ਸਰਬਜੀਤ ਕੌਰ ਬਣੀ ਉਪ ਚੇਅਰਪਰਸਨ ਇਸਤਰੀ ਵਿੰਗ ਮੋਹਾਲੀ: ਡਾਕਟਰ ਜਸਵੰਤ ਸਿੰਘ ਖੇੜਾ

ਸਰਬਜੀਤ ਕੌਰ  ਬਣੀ ਉਪ ਚੇਅਰਪਰਸਨ ਇਸਤਰੀ ਵਿੰਗ ਮੋਹਾਲੀ: ਡਾਕਟਰ ਜਸਵੰਤ ਸਿੰਘ ਖੇੜਾ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਅਤੇ ਚੰਡੀਗੜ੍ਹ ਦੀ ਸਾਂਝੀ ਮੀਟਿੰਗ ਜੀਵਨ ਕੁਮਾਰ ਬਾਲੂ ਪ੍ਰਧਾਨ ਬਲਾਕ ਖਰੜ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ,ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਮੋਹਾਲੀ ਅਤੇ ਐਡਵੋਕੇਟ ਰੇਨੂੰ ਰਿਸ਼ੀ ਗੌਤਮ ਚੇਅਰਪਰਸਨ ਇਸਤਰੀ ਵਿੰਗ ਚੰਡੀਗੜ੍ਹ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।

ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਸਰਬਜੀਤ ਕੌਰ ਜੋ ਇਸ ਸਮੇਂ ਅੰਮ੍ਰਿਤਸਰ ਟਾਈਮਜ਼ ਵਿਚ ਅਸਿਸਟੈਂਟ ਐਡੀਟਰ ਦੇ ਵਜੋਂ ਸੇਵਾ ਨਿਭਾ ਰਹੇ ਹਨ ਉਹਨਾਂ ਨੂੰ ਉਪ ਚੇਅਰਪਰਸਨ ਇਸਤਰੀ ਵਿੰਗ ਜਿਲ੍ਹਾ ਮੋਹਾਲੀ ਦਾ ਅਹੁਦਾ ਦਿਤਾ ਗਿਆ ਹੈ ਇਸ ਤੋਂ ਇਲਾਵਾ , ਸੰਜੀਵ ਕੁਮਾਰ ਐਡਵਾਇਜ਼ਰ ਆਰ ਟੀ ਆਈ ਸੈੱਲ ਬਲਾਕ ਭਵਾਨੀਗੜ੍ਹ,ਦੀਪਕ ਕੁਮਾਰ ਸੈਕਟਰੀ ਆਰ ਟੀ ਆਈ ਸੋੱਲ ਖਰੜ, ਅਤੇ ਅਮਰਜੀਤ ਸਿੰਘ, ਨਰੇਸ਼ ਕੁਮਾਰ ਵਰਮਾ ਨੂੰ ਮੈਂਬਰ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਵੱਲੋਂ ਵਾਤਾਵਰਨ ਅਤੇ ਨਸ਼ਾ ਵਿਰੋਧੀ ਜਾਗਰੂਕਤਾ ਮੀਟਿੰਗ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਨੇ ਬੋਲਦਿਆਂ ਕਿਹਾ ਕਿ ਬੂਟੇ ਲਗਾ ਦੇਣੇ ਵੱਡੀ ਗੱਲ ਨਹੀਂ, ਵੱਡੀ ਗੱਲ ਹੈ ਉਨ੍ਹਾਂ ਦੀ ਸਾਂਭ ਸੰਭਾਲ ਕਰਕੇ ਸਹੀ ਸਲਾਮਤ ਉਨ੍ਹਾਂ ਨੂੰ ਪਾਲਣਾ। ਉਨ੍ਹਾਂ ਨਸ਼ਿਆਂ ਸਬੰਧੀ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਹਰਰੋਜ਼ ਵੱਡੇ ਪੱਧਰ ਤੇ ਨਸ਼ਾ ਪਕੜਿਆ ਜਾ ਰਿਹਾ ਹੈ ਫਿਰ ਵੀ ਪਤਾ ਨਹੀਂ ਇਹ ਖ਼ਤਮ ਕਿਉਂ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਆਮ ਜਨਤਾ ਅਤੇ ਪੁਲਿਸ ਪ੍ਰਸ਼ਾਸਨ ਨੂੰ ਇੱਕਮਿਕ ਹੋ ਕੇ ਇਸ ਪਹਾੜ ਵਰਗੇ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਹੈ। ਜਿਨ੍ਹਾਂ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਜੋ ਸਾਨੂੰ ਜ਼ੁਮੇਵਾਰੀ ਦਿਤੀ ਗਈ ਹੈ ਅਸੀਂ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ।

ਹੋਰਨਾਂ ਤੋਂ ਇਲਾਵਾ ਸੁਖਜੀਤ ਸਿੰਘ ਪ੍ਰਧਾਨ,ਸਰਬਜੀਤ ਕੌਰ ਸੈਣੀ ਸੀਨੀਅਰ ਮੀਤ ਪ੍ਰਧਾਨ, ਮਨਦੀਪ ਕੌਰ ਉਪ ਪ੍ਰਧਾਨ, ਐਡਵੋਕੇਟ ਹਿੰਮਾਂਸੂ ਗਰਗ‌ ਚੇਅਰਮੈਨ ਲੀਗਲ ਸੈੱਲ, ਮਾਂਡਵੀ ਸਿੰਘ ਮੀਤ ਪ੍ਰਧਾਨ, ਅੰਗਰੇਜ਼ ਸਿੰਘ, ਮੁਕੰਦ ਸਿੰਘ, ਮੋਨੀਕਾ, ਅਨਿਲ ਕੁਮਾਰ, ਵਿਜੈ ਕੁਮਾਰ, ਮਨਦੀਪ ਕੌਰ ਮੋਹਾਲੀ, ਵੀਨਾ ਚੌਧਰੀ, ਮੱਖਣ ਸਿੰਘ ਸੈਕਟਰੀ, ਰਾਮ ਸਿੰਘ, ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ,ਲਾਡੀ, ਜਗਤਾਰ ਸਿੰਘ, ਅਸ਼ਵਨੀ ਕੁਮਾਰ ਖੰਨਾ, ਪੰਕਜ਼ ਸ਼ੁਕਲਾ, ਸੀਮਾ ਰਾਣੀ,ਮੀਨਾ ਦੇਵੀ,ਪ੍ਰੀਤਾ ਦੇਵੀ,ਸਾਡਮ ਹੁਸੈਨ ਅਤੇ ਦੀਪਕ ਕੁਮਾਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।