ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ "ਪਿਤਾ ਦਿਵਸ" ਨੂੰ ਸਮਰਪਿਤ ਕਵੀ ਦਰਬਾਰ
ਗਾਇਕ ਮਨਜੀਤ ਪੱਪੂ ਦਾ ਗੀਤ "ਡੀਅਰ ਬਾਪੂ" ਲੋਕ ਅਰਪਿਤ ਕੀਤਾ
ਅੰਮ੍ਰਿਤਸਰ ਟਾਈਮਜ਼
ਰਈਆ, (ਕਮਲਜੀਤ ਸੋਨੂੰ)—ਅੱਜ ਇੱਥੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ "ਪਿਤਾ ਦਿਵਸ" ਨੂੰ ਸਮਰਪਿਤ ਕਵੀ ਦਰਬਾਰ ਗੋਲਡੀ ਏ.ਸੀ. ਹਾਲ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ, ਜਿਸਦੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰੀ ਮੈਂਬਰ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸੁਖਦੇਵ ਸਿੰਘ ਭੁੱਲਰ ਸੀ: ਮੈਨੇਜਰ ਪੰਜਾਬ ਸਕੂਲ ਸਿਖਿਆ ਬੋਰਡ, ਮੱਖਣ ਸਿੰਘ ਭੈਣੀਵਾਲਾ ਸਾਬਕਾ ਬੀ.ਈ.ਈ.ਓ. ਪ੍ਰਵਾਸੀ ਸ਼ਾਇਰ ਹਰਕੰਵਲਜੀਤ ਸਿੰਘ ਸਾਹਿਲ, ਮਾ: ਆਇਆ ਸਿੰਘ ਕੈਨੇਡੀਅਨ, ਗਾਇਕ ਮਨਜੀਤ ਪੱਪੂ, ਗੀਤਕਾਰ ਜਿੰਦ ਘੁਮਾਣਾਂ ਵਾਲਾ, ਸਭਾ ਦੇ ਪ੍ਰਧਾਨ ਸੰਤੋਖ ਸਿੰਘ ਗੁਰਾਇਆ ਅਤੇ ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ ਸ਼ੁਸ਼ੋਭਿਤ ਹੋਏ । ਇਸ ਮੌਕੇ ਟਰਬਨ ਟੁਆਏਜ਼ ਬੈਨਰ ਦੀ ਪੇਸ਼ਕਸ਼, ਗੀਤਕਾਰ ਗੁਰਲਾਲ ਲਾਲੀ ਦੇ ਲਿਖੇ ਅਤੇ ਗਾਇਕ ਮਨਜੀਤ ਪੱਪੂ ਦੇ ਗਾਏ ਨਵੇਂ ਗੀਤ "ਡੀਅਰ ਬਾਪੂ" ਦਾ ਪੋਸਟਰ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤਾ ਗਿਆ । ਇਸ ਮੌਕੇ ਗਾਇਕ ਮੱਖਣ ਭੈਣੀਵਾਲਾ ਅਤੇ ਮਨਜੀਤ ਪੱਪੂ ਨੇ ਗਾਇਕੀ ਦੇ ਜੌਹਰ ਦਿਖਾਏ । ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਸੁਖਵੰਤ ਕੌਰ ਵੱਸੀ, ਗਗਨਦੀਪ ਕੌਰ, ਮਨਜੀਤ ਸਿੰਘ ਵੱਸੀ, ਕਰਨੈਲ ਸਿੰਘ ਰੰਧਾਵਾ ਗੱਗੜਭਾਣਾ, ਸਰਬਜੀਤ ਸਿੰਘ ਪੱਡਾ, ਸਕੱਤਰ ਸਿੰਘ ਪੁਰੇਵਾਲ, ਬਲਵਿੰਦਰ ਸਿੰਘ ਅਠੌਲਾ, ਅਮਰਜੀਤ ਸਿੰਘ ਘੁੱਕ, ਜੋਗਿੰਦਰ ਸਿੰਘ ਘੁਮਾਣ, ਅਮਨਪ੍ਰੀਤ ਸਿੰਘ, ਕੁਦਰਤਦੀਪ ਸਿੰਘ, ਕੁਲਦੀਪ ਸਿੰਘ ਬੱਲ,ਫ਼ਨਬਸਪ; ਹਰਜੀਤ ਸਿੰਘ, ਪ੍ਰਵਾਜ, ਆਦਿ ਨੇ ਕਾਵਿ ਰਚਾਨਵਾਂ ਪੇਸ਼ ਕੀਤੀਆਂ । ਮੰਚ ਸੰਚਾਲਨ ਦੇ ਫਰਜ਼ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਨਿਭਾਏ ।
Comments (0)