ਅਤੇ ਪਰਮਿੰਦਰ ਕੌਰ ਆਦਿ ਨੇ ਇਸ ਮੌਕੇ ਵਾਤਾਵਰਨ ਨੂੰ ਬਚਾਉਣ ਲਈ ਹਿੱਸਾ ਲਿਆ।