ਪੰਜਾਬ 'ਚ ਭਾਜਪਾ ਸੰਸਦ ਮੈਂਬਰ ਤੇ ਅਦਾਕਾਰ ਰਵੀ ਕਿਸ਼ਨ ਨੂੰ ਪਿੰਡ ਵਾਸੀਆਂ ਨੇ ਸ਼ੂਟਿੰਗ ਨਾ ਕਰਨ ਦਿੱਤੀ 

ਪੰਜਾਬ 'ਚ ਭਾਜਪਾ ਸੰਸਦ ਮੈਂਬਰ ਤੇ ਅਦਾਕਾਰ ਰਵੀ ਕਿਸ਼ਨ ਨੂੰ ਪਿੰਡ ਵਾਸੀਆਂ ਨੇ ਸ਼ੂਟਿੰਗ ਨਾ ਕਰਨ ਦਿੱਤੀ 

ਅੰਮ੍ਰਿਤਸਰ ਟਾਈਮਜ਼ ਬਿਉਰੋ

ਮੋਰਿੰਡਾ : ਉੱਤਰ ਪ੍ਰਦੇਸ਼ ਤੋਂ ਸੰਸਦ ਮੈਂਬਰ, ਭਾਜਪਾ ਨੇਤਾ ਅਤੇ ਫਿਲਮ ਅਦਾਕਾਰ ਰਵੀ ਕਿਸ਼ਨ ਨੂੰ ਪੰਜਾਬ ਦੇ ਪਿੰਡ ਵਾਸੀਆਂ ਨੇ ਫਿਲਮ ਇਸ਼ਤਿਹਾਰ  ਦੀ ਸ਼ੂਟਿੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਉਸਨੂੰ ਵਾਪਸ ਜਾਣਾ ਪਿਆ। ਪਿੰਡ ਵਾਸੀਆਂ ਨੇ ਇਹ ਕਦਮ ਕਿਸਾਨ ਜਥੇਬੰਦੀਆਂ ਦੀ ਲਹਿਰ ਦੇ ਸਮਰਥਨ ਵਿਚ ਲਿਆ ਅਤੇ ਰਵੀ ਕਿਸ਼ਨ ਦਾ ਵਿਰੋਧ ਕੀਤਾ। ਰਵੀ ਕਿਸ਼ਨ ਨੂੰ ਰੂਪਨਗਰ ਜ਼ਿਲ੍ਹੇ ਦੇ ਪਿੰਡ ਢੰਗਰਾਲੀ ਵਿਚ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਭੋਜਪੁਰੀ ਤੇ ਬਾਲੀਵੁੱਡ ਕਲਾਕਾਰ ਰਵੀ  ਇਥੇ ਇਕ ਇਸ਼ਤਿਹਾਰ ਫਿਲਮ ਦੀ ਸ਼ੂਟਿੰਗ ਲਈ ਪਹੁੰਚੇ ਸਨ। ਪਿੰਡ ਢੰਗਰਾਲੀ ਦੇ ਰਣਦੀਪ ਸਿੰਘ, ਸਪਿੰਦਰ ਸਿੰਘ, ਜਤਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਭਾਜਪਾ ਦੇ ਸੰਸਦ ਮੈਂਬਰ ਉਨ੍ਹਾਂ ਦੇ ਪਿੰਡ ਇਕ  ਫਿਲਮ ਦੀ ਸ਼ੂਟਿੰਗ ਲਈ ਆਏ ਹਨ ਤਾਂ ਉਨ੍ਹਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਪਿੰਡ ਦੇ ਨੌਜਵਾਨਾਂ ਨੇ ਰਵੀ ਕਿਸ਼ਨ ਅਤੇ ਉਸ ਦੇ ਸਟਾਫ ਖਿਲਾਫ ਨਾਅਰੇਬਾਜ਼ੀ ਕੀਤੀ।ਇਸ ਤੋਂ ਬਾਅਦ ਰਵੀ ਕਿਸ਼ਨ ਨੂੰ ਤੁਰੰਤ ਪਿੰਡ ਤੋਂ ਵਾਪਸ ਜਾਣਾ ਪਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਖੈਰਪੁਰ ਵਿਚ ਇਕ ਘਰ ਸ਼ੂਟਿੰਗ ਲਈ ਸਜਾਇਆ ਗਿਆ ਸੀ ਅਤੇ ਮਕਾਨ ਮਾਲਕ ਨੂੰ ਚਾਲੀ ਹਜ਼ਾਰ ਰੁਪਏ ਦੇਣ ਦਾ ਫੈਸਲਾ ਕੀਤਾ ਗਿਆ ਸੀ।