ਮਨੁੱਖੀ ਅਧਿਕਾਰ ਮੰਚ ਵੱਲੋਂ ਹਰਭਜਨ ਜੱਲੋਵਾਲ ਦੇ ਜਨਮ ਦਿਨ ਤੇ ਲਗਾਏ 300 ਬੂਟੇ

ਮਨੁੱਖੀ ਅਧਿਕਾਰ ਮੰਚ ਵੱਲੋਂ ਹਰਭਜਨ ਜੱਲੋਵਾਲ ਦੇ ਜਨਮ ਦਿਨ ਤੇ ਲਗਾਏ 300 ਬੂਟੇ

ਅੰਮ੍ਰਿਤਸਰ ਟਾਈਮਜ਼


ਚੰਡੀਗੜ੍ਹ: ਮਨੁੱਖੀ ਅਧਿਕਾਰ ਮੰਚ ਵੱਲੋਂ ਪਿੰਡ ਜੱਲੋਵਾਲ ਦੇ ਮਿਡਲ ਸਕੂਲ ਵਿੱਚ ਉਪ ਚੇਅਰਮੈਨ ਪੰਜਾਬ ਹਰਭਜਨ ਸਿੰਘ ਜੱਲੋਵਾਲ ਦੀ ਪ੍ਰਧਾਨਗੀ ਹੇਠ ਸਕੂਲੀ ਬੱਚਿਆ ਨਾਲ ਮਿਲ ਕੇ ਜਨਮ ਦਿਨ ਮਨਾਇਆ ਗਿਆ। ਗਰਾਉਂਡ ਵਿਚ ਬੂਟੇ ਲਗਾਏ ਅਤੇ ਬੱਚਿਆ ਨੂੰ ਤੇ ਮਨਰੇਗਾ ਵਰਕਰਾਂ ਨੂੰ ਪੰਚਾਇਤ ਅਤੇ ਹੋਰ ਪਿੰਡ ਵਾਸੀਆ ਨੂੰ ਦੋ ਬੂਟੇ ਵੰਡੇ ਗਏ ਘਰ ਤੇ ਵੱਖ ਵੱਖ ਥਾਵਾਂ ਤੇ ਬੂਟੇ ਲਾਏ ਜਾਣ ਗੇ ਇਹ ਤਿੰਨ ਸੌ ਬੂਟਾ ਮਨੁੱਖੀ ਅਧਿਕਾਰ ਮੰਚ ਪੰਜਾਬ ਦੀ ਟੀਮ ਵੱਲੋਂ ਜਨਮ ਦਿਨ ਦੀ ਖੁਸ਼ੀ ਵਿੱਚ ਛਾਂ ਦਾਰ,ਸੁਹੰਜਣਾ,ਫੱਲਦਾਰ,ਤੁਲਸੀ,ਅੰਬ,ਅਮਰੂਦ,ਨਿੰਮਾਂ,ਗੁਲਾਬ ਦਾ ਬੂਟਾ ਤੇ ਵੱਖ ਬੂਟੇ ਲਗਾਏ ਗਏ ਤੇ ਵੰਡੇ ਗਏ, ਇਸ ਮੌਕੇ ਵਿਸੇਸ ਮਹਿਮਾਨ ਵਜੋਂ ਹਰਮਿੰਦਰ ਸਿੰਘ ਐਸ ਐਚ ਓ ਥਾਂਣਾ ਖੇੜੀ ਨੌਧ ਸਿੰਘ ਦੀ ਟੀਮ ਨੇ ਸਕੂਲੀ ਬੱਚਿਆਂ ਨਾਲ ਰਲਮਿਲ ਕੇ ਬੂਟੇ ਲਗਾਏ ਗਏ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਤੋਂ ਪਹੁੱਚੀ ਟੀਮ ਵੂਮੈਨ ਸੈੱਲ ਵੱਲੋ ਸੁਰਿੰਦਰਪਾਲ ਤੇ ਵਰਿੰਦਰਜੀਤ ਸਿੰਘ ਨਾਗਰਾ ਜੀ ਨੇ ਸਕੂਲ ਦੇ ਬੱਚਿਆ ਨੂੰ ਹੈਲਪ ਲਾਇਨ ਨੰਬਰ ਬਾਰੇ ਜਾਣਕਾਰੀ ਦਿੱਤੀ ਗਈ ਇਸ ਹਰਭਜਨ ਸਿੰਘ ਜੱਲੋਵਾਲ ਨੇ ਵੀ ਵਾਤਾਵਰਣ ਨੂੰ ਸ਼ੁੱਧ ਕਰਨ ਲਈ, ਪਾਣੀ ਦੀ ਸਹੀ ਤਰੀਕੇ ਨਾਲ਼ ਵਰਤੋਂ ਕਰਨੀ,ਵੱਡਿਆ ਦਾ ਸਤਿਕਾਰ ਕਰਨਾ ਚਾਹੀਦਾ ਬਾਰੇ ਜਾਣਕਾਰੀ ਦਿੱਤੀ ਇਸ ਮੌਕੇ ਮਿਡਲ ਸਕੂਲ ਜੱਲੋਵਾਲ ਦੇ ਸਟਾਫ ਨੇ ਪੂਰਾ ਸਹਿਯੋਗ ਦਿੱਤਾ । ਸਕੂਲ ਦੇ ਇੰਚਾਰਜ ਸ਼੍ਰੀਮਤੀ ਕਰਮਪ੍ਰੀਤ ਕੌਰ ਨੇ ਧੰਨਵਾਦ ਕੀਤਾ, ਸਰਪੰਚ ਗੁਰਮੀਤ ਸਿੰਘ, ਬੀ ਡੀ ਓ ਦਫਤਰ ਅਮਲੋਹ ਤੋਂ ਮਨਰੇਗਾ ਸੈਕਟਰੀ ਸੁਖਚੈਨ ਸਿੰਘ, ਸਕੂਲ ਸਟਾਫ,ਸੁਰਦੀਪ ਸਿੰਘ ਟੀਚਰ,ਅਨੰਤ ਕੁਮਾਰੀ,ਰੀਤ ਕਮਲ ,ਸ਼੍ਰੀਮਤੀ ਦਲਵੀਰ ਕੌਰ,ਸਰਬਜੀਤ ਕੌਰ ਆਂਗਵਾੜੀ ਵਰਕਰ,ਸਰਬਜੀਤ ਕੌਰ ਟੀਚਰ,ਸਿਮਰਨਜੀਤ ਕੌਰ ਸਮਾਜ ਸੇਵਕਾ,ਸਿਮਰਨਜੀਤ ਕੌਰ ਜੋਤੀ,ਮਾਤਾ ਮਾਇਆ ਕੌਰ,ਬਲਦੇਵ ਸਿੰਘ ਪੇਟਰ,ਮੇਵਾ ਸਿੰਘ ਠੇਕੇਦਾਰ,,ਦਰਸ਼ਨ ਸਿੰਘ ਫੌਜੀ, ਰਾਜ ਕੌਰ,ਮਨਰੇਗਾ ਮੇਟ ਕਲਵੰਤ ਕੌਰ ,ਹਰਦੀਪ ਸਿੰਘ ਦੀਪੀ ਅੰਤ ਵਿੱਚ ਸਕੂਲ ਦੇ ਇੰਚਾਰਜ ਨੇ ਆਏ ਮਹਿਮਾਨ ਦਾ ਧੰਨਵਾਦ ਕੀਤਾ ਗਿਆ ਪਿੰਡ ਦੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਪਿੰਡ ਜੱਲੋਵਾਲ ਵਿਖੇ ਬੂਟੇ ਘਰ ਵਿੱਚ ਲਗਾਏ ਗਏ ਤੇ ਵੰਡੇ ਗਏ